ਅਗਰਵਾਲ ਸਮਾਜ ਸਭਾ ਨੇ ਸਮਾਜਿਕ ਏਕਤਾ ਤੇ ਸੰਗਠਨ ਦੀ ਮਜ਼ਬੂਤੀ ’ਤੇ ਦਿੱਤਾ ਜ਼ੋਰ ਅਗਰਵਾਲ ਸਮਾਜ ਸਭਾ ਮੁੱਦਕੀ ਦੀ ਮੀਟਿੰਗ ਵਿਚ ਸਮਾਜਿਕ ਏਕਤਾ ਅਤੇ ਸੰਗਠਨ ਦੀ ਮਜ਼ਬੂਤੀ ’ਤੇ ਜ਼ੋਰ
Publish Date: Sat, 10 Oct 2026 04:06 PM (IST)
Updated Date: Sat, 10 Oct 2026 04:08 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਅਗਰਵਾਲ ਸਮਾਜ ਸਭਾ ਮੁੱਦਕੀ ਵੱਲੋਂ ਸਮਾਜਿਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਗੁਪਤਾ ਨੇ ਕੀਤੀ, ਜਦਕਿ ਅਗਰਵਾਲ ਸਮਾਜ ਸਭਾ ਪੰਜਾਬ ਦੇ ਪ੍ਰਧਾਨ ਡਾ. ਅਜੇ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮਾਜ ਦੀ ਭਲਾਈ ਅਤੇ ਆਉਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ 11 ਅਕਤੂਬਰ ਨੂੰ ਮਨਾਈ ਜਾਣ ਵਾਲੀ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਅਤੇ 17 ਅਕਤੂਬਰ ਨੂੰ ਅਗਰੋਹਾ ਧਾਮ ਵਿਖੇ ਹੋਣ ਵਾਲੇ ਸਮਾਗਮ ਸਬੰਧੀ ਵਿਸ਼ੇਸ਼ ਚਰਚਾ ਹੋਈ। ਹਾਜ਼ਰ ਮੈਂਬਰਾਂ ਨੇ ਇਨ੍ਹਾਂ ਸਮਾਗਮਾਂ ਦੀ ਮਹੱਤਤਾ ’ਤੇ ਵਿਚਾਰ ਸਾਂਝੇ ਕੀਤੇ ਅਤੇ ਸਮਾਜ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਡਾ. ਅਜੇ ਕਾਂਸਲ ਅਤੇ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਗੁਪਤਾ ਨੇ ਹਾਜ਼ਰ ਮੈਂਬਰਾਂ ਨੂੰ ਮਹਾਰਾਜਾ ਅਗਰਸੈਨ ਜੀ ਦੇ ਸਰੂਪ ਵਾਲੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਉਪਰਾਲੇ ਰਾਹੀਂ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਅਗਰਵਾਲ ਸਮਾਜ ਸਭਾ ਮੁੱਦਕੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੁੱਖ ਮਹਿਮਾਨ ਡਾ. ਅਜੇ ਕਾਂਸਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਵਿੰਦਰ ਕੁਮਾਰ ਗਰਗ, ਫਕੀਰ ਚੰਦ ਅਗਰਵਾਲ, ਦਰਸ਼ਨ ਗਰਗ, ਨਰੇਸ਼ ਕੁਮਾਰ ਗਰਗ, ਗਗਨਦੀਪ ਗਰਗ, ਨਰੇਸ਼ ਅਗਰਵਾਲ, ਪ੍ਰਿੰਸ ਗੁਪਤਾ, ਸੰਦੀਪ ਗਰਗ, ਰਾਜੂ ਗਰਗ, ਅਨਿਲ ਗੁਪਤਾ, ਰਾਕੇਸ਼ ਗੁਪਤਾ ਬਿੱਟੀ, ਸਾਹਿਲ ਗੁਪਤਾ, ਮਹੇਸ਼ ਕੁਮਾਰ ਗਰਗ, ਰਾਕੇਸ਼ ਅਗਰਵਾਲ, ਪ੍ਰਦੀਪ ਗਰਗ, ਨੀਰਜ ਗਰਗ, ਮੁਕੇਸ਼ ਅਗਰਵਾਲ ਅਤੇ ਮਹਿੰਦਰਪਾਲ ਗਰਗ ਸਮੇਤ ਹੋਰ ਮੈਂਬਰ ਮੌਜ