- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸਾਹਿਬ ਕੌਰ ਸਕੂਲ ਦਾ ਸਲਾਨਾ ਖੇਡ ਮੁਕਾਬਲਾ

ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਗੁਰੂ ਹਰਸਹਾਏ: ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਖੇਡ ਮੁਕਾਬਲੇ 2026 ਦਾ ਸ਼ਾਨਦਾਰ ਆਗਾਜ਼ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹੋਇਆ। ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਮਹਿਮਾਨਾਂ ਵਜੋਂ ਰੋਹਿਤ ਕੁਮਾਰ ਮੋਂਟੂ ਵੋਹਰਾ (ਆਗੂ, ਇੰਡੀਅਨ ਨੈਸ਼ਨਲ ਕਾਂਗਰਸ), ਆਤਮਜੀਤ ਸਿੰਘ ਡੇਵਿਡ (ਸਾਬਕਾ ਪ੍ਰਧਾਨ, ਨਗਰ ਕੌਂਸਲ) ਤੇ ਦੀਪਕ ਸ਼ਰਮਾ (ਆਗੂ, ਭਾਰਤੀ ਜਨਤਾ ਪਾਰਟੀ) ਸ਼ਾਮਲ ਹੋਏ। ਬਾਰ ਕੌਂਸਲ ਗੁਰੂ ਹਰ ਸਹਾਏ ਤੋਂ ਐਡਵੋਕੇਟ ਬਲਕਾਰ ਸਿੰਘ, ਰੁਪਿੰਦਰ ਕੌਰ ਭੁੱਲਰ, ਹਰੀਸ਼ ਧੀਂਗੜਾ ਤੇ ਗੌਰਵ ਮੋਂਗਾ ਨੇ ਵੀ ਸ਼ਿਰਕਤ ਕੀਤੀ। ਮੁਕਾਬਲਿਆਂ ਦੌਰਾਨ ਨਰਸਰੀ ਤੇ ਛੋਟੀਆਂ ਜਮਾਤਾਂ ਦੇ ਬੱਚਿਆਂ ਲਈ ਜੰਪਿੰਗ ਰੇਸ, ਬੈਲੂਨ ਰੇਸ, ਰੈਬਿਟ ਰੇਸ, ਕੰਗਾਰੂ ਰੇਸ, ਆਈਸਕ੍ਰੀਮ ਰੇਸ ਤੇ ਕੋਨ ਰੇਸ ਕਰਵਾਈਆਂ। ਪਹਿਲੀ ਤੋਂ 5ਵੀਂ ਦੇ ਵਿਦਿਆਰਥੀਆਂ ਨੇ 50, 100 ਤੇ 200 ਮੀਟਰ ਦੌੜ, ਹਰਡਲ ਰੇਸ, ਲੌਂਗ ਜੰਪ, ਥ੍ਰੀ-ਲੈਗਡ ਰੇਸ, 4×100 ਮੀਟਰ ਰਿਲੇਅ ਤੇ ਸੈਕ ਰੇਸ ਸਮੇਤ ਹੋਰਨਾਂ ਮੁਕਾਬਲਿਆਂ ’ਚ ਦਮਖਮ ਦਿਖਾਇਆ। ਸਕੂਲ ਦੇ ਚੇਅਰਮੈਨ ਮਹੀਪਾਲ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਕਮਲਪਾਲ ਸਿੰਘ ਤੇ ਹਰਬੀਰ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਿੰਸੀਪਲ ਡਾ. ਵੰਦਨਾ ਧਵਨ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਕੋਆਰਡੀਨੇਟਰ ਅਭੈ ਬਜਾਜ, ਸੰਦੀਪ ਕੁਮਾਰ ਅਤੇ ਸ੍ਰੀਮਤੀ ਰਚਨਾ ਮੋਂਗਾ ਅਤੇ ਗਤੀਵਿਧੀ ਇੰਚਾਰਜ ਮਿਸ ਮਨਪ੍ਰੀਤ ਦੀ ਅਗਵਾਈ ਹੇਠ ਮੁਕਾਬਲਿਆਂ ਦਾ ਸਫਲ ਪ੍ਰਬੰਧ ਕੀਤਾ ਗਿਆ।