ਲਗਾਤਾਰ ਦੂਜੀ ਵਾਰ ਆਰਟ ਆਫ ਲਿਵਿੰਗ ਪੰਜਾਬ ਦੇ ਐਪੈਕਸ ਮੈਂਬਰ ਬਣੇ ਅਮਰੀਕ ਸਿੰਘ ਅਹੂਜਾ ਲਗਾਤਾਰ ਦੂਜੀ ਵਾਰ ਆਰਟ ਆਫ ਲਿਵਿੰਗ ਪੰਜਾਬ ਦੇ ਐਪੈਕਸ ਮੈਂਬਰ ਬਣੇ ਅਮਰੀਕ ਸਿੰਘ ਆਹੂਜਾ
Publish Date: Thu, 16 Jul 2026 03:51 PM (IST)
Updated Date: Thu, 16 Jul 2026 03:52 PM (IST)
- ਸਮਰਪਣ, ਸੇਵਾ ਤੇ ਲੀਡਰਸ਼ਿਪ ਦਾ ਮਿਲਿਆ ਮਾਣ, ਜ਼ੀਰਾ ਚੈਪਟਰ ਵੱਲੋਂ ਨਿੱਘੇ ਸਵਾਗਤ ਨਾਲ ਦਿੱਤੀਆਂ ਗਈਆਂ ਵਧਾਈਆਂ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਆਰਟ ਆਫ ਲਿਵਿੰਗ ਪੰਜਾਬ ਪਰਿਵਾਰ ਲਈ ਮਾਣ ਅਤੇ ਖੁਸ਼ੀ ਦਾ ਪਲ ਉਸ ਵੇਲੇ ਬਣਿਆ, ਜਦੋਂ ਸਮਾਜਿਕ ਸੇਵਾ, ਆਧਿਆਤਮਿਕ ਮੁੱਲਾਂ ਅਤੇ ਸੰਗਠਨ ਪ੍ਰਤੀ ਆਪਣੀ ਅਤੁੱਟ ਵਚਨਬੱਧਤਾ ਲਈ ਜਾਣੇ ਜਾਂਦੇ ਸ਼੍ਰੀ ਅਮਰੀਕ ਸਿੰਘ ਅਹੂਜਾ ਨੂੰ ਲਗਾਤਾਰ ਦੂਜੀ ਵਾਰ ਆਰਟ ਆਫ ਲਿਵਿੰਗ ਪੰਜਾਬ ਦੇ ਐਪੈਕਸ ਮੈਂਬਰ ਵਜੋਂ ਚੁਣਿਆ ਗਿਆ। ਉਨ੍ਹਾਂ ਦੀ ਇਸ ਮਹੱਤਵਪੂਰਨ ਅਤੇ ਮਾਣਮੱਤੀ ਜ਼ਿੰਮੇਵਾਰੀ ਨੂੰ ਸੰਗਠਨ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਦੂਰਦਰਸ਼ੀ ਲੀਡਰਸ਼ਿਪ ਦੀ ਪ੍ਰਤੀਕ ਮੰਨਿਆ ਜਾ ਰਿਹਾ ਹੈ। ਅਮਰੀਕ ਸਿੰਘ ਅਹੂਜਾ ਦੇ ਜ਼ੀਰਾ ਪਹੁੰਚਣ ’ਤੇ ਆਰਟ ਆਫ ਲਿਵਿੰਗ ਜ਼ੀਰਾ ਚੈਪਟਰ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਚੈਪਟਰ ਦੇ ਮੈਂਬਰਾਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਨਵੇਂ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਬੋਲਦਿਆਂ ਟੀਮ ਮੈਂਬਰਾਂ ਨੇ ਕਿਹਾ ਕਿ ਅਮਰੀਕ ਸਿੰਘ ਅਹੂਜਾ ਨੇ ਸੇਵਾ, ਸਾਧਨਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਰਾਹੀਂ ਸੰਗਠਨ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਦੀ ਲੀਡਰਸ਼ਿਪ, ਸੰਗਠਨਾਤਮਕ ਯੋਗਤਾ ਅਤੇ ਲਗਾਤਾਰ ਸਰਗਰਮੀ ਨੂੰ ਦੇਖਦਿਆਂ ਉਨ੍ਹਾਂ ਦੀ ਮੁੜ ਚੋਣ ਪੂਰੇ ਪੰਜਾਬ ਲਈ ਮਾਣ ਅਤੇ ਪ੍ਰੇਰਨਾ ਦਾ ਵਿਸ਼ਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਮਰੀਕ ਸਿੰਘ ਅਹੂਜਾ ਦੀ ਅਗਵਾਈ ਹੇਠ ਆਰਟ ਆਫ ਲਿਵਿੰਗ ਦੀਆਂ ਸੇਵਾ, ਸਾਧਨਾ ਅਤੇ ਸਤਸੰਗ ਨਾਲ ਜੁੜੀਆਂ ਸਰਗਰਮੀਆਂ ਨੂੰ ਹੋਰ ਵਿਆਪਕ ਪੱਧਰ ’ਤੇ ਮਜ਼ਬੂਤੀ ਮਿਲੇਗੀ ਅਤੇ ਸਮਾਜ ਵਿੱਚ ਸਕਾਰਾਤਮਕ ਸੋਚ, ਆਤਮਿਕ ਉੱਨਤੀ ਅਤੇ ਮਨੁੱਖੀ ਮੁੱਲਾਂ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ ਪ੍ਰਾਪਤ ਹੋਵੇਗੀ। ਇਸ ਮੌਕੇ ਅਮਰੀਕ ਸਿੰਘ ਅਹੂਜਾ ਨੇ ਕਿਹਾ ਕਿ ਆਰਟ ਆਫ ਲਿਵਿੰਗ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਜਵਾਬਦੇਹੀ ਵੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਸੇਵਾ, ਸਾਧਨਾ ਅਤੇ ਮਨੁੱਖੀ ਮੁੱਲਾਂ ਦੇ ਸੰਦੇਸ਼ ਨੂੰ ਹੋਰ ਵਿਆਪਕ ਪੱਧਰ ਤੱਕ ਪਹੁੰਚਾਉਣ ਲਈ ਪੂਰੀ ਨਿਸ਼ਠਾ ਨਾਲ ਕਾਰਜ ਕਰਦੇ ਰਹਿਣਗੇ। ਇਸ ਮੌਕੇ ਆਰਟ ਆਫ ਲਿਵਿੰਗ ਜੀਰਾ ਚੈਪਟਰ ਦੇ ਡਾ. ਸੁਸ਼ੀਲ ਪਾਠਕ, ਅਮਰੀਕ ਸਿੰਘ, ਚਰਨਪ੍ਰੀਤ ਸਿੰਘ ਸੋਨੂੰ, ਰਾਜਨਦੀਪ ਸਿੰਘ ਰਾਜੂ, ਮਦਨ ਲਾਲ ਬਾਵਾ, ਪਾਰਸ ਟੰਡਨ, ਤਰਸੇਮ ਲਾਲ ਜੁਨੇਜਾ, ਗੌਰਵ ਬਾਂਸਲ, ਮਨੀਸ਼ ਚੌਧਰੀ, ਸੁਮਿਤ ਨਰੂਲਾ, ਮਿੱਕੀ ਅਰੋੜਾ, ਟੋਨੀ ਅਰੋੜਾ ਅਤੇ ਗੁਨਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ, ਜਿਨ੍ਹਾਂ ਨੇ ਅਮਰੀਕ ਸਿੰਘ ਅਹੂਜਾ ਦੀ ਇਸ ਉਪਲਬੱਧੀ ਨੂੰ ਆਰਟ ਆਫ ਲਿਵਿੰਗ ਪਰਿਵਾਰ ਲਈ ਇੱਕ ਨਵੀਂ ਪ੍ਰੇਰਣਾ ਅਤੇ ਉਤਸ਼ਾਹ ਦਾ ਸਰੋਤ ਕਰਾਰ ਦਿੱਤਾ।