- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੇ ਮੁੱਦੇ ’ਤੇ ‘ਆਪ’ ਵਿਧਾਇਕ ਕਟਾਰੀਆ ਦੀ ਰਿਹਾਇਸ਼ ਬਾਹਰ ਗਰਜੇ ਅਕਾਲੀ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਅਤੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ੀਰਾ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਵਿਧਾਇਕ ਨਰੇਸ਼ ਕਟਾਰੀਆ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ। ਪ੍ਰਦਰਸ਼ਨਕਾਰੀਆਂ ਨੇ ਨਸ਼ਿਆਂ ਦੀ ਸਮੱਸਿਆ ’ਤੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਖ਼ਤ ਸਵਾਲ ਉਠਾਏ।ਇਹ ਰੋਸ ਪ੍ਰਦਰਸ਼ਨ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਫ਼ਤਰਾਂ ਦੇ ਘਿਰਾਓ ਅਤੇ ਉਨ੍ਹਾਂ ਦੀਆਂ ਰਿਹਾਇਸ਼ਾਂ ਦੇ ਬਾਹਰ ‘ਲਾਹਨਤ ਪੱਤਰ’ ਲਾਉਣ ਦੇ ਦਿੱਤੇ ਸੱਦੇ ਤਹਿਤ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਹੀਰੋ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਸਿਆਸੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਅਤੇ ਸਰਕਾਰ ਇਸ ਗੰਭੀਰ ਸਮੱਸਿਆ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।ਹੀਰੋ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ਦੌਰਾਨ ਝੋਟਾ ਨੂੰ ਗੋਲੀ ਮਾਰ ਦਿੱਤੀ ਗਈ ਸੀ। ਨੌਜਵਾਨ ਨਸ਼ਿਆਂ ਦੇ ਖ਼ਾਤਮੇ ਲਈ ਅੱਗੇ ਆਉਂਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਵਿਧਾਇਕ ਨਰੇਸ਼ ਕਟਾਰੀਆ ਨੂੰ ਸਵਾਲ ਕਰਦਿਆਂ ਹੀਰੋ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਆਵਾਜ਼ ਵਿਧਾਨ ਸਭਾ ਤੱਕ ਪਹੁੰਚਾਉਣ ਲਈ ਚੁਣਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਵਿਧਾਇਕ ਨੇ ਸਰਕਾਰ ਕੋਲ ਮੁੱਦਾ ਕਿਉਂ ਨਹੀਂ ਉਠਾਇਆ।ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਮਾਮਲੇ ’ਤੇ ਲੋੜੀਂਦੀ ਆਵਾਜ਼ ਨਹੀਂ ਉਠਾਈ ਗਈ। ਇਸ ਮੌਕੇ ਸਰਕਲ ਪ੍ਰਧਾਨ ਜਸਵੰਤ ਸਿੰਘ ਸੋਭਾ, ਗੁਰਬਖ਼ਸ ਸਿੰਘ ਰਟੌਲ,ਕੁਲਦੀਪ ਸਿੰਘ ਬੰਬ,ਮਹਿੰਦਰ ਸਿੰਘ ਲਹਿਰਾ, ਆਸਾ ਸਿੰਘ ਐਸੀ ਵਿੰਗ,ਸਾਰਜ ਸਿੰਘ ਫ਼ਤਹਿਗੜ੍ਹ ਸਭਰਾ, ਜਸਵਿੰਦਰ ਸਿੰਘ ਮੱਲਾਂਵਾਲਾ, ਸੁਖਮੰਦਰ ਸਿੰਘ, ਸੁਖਦੇਵ ਸਿੰਘ ਬਿੱਟੂ ਵਿੱਜ,ਜਸਪਾਲ ਸਿੰਘ ਤਲਵੰਡੀ ਨੇਪਾਲਾਂ ਪੀਏਸੀ ਮੈਂਬਰ, ਸੁਖਵਿੰਦਰ ਸਿੰਘ ਸੇਖ ਜੌੜਾ ਜਰਨਲ ਕੌਂਸਲ,ਹਰਪ੍ਰੀਤ ਸਿੰਘ ਗੋਗੋਆਣੀ ਜਰਨਲ ਕੌਂਸਲ, ਸ਼ਮਸ਼ੇਰ ਸਿੰਘ ਮਨਸੂਰ ਵਾਲ ਜਰਨਲ ਕੌਂਸਲ, ਕਰਮਜੀਤ ਸਿੰਘ ਪੀਏਸੀ ਮੈਂਬਰ, ਗੁਰਥਿਆਨ ਸਿੰਘ, ਗੁਰਸੇਵਕ ਸਿੰਘ ਅਰਾਜ਼ੀ ਸਭਰਾ, ਅਨੋਖ ਸਿੰਘ ਅਰਾਜ਼ੀ ਸਭਰਾ, ਬਹਾਦਰ ਸਿੰਘ ਹਰਦਾਸਾ ਸੀਨੀਅਰ ਅਕਾਲੀ ਆਗੂ, ਬਲਕਾਰ ਸਿੰਘ ਜ਼ੀਰਾ,ਖੜਕ ਸਿੰਘ ਪੱਲੂ ਵਾਲਾ, ਸਰਬਜੀਤ ਸਿੰਘ ਬੂਹ,ਲਖਬੀਰ ਸਿੰਘ ਕਿਲੀਗੁਦਾ ਜਰਨਲ ਕੌਂਸਲ ਮੈਂਬਰ, ਦਿਲਬਾਗ ਸਿੰਘ ਆਲੇਵਾਲਾ, ਦਵਿੰਦਰ ਸਿੰਘ ਪੀਹਵਾਲੀ,ਬੋਹੜ ਸਿੰਘ ਸੇਖਵਾਂ, ਚਿਤਬੀਰ ਸਿੰਘ ਯੂਥ ਆਗੂ,ਗੋਲਡੀ ਵਿਰਕਾ ਵਾਲੀ, ਬਲਜਿੰਦਰ ਸਿੰਘ ਜਾਖੜ,ਗੁਰਪ੍ਰੀਤ ਸਿੰਘ ਜੱਜ ਕਿੱਲੀ, ਰਾਵਿੰਦਰ ਸਿੰਘ ਲਾਡੀ ਨੂਰਪੁਰ, ਜਤਿੰਦਰ ਸਿੰਘ ਨੂਰਪੁਰ,ਹਰਪ੍ਰੀਤ ਸਿੰਘ ਬਹੇਕ ਗੁਜਰਾਂ,ਗਗਨਦੀਪ ਸਿੰਘ ਬੂਹ,ਸੁਖਜੀਤ ਸਿੰਘ,ਰਣਜੀਤ ਸਿੰਘ ਸ਼ਹਿਜ਼ਾਦਾ,ਹਰਪ੍ਰੀਤ ਸਿੰਘ ਸੁਧਾਰਾ, ਹਰਪ੍ਰੀਤ ਸਿੰਘ ਵਾੜਾ ਵਰਿਆਮ,ਸੁਖਜੀਤ ਸਿੰਘ ਆਸਫਵਾਲਾ, ਸੁਖਜਿੰਦਰ ਸਿੰਘ ਔਲਖ,ਅਮਨਜੀਤ ਸਿੰਘ ਬਹਿਕ ਫੱਤੂ, ਮਨਪ੍ਰੀਤ ਸਿੰਘ ਬਹਿਕ ਫੱਤੂ, ਦਿਲਬਾਗ ਸਿੰਘ ਆਲੇਵਾਲਾ, ਹਰਪਾਲ ਸਿੰਘ ਮੱਲਾਂਵਾਲਾ, ਸੁਖਵੰਤ ਸਿੰਘ ਮੱਲਾਂਵਾਲਾ, ਨਿਸ਼ਾਨ ਸਿੰਘ ਚਹਾਲ,ਕੁਲਦੀਪ ਸਿੰਘ ਡੋਗਰਾ, ਮਨਜੀਤ ਸਿੰਘ ਮੱਲਾਂਵਾਲਾ,ਸੰਤੋਖ ਸਿੰਘ,ਬਲਦੇਵ ਸਿੰਘ ਮੱਲਾਂਵਾਲਾ, ਸਰਬਜੀਤ ਸਿੰਘ ਸ਼ਾਹਬੱਕਰ, ਗੁਰਬਖ਼ਸ ਸਿੰਘ, ਬਲਕਾਰ ਸਿੰਘ ਕੀਮੇਵਾਲੀ ਪ੍ਰਧਾਨ ਬੀਸੀ ਵਿੰਗ, ਹਰਜਿੰਦਰ ਸਿੰਘ ਅਕਬਰ ਵਾਲਾ, ਹਰਦਿਆਲ ਸਿੰਘ ਅਲੀਪੁਰ,ਸੁਖਦੇਵ ਸਿੰਘ ਹਾਮਦਵਾਲਾ, ਜਗਮੀਰ ਸਿੰਘ ਜੱਗਾ ਕਵਾਲਾ, ਦਰਸ਼ਨ ਸਿੰਘ ਕੋਹਾਲਾ,ਚਰਨਜੀਤ ਸਿੰਘ ਐੱਸੀ ਵਿੰਗ, ਰਿਤਮੋਹਿੰਦਰ ਸਿੰਘ ਹੋਲਾਵਾਲੀ,ਤਰਸੇਮ ਸਿੰਘ ਮਰਹਾਣਾ ਅਤੇ ਜਸਕਰਨ ਸਿੰਘ ਫੈਮੀਵਾਲਾ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।