ਜ਼ਿਲ੍ਹਾ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਜ਼ਿਲ੍ਹਾ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Tue, 01 Sep 2026 03:22 PM (IST)
Updated Date: Tue, 01 Sep 2026 03:25 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ‘ਜ਼ਿਲ੍ਹਾ ਪੱਧਰੀ ਸਕੂਲ ਖੇਡਾਂ-2026’ ਦੇ ਬਾਕਸਿੰਗ ਮੁਕਾਬਲੇ ਫਿਰੋਜ਼ਪੁਰ ਕੈਂਟ ਬੋਰਡ ਸਟੇਡਿਅਮ ਦੇ ‘ਸ਼ੱਕਤੀ ਬਾਕਸਿੰਗ ਰਿੰਗ’ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸੰਪੰਨ ਹੋ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਬੀਐਸਐਫ ਫਿਰੋਜ਼ਪੁਰ ਦੇ ਕਮਾਂਡੈਂਟ ਮਯੰਕ ਉਪਾਧਿਆਏ ,ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਤੋਂ ਇਲਾਵਾ ਕੁੱਝ ਹੋਰ ਪੱਤਵੰਤੀਆਂ ਸ਼ਖਸਿਅਤਾਂ ਵੱਲੋਂ ਬਤੌਰ ਵਿਸ਼ੇਸ਼ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਸਬੰਧੀ ਕੋਚ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ ਵਿੱਚ ਖੇਡ ਵਿਭਾਗ ਵੱਲੋਂ ਸਪੋਰਟਸ ਇੰਚਾਰਜ਼ ਅਕਸ਼ ਕੁਮਾਰ ਦੀ ਜੇਰੇ ਅਗੁਵਾਈ ਕਨਵੀਨਰ ਮਨਪ੍ਰੀਤ ਕੌਰ ਡੀ.ਪੀ.ਈ. ਸਰਕਾਰੀ ਹਾਈ ਸਕੂਲ ਸਤੀਏਵਾਲਾ, ਮਨਪ੍ਰੀਤ ਕੌਰ ਡੀ.ਪੀ.ਈ. ਕੰਟੋਨਮੈਟ ਬੋਰਡ ਸਕੂਲ ਫਿਰੋਜ਼ਪੁਰ, ਜਰਮਨਜੀਤ ਸਿੰਘ ਡੀ.ਪੀ.ਈ. ਸਰਕਾਰੀ ਹਾਈ ਸਕੂਲ ਸੋਢੀਨਗਰ, ਗੁਰਪ੍ਰੀਤ ਕੌਰ ਡੀ.ਪੀ.ਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਲਚੀ ਕੇ ਅਤੇ ਰਾਹੁਲ ਬਾਕਸਿੰਗ ਕੋਚ ,ਰਾਜਬੀਰ ਸਿੰਘ ਬਾਕਸਿੰਗ ਕੋਚ ਨੇ ਸਾਰੇ ਮੁਕਾਬਲਿਆਂ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ । ਪ੍ਰਬੰਧਕਾਂ ਵੱਲੋਂ ਮੁਕਾਬਲਿਆਂ ਦੇ ਅੰਤ ਵਿੱਚ ਸਾਰੇ ਜੇਤੂ ਖਿਡਾਰੀਆਂ ਦੇ ਨਤੀਜੇ ਐਲਾਨੇ ਗਏ। ਅੰਡਰ-19 ਲੜਕਿਆਂ ਦੇ ਨਤੀਜਿਆਂ ’ਚ 46 ਕਿੱਲੋ ਭਾਰ ਵਰਗ ਵਿਚ ਜੋਨ , ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਪਹਿਲਾ ਅਤੇ ਗੌਰਵ ਛਾਂਗਾ ਰਾਏ ਉਤਾੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 46-49 ਕਿੱਲੋ ਵਰਗ ਵਿਚ ਵਿਵੇਕ ਸ਼ਰਮਾ ਡੀਸੀਐੱਮ ਫਿਰੋਜ਼ਪੁਰ ਕੈਂਟ ਨੇ ਪਹਿਲਾ ਸਥਾਨ ਹਾਸਲ ਕੀਤਾ। 