ਸਮੂਹ ਜਥੇਬੰਦੀਆਂ, ਕਿਸਾਨਾਂ ਤੇ ਮੁਲਾਜ਼ਮਾਂ ਨੇ ਐੱਸਡੀਐੱਮ ਰਾਹੀਂ ਡੀਸੀ ਨੂੰ ਸੌਂਪਿਆ ਮੰਗ ਪੱਤਰ ਸਮੂਹ ਜਥੇਬੰਦੀਆਂ, ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਐੱਸ.ਡੀ.ਐੱਮ. ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
Publish Date: Tue, 20 Oct 2026 03:55 PM (IST)
Updated Date: Tue, 20 Oct 2026 03:57 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਵਿਖੇ ਸਮੂਹ ਧਾਰਮਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮਾਂ ਵੱਲੋਂ ਐੱਸਡੀਐੱਮ ਫ਼ਿਰੋਜ਼ਪੁਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਇਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੰਗ ਪੱਤਰ ਵਿੱਚ ਸਰਕਾਰੀ ਦਫ਼ਤਰਾਂ ਅਤੇ ਖਾਸ ਕਰਕੇ ਤਹਿਸੀਲਾਂ ਵਿਚ ਰਜਿਸਟਰੇਸ਼ਨ ਅਤੇ ਹੋਰ ਸਬੰਧਤ ਮਹਿਕਮਿਆਂ ਦੇ ਕੰਮਕਾਜ ਦੌਰਾਨ ਆਮ ਜਨਤਾ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਖੱਜਲ-ਖੁਆਰੀ ਦਾ ਮੁੱਦਾ ਦਾ ਉਠਾਇਆ ਗਿਆ ਹੈ। ਮੰਗ ਪੱਤਰ ਵਿਚ ਦੱਸਿਆ ਗਿਆ ਹੈ ਕਿ ਅੱਜ-ਕੱਲ੍ਹ ਸਰਕਾਰੀ ਦਫ਼ਤਰਾਂ ਦੇ ਜ਼ਿਆਦਾਤਰ ਕੰਮ ਆਨਲਾਈਨ ਹੋ ਚੁੱਕੇ ਹਨ, ਜਿਸ ਲਈ ਨਿਸ਼ਚਿਤ ਸਮੇਂ ਅਤੇ ਤਾਰੀਖ਼ ਅਨੁਸਾਰ ਅਪਲਾਈ ਕਰਨਾ ਪੈਂਦਾ ਹੈ। ਜਦੋਂ ਕਿਸੇ ਤਹਿਸੀਲ ਵਿਚ ਰਜਿਸਟਰੇਸ਼ਨ ਦਾ ਕੰਮ ਹੁੰਦਾ ਹੈ, ਤਾਂ ਪਹਿਲਾਂ ਆਨਲਾਈਨ ਅਪਰੂਵਲ ਲੈਣੀ ਪੈਂਦੀ ਹੈ ਅਤੇ ਅਗਲੇ ਦਿਨ ਸਬੰਧਤ ਅਧਿਕਾਰੀ ਵੱਲੋਂ ਰਜਿਸਟਰੀ ਕੀਤੀ ਜਾਂਦੀ ਹੈ। ਪਰ ਜਦੋਂ ਕੋਈ ਅਧਿਕਾਰੀ ਛੁੱਟੀ ’ਤੇ ਹੁੰਦਾ ਹੈ ਜਾਂ ਕਿਸੇ ਹੋਰ ਕਾਰਨ ਦਫ਼ਤਰ ਵਿਚ ਹਾਜ਼ਰ ਨਹੀਂ ਹੁੰਦਾ, ਤਾਂ ਲੋਕਾਂ ਦੀਆਂ ਰਜਿਸਟਰੀਆਂ ਅਗਲੇ ਦਿਨਾਂ ਲਈ ਲਟਕ ਜਾਂਦੀਆਂ ਹਨ। ਇਸ ਨਾਲ ਲੋਕਾਂ ਦਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਰਜਿਸਟਰੀ ਲਈ ਕਾਫ਼ੀ ਵੱਡੀ ਰਕਮ ਦਾ ਲੈਣ-ਦੇਣ ਹੁੰਦਾ ਹੈ। ਅਧਿਕਾਰੀ ਦੇ ਗੈਰ-ਹਾਜ਼ਰ ਹੋਣ ਕਾਰਨ ਲੋਕਾਂ ਨੂੰ ਵਾਰ-ਵਾਰ ਰਕਮ ਘਰੋਂ ਲਿਆਉਣੀ-ਲੈ ਜਾਣੀ ਪੈਂਦੀ ਹੈ, ਜਿਸ ਨਾਲ ਰਸਤੇ ਵਿਚ ਲੁੱਟ-ਖੋਹ, ਅਣਹੋਣੀ ਘਟਨਾ ਜਾਂ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਧਿਰਾਂ ਵਿਚਾਲੇ ਝਗੜੇ ਵੀ ਵੰਧਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਵੀ ਕੋਈ ਅਧਿਕਾਰੀ ਛੁੱਟੀ ’ਤੇ ਜਾਵੇ ਜਾਂ ਹਾਜ਼ਰ ਨਾ ਹੋਵੇ, ਤਾਂ ਉਸ ਦੀ ਜਗ੍ਹਾ ਤੁਰੰਤ ਦੂਜੇ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਤਹਿਸੀਲ ਦਾ ਕੰਮਕਾਜ ਨਿਰਵਿਘਨ ਚੱਲ ਸਕੇ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਗਦੀਪ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਵਾਰਿਸ ਪੰਜਾਬ, ਬਾਬਾ ਸਤਨਾਮ ਸਿੰਘ ਵੱਲੀਆਂ ਸੀਨੀਅਰ ਆਗੂ ਇੰਟਰਨੈਸਨਲ ਪੰਥਕ ਅਕਾਲੀ ਦਲ, ਦਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਮਝੈਲ, ਗੁਰਸੇਵਕ ਸਿੰਘ ਧਾਰੀਵਾਲ ਸੂਬਾ ਪ੍ਰਧਾਨ ਮਝੈਲ, ਅਮਰਜੀਤ ਸਿੰਘ ਘਾਰੂ, ਗੁਰਚਰਨ ਸਿੰਘ ਸੰਗਾ, ਅਵਤਾਰ ਸਿੰਘ, ਕਰਨਵੀਰ ਸਿੰਘ ਸਾਰੇ ਵਾਰਿਸ ਪੰਜਾਬ, ਮਾਨ ਸਿੰਘ ਕਿਲੀ ਮਿਸਲ ਸਤਲੁਜ, ਹਰਨੇਕ ਸਿੰਘ ਮਹਿਮਾ ਜਰਨਲ ਸਕੱਤਰ ਕਿਸਾਨ ਯੂਨੀਅਨ ਡਕੋਦਾ, ਸਾਰਜ ਸਿੰਘ ਸਰਪੰਚ, ਰਣਜੀਤ ਸਿੰਘ, ਜੁਗਰਾਜ ਸਿੰਘ, ਹਰਜੀਤ ਸਿੰਘ ਸੰਧੂ ਕਿਸਾਨ ਯੂਨੀਅਨ ਮਝੈਲ, ਪਰਮਜੀਤ ਸਿੰਘ ਭੁੱਲਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ, ਜਗੀਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੋਦਾ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਵਾਰਿਸ ਪੰਜਾਬ, ਹੀਰਾ ਸਿੰਘ ਸੂਬਾ ਮੀਤ ਪ੍ਰਧਾਨ ਮਝੈਲ, ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ, ਬੀਬੀ ਸੰਦੀਪ ਕੌਰ, ਬੀਬੀ ਕੁਲਵਿੰਦਰ ਕੌਰ ਭਾਵੜਾ ਜ਼ਿਲ੍ਹਾ ਪ੍ਰਧਾਨ ਮਿਸਲ ਸਤਲੁਜ, ਕਰਮਪਾਲ ਸਿੰਘ ਬੈਰਕਾਂ, ਰਣਜੀਤ ਸਿੰਘ ਹਾਜ਼ਰ ਸਨ।