- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਏ ਸਿੱਖ ਬਰਾਦਰੀ ਵੱਲੋਂ 2027 ਦੀਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਵਿਸ਼ੇਸ਼ ਮੀਟਿੰਗ

ਬਗੀਚਾ ਸਿੰਘ, ਪੰਜਾਬੀ ਜਾਗਰਣ
ਮਮਦੋਟ : ਬਲਾਕ ਮਮਦੋਟ ਅਧੀਨ ਪਿੰਡ ਜਾਮਾ ਰੱਖਈਆ ਹਿਠਾੜ ਵਿਖੇ ਰਾਏ ਸਿੱਖ ਬਰਾਦਰੀ ਵੱਲੋਂ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਰਾਏ ਸਿੱਖ ਸਮਾਜ ਦੇ ਸੀਨੀਅਰ ਆਗੂਆਂ, ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਪੰਚਾਂ ਸਰਪੰਚਾਂ ਦੀ ਵਿਸ਼ੇਸ਼ ਮੀਟਿੰਗ ਹੋਈ ਅਤੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਰਾਏ ਸਿੱਖ ਬਰਾਦਰੀ ਦੇ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਲਿੰਦਰ ਸਿੰਘ ਹਜਾਰਾ, ਸਰਪੰਚ ਰੇਸ਼ਮ ਸਿੰਘ ਹਜਾਰਾ, ਸਾਬਕਾ ਸਰਪੰਚ ਜੰਗੀਰ ਸਿੰਘ ਹਜ਼ਾਰਾਂ, ਸਾਬਕਾ ਚੇਅਰਮੈਨ ਰੋਸ਼ਨ ਸਿੰਘ ਹਜਾਰਾ ਸਿੰਘ ਵਾਲਾ, ਚੰਨ ਸਿੰਘ ਹਜਾਰਾ, ਸਰਪੰਚ ਸੁਰਜੀਤ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਮਮਦੋਟ, ਸਰਪੰਚ ਖੰਡਾ ਸਿੰਘ ਰਾਜਾ ਰਾਏ, ਸਾਬਕਾ ਥਾਣੇਦਾਰ ਮੰਗਲ ਸਿੰਘ ਰਾਜਾ ਰਾਏ, ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਲਾਲ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ ਲੱਖਾ ਸਿੰਘ ਵਾਲਾ ਹਿਠਾੜ, ਪਾਲਾ ਸਿੰਘ ਰਾਉਕੇ ਹਿਠਾੜ, ਸਾਬਕਾ ਬਲਾਕ ਸੰਮਤੀ ਮੈਂਬਰ ਬੇਅੰਤ ਸਿੰਘ ਪੋਜੋ ਕੇ, ਮੁਨੀਮ ਭਗਵਾਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਰਾਏ ਸਿੱਖ ਬਰਾਦਰੀ ਦੀਆਂ ਸਮੁੱਚੇ ਪੰਜਾਬ ਦੇ ਘੱਟੋ ਘੱਟ ਪੰਦਰਾਂ ਹਲਕਿਆਂ ਵਿੱਚ ਫ਼ੈਸਲਾਕੁਨ ਵੋਟਾਂ ਹਨ ਅਤੇ ਫਾਜ਼ਿਲਕਾ, ਜਲਾਲਾਬਾਦ, ਗੁਰੂਹਰਸਹਾਏ, ਫਿਰੋਜ਼ਪੁਰ ਦਿਹਾਤੀ, ਫਿਰੋਜ਼ਪੁਰ ਸ਼ਹਿਰੀ ਆਦਿ ਵਿਧਾਨ ਸਭਾ ਹਲਕਿਆਂ ਵਿੱਚ ਬਹੁਸੰਮਤੀ ਵੋਟਾਂ ਹਨ। ਇਨ੍ਹਾਂ ਆਗੂਆਂ ਨੇ ਦੱਸਿਆ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਫਾਜ਼ਿਲਕਾ ਤੇ ਗੁਰੂਹਰਸਹਾਏ ਤੋਂ ਰਾਏ ਸਿੱਖ ਸਮਾਜ ਦੇ 2 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਤੇ ਰਾਏ ਸਿੱਖ ਸਮਾਜ ਨੇ ਇਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ। ਇਨ੍ਹਾਂ ਆਗੂਆਂ ਨੇ ਕਿਹਾ ਮੌਜ਼ੂਦਾ ਹਾਲਾਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਪਾਰਟੀ ਲਈ ਰਾਤ ਦਿਨ ਮਿਹਨਤ ਕਰਨ ਵਾਲੇ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਇਸ ਹਲਕੇ ਤੋਂ ਕਿਸੇ ਬਾਹਰੀ ਅਕਾਲੀ ਆਗੂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਲਾਲਾਬਾਦ ਹਲਕੇ ਤੋਂ ਡਾਕਟਰ ਰਾਜ ਸਿੰਘ ਡਿੱਬੀਪੁਰਾ ਨੂੰ ਚੌਣ ਮੈਦਾਨ ਵਿੱਚ ਨਾਹ ਉਤਾਰਿਆ ਤਾਂ ਸਮੁੱਚੀ ਰਾਏ ਸਿੱਖ ਬਰਾਦਰੀ ਪੂਰੇ ਪੰਜਾਬ ਅੰਦਰ ਜਿੱਥੇ ਵੀ ਰਾਏ ਸਿੱਖ ਬਰਾਦਰੀ ਬੈਠੀ ਹੈ, ਉਨ੍ਹਾਂ ਵਿਧਾਨ ਸਭਾ ਹਲਕਿਆਂ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੱਡੇ ਪੱਧਰ ਤੇ ਵਿਰੋਧ ਕਰੇਗੀ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰਾਏ ਸਿੱਖ ਬਰਾਦਰੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਮੀਟਿੰਗਾਂ ਰਾਹੀਂ ਦਬਾਅ ਬਣਾ ਕੇ ਰਾਜਨੀਤਿਕ ਪਾਰਟੀਆਂ ਤੋਂ ਟਿਕਟਾਂ ਦੀ ਮੰਗ ਕੀਤੀ ਜਾਵੇਗੀ।ਆਗੂਆਂ ਨੇ ਕਿਹਾ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਰਾਏ ਸਿੱਖ ਸਮਾਜ ਨੂੰ ਟਿਕਟਾਂ ਨਹੀਂ ਦੇਵੇਗੀ ਤਾਂ ਆਉਣ ਵਾਲੇ ਸਮੇਂ ਵਿੱਚ ਕੁਝ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।