49 ਤੋਂ 52 ਭਾਰ ਵਰਗ ਵਿਚ ਨਵਜੋਤ ਸਿੰਘ, ਮਾਤਾ ਸਾਹਿਬ ਕੌਰ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 52-56 ਕਿੱਲੋ ਵਿਚ ਸੁਮਿਤ ਕੁਮਾਰ , ਸਕੂਲ ਆਫ਼ ਐਮੀਨੈਂਸ ਫਿਰੋਜ਼ਪੁਰ ਨੇ ਪਹਿਲਾ ਤੇ ਯੁਵਰਾਜ ਸਿੰਘ, ਜੀਵਨ ਮੱਲ ਸਕੂਲ ਜ਼ੀਰਾ ਨੇ ਦੂਜਾ ਸਥਾਨ ਹਾਸਲ ਕੀਤਾ। 56-60 ਕਿੱਲੋ ਵਿਚ ਤੁਸ਼ਾਰ , ਆਰ ਐੱਸ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 60-64 ਕਿੱਲੋ ਵਿਚ ਕੁਨਾਲ, ਦਾਸ ਐਂਡ ਬਰਾਊਂਨ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 64-69 ਕਿੱਲੋਗ੍ਰਾਮ ਵਿਚ ਆਕਸ਼ਦੀਪ ਸਿੰਘ, ਜੇਐੱਮ ਸਕੂਲ ਜ਼ੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ। 80 ਤੋਂ 91 ਕਿੱਲੋਗ੍ਰਾਮ ਭਾਰ ਵਰਗ ਵਿਚ ਸੁਚੇਤ ਸਿੰਘ, ਹੀਰੋ ਪ੍ਰਾ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 75-ਕਿੱਲੋਗ੍ਰਾਮ ਵਿਚ ਸੰਗਤ ਸਿੰਘ, ਪੀਐੱਮ ਸ੍ਰੀ ਬੁਆਏ ਫਿਰੋਜ਼ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। 69-75 ਕਿੱਲੋਗ੍ਰਾਮ ਭਾਰ ਵਰਗ ਵਿਚ ਪੰਕਜ ਕੁਮਾਰ, ਕੰਨਟੋਨਮੈਂਟ ਬੋਰਡ ਸਕੂਲ ਨੇ ਪਹਿਲਾ, ਅੰਡਰ-14 ਲੜਕਿਆਂ ਦੇ ਨਤੀਜੇ 28-30 ਕਿੱਲੋ ਭਾਰ ਵਰਗ ਵਿਚ ਸਹਿਜਾਦ ਡੀਸੀਐੱਮ ਗੋਲੂ ਕਾ ਮੋੜ ਨੇ ਪਹਿਲਾ, ਅੰਸ਼ਦੀਪ ਸਿੰਘ ਜੀਐੱਚਐੱਸ ਛਾਂਗਾ ਰਾਏ ਨੇ ਦੂਜਾ ਸਥਾਨ ਹਾਸਲ ਕੀਤਾ। 32-34 ਭਾਰ ਵਰਗ ਵਿਚ ਸਾਹਿਜਪ੍ਰੀਤ ਸਿੰਘ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। 34-36 ਕਿੱਲੋ ਭਾਰ ਵਰਗ ਵਿਚ ਗੈਵਿਸ਼ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਜੀਐੱਚਐੱਸ-2 ਨੇ ਪਹਿਲਾ ਅਤੇ ਸਾਹਿਜਦੀਪ ਸਿੰਘ ਹੀਰੋ ਪਬਲਿਕ ਸਕੂਲ ਮਖੂ ਨੇ ਦੂਜਾ ਸਥਾਨ ਹਾਸਲ ਕੀਤਾ। 36-38 ਭਾਰ ਵਰਗ ਵਿਚ ਸ਼ੋਰਯਾ ਯਾਦਵ ਐੱਚਐੱਮ ਡੀਏਵੀ ਫਿਰੋਜ਼ਪੁਰ ਸਿਟੀ ਨੇ ਪਹਿਲਾ ਸਥਾਨ ਹਾਸਲ ਕੀਤਾ। 40-42 ਭਾਰ ਵਰਗ ਵਿਚ ਅਦਵਿਕ ਸੁਖਿਜਾ ਡੀਸੀਐੱਮ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 42-44 ਕਿੱਲੋ ਭਾਰ ਵਰਗ ਵਿਚ ਉਅਕੇਸ ਸਿੰਘ ਢਿੱਲੋਂ ਛਾਂਗਾ ਰਾਏ ਉਤਾੜ ਜੀ.ਐੱਚਐੱਸ-2 ਨੇ ਪਹਿਲਾ, ਮਨਿੰਦਰ ਸਿੰਘ ਹੀਰੋ ਪਬਲਿਕ ਸਕੂਲ ਮਖੂ ਨੇ ਦੂਜਾ ਸਥਾਨ ਹਾਸਲ ਕੀਤਾ। 48-50 ਭਾਰ ਵਰਗ ਵਿਚ ਮਿਲਨਪ੍ਰੀਤ ਸਿੰਘ ਸਨਸ਼ਾਇਨ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਨਤੀਜੇ 46 ਕਿੱਲੋ ਭਾਰ ਵਰਗ ਵਿਚ ਅਬੇਜੀਤ ਸਿੰਘ ਵਿਵੇਕਾਨੰਦ ਸਕੂਲ ਨੇ ਪਹਿਲਾ, ਹਰਸ਼ਦੀਪ ਸਿੰਘ ਬੀਐੱਮ ਜੈਨ ਸਕੂਲ ਨੇ ਦੂਜਾ , ਅਰਿਜੋਤ ਸਿੰਘ ਜੀਵਨ ਮੱਲ ਜ਼ੀਰਾ ਸਕੂਲ ਨੇ ਤੀਜਾ ਸਥਾਨ ਅਤੇ ਪੁਸ਼ਪਿੰਦਰ ਸਿੰਘ ਪੁੱਤਰ ਵਿਨੋਦ ਡੀਏਵੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 48-50 ਕਿੱਲੋਭਾਰ ਵਰਗ ਵਿਚ ਪ੍ਰਿੰਸ ਸਿੰਘ ਜੀਐੱਚਐੱਸ ਛਾਂਗਾ ਰਾਏ ਨੇ ਪਹਿਲਾ ਸਥਾਨ ਹਾਸਲ ਕੀਤਾ। 50-52 ਭਾਰ ਵਿੱਚ ਕਬੀਰ ਸ਼ਰਮਾ ਡੀਸੀਐੱਮ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 54-57 ਕਿੱਲੋਗ੍ਰਾਮ ਭਾਰ ਵਰਗ ਵਿਚ ਅੰਸ਼ ਡੀਡੀਬੀ ਡੀ ਏ ਵੀ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 57-60 ਕਿੱਲੋ ਭਾਰ ਵਰਗ ਵਿਚ ਕੁਨਾਲ ਸਿੰਘ ਡੀਸੀਐੱਮ ਕੈਂਟ ਨੇ ਪਹਿਲਾ ਸਥਾਨ ਹਾਸਲ ਕੀਤਾ। 60-63 ਕਿੱਲੋ ਭਾਰ ਵਰਗ ਵਿਚ ਵੀਰਪ੍ਰਤਾਪ ਸਿੰਘ ਸੈਂਟ ਜੋਸਫ ਸਕੂਲ ਨੇ ਪਹਿਲਾ ਅਤੇ ਪੁਨੀਤ ਚੌਧਰੀ ਬਾਬਾ ਫਰੀਦ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। 63-66 ਕਿੱਲੋ ਭਾਰ ਵਰਗ ਵਿਚ ਰਵੀਸ਼ੇਰ ਸਿੰਘ ਹੀਰੋ ਪਬਲਿਕ ਸਕੂਲ ਮਖੂ ਨੇ ਪਹਿਲਾ ਅਤੇ ਐਡਵਿਨ ਆਰਐੱਸ ਇੰਟਰਨੈਸ਼ਨਲ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। 66-70 ਕਿੱਲੋਭਾਰ ਵਰਗ ਵਿਚ ਬਿਕਰਮਜੀਤ ਸਿੰਘ ਐੱਚਐੱਮ ਡੀਏਵੀ ਸਕੂਲ ਨੇ ਪਹਿਲਾ ਅਤੇ ਵਿਵਯਾਨ ਬਿਰਲਾ ਦਾਸ ਐਂਡ ਬਰਾਊਂਨ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। 70-75 ਭਾਰ ਵਰਗ ਵਿਚ ਤਰਸੇਮ ਗੁਪਤਾ ਜੀਵਨ ਮੱਲ ਸਕੂਲ ਜ਼ੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ। 75-80 ਭਾਰ ਵਰਗ ਵਿਚ ਉਦੇ ਕੁਮਾਰ ਬੀਐੱਮ ਜੈਨ ਸਕੂਲ ਨੇ ਪਹਿਲਾ ਅਤੇ ਅਭਿਨੀਤ ਪ੍ਰਯਾਸ ਆਰਐੱਸਡੀ ਰਾਜ ਰਤਨ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਪਲੱਸ 80 ਭਾਰ ਵਰਗ ਵਿਚ ਜੈਦੀਪ ਸਿੰਘ ਦਾਸ ਐਂਡ ਬਰਾਊਂਨ ਸਕੂਲ ਨੇ ਪਹਿਲਾ, ਵੰਸ਼ ਸ਼ਰਮਾ ਐੱਮਐੱਲਐੱਮ ਸਕੂਲ ਫਿਰੋਜ਼ਪੁਰ ਨੇ ਦੂਜਾ ਸਥਾਨ ਹਾਸਲ ਕੀਤਾ।