140 ਰੁਪਏ ’ਚ ਅੰਸ਼ ਤੇ ਵੰਸ਼ ਬਣੇ ਲੱਖਪਤੀ 140 ਰੁਪਏ’ਚ ਅੰਸ਼ ਅਤੇ ਵੰਸ਼ ਬਣੇ ਲੱਖਪਤੀ !
Publish Date: Sat, 28 Nov 2026 05:10 PM (IST)
Updated Date: Sat, 28 Nov 2026 05:10 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂ ਵਾਲਾ ਖਾਸ; ਕਿਸਮਤ ਕਦੋਂ ਕਿਸੇ ’ਤੇ ਮਿਹਰਬਾਨ ਹੋ ਜਾਵੇ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਕਈ ਵਾਰ ਛੋਟੀ ਜਿਹੀ ਖਰੀਦਦਾਰੀ ਵੀ ਵੱਡੀ ਖੁਸ਼ੀ ਦਾ ਸਬੱਬ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਮੱਲਾਂ ਵਾਲਾ ਖਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਮਹਿਜ਼ 140 ਰੁਪਏ ਦੀ ਲਾਟਰੀ ਕਾਪੀ ਨੇ ਫਿਰੋਜ਼ਪੁਰ ਵਾਸੀ ਦੋ ਸਕੇ ਭਰਾਵਾਂ ਅੰਸ਼ ਅਤੇ ਵੰਸ਼ ਦੀ ਕਿਸਮਤ ਚਮਕਾ ਦਿੱਤੀ। ਦੋਵਾਂ ਭਰਾਵਾਂ ਦੇ ਨਾਮ ਇਕ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅੰਸ਼ ਅਤੇ ਵੰਸ਼ ਨੇ ਇਹ ਲਾਟਰੀ ਟਿਕਟ ਮੱਲਾਂ ਵਾਲਾ ਖਾਸ ਸਥਿਤ ਗਿੱਲ ਲਾਟਰੀ ਸਟਾਲ ਤੋਂ ਖਰੀਦੀ ਸੀ। ਲਾਟਰੀ ਦਾ ਨਤੀਜਾ ਆਉਣ ’ਤੇ ਜਦੋਂ ਦੋਵਾਂ ਭਰਾਵਾਂ ਨੂੰ ਆਪਣੇ ਨਾਮ ਇਕ ਲੱਖ ਰੁਪਏ ਦਾ ਇਨਾਮ ਨਿਕਲਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਨਾਮ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੋਵਾਂ ਭਰਾਵਾਂ ਨੂੰ ਵਧਾਈਆਂ ਦਿੱਤੀਆਂ। ਮਹਿਜ਼ 140 ਰੁਪਏ ਦੀ ਲਾਟਰੀ ਕਾਪੀ ਟਿਕਟ ਬਦਲੇ ਇਕ ਲੱਖ ਰੁਪਏ ਦਾ ਇਨਾਮ ਮਿਲਣਾ ਉਨ੍ਹਾਂ ਲਈ ਜ਼ਿੰਦਗੀ ਦਾ ਯਾਦਗਾਰ ਪਲ ਬਣ ਗਿਆ। ਇਸ ਮੌਕੇ ਗਿੱਲ ਲਾਟਰੀ ਸਟਾਲ ਦੇ ਵਿਕਰੇਤਾ ਵੱਲੋਂ ਦੋਵਾਂ ਜੇਤੂ ਭਰਾਵਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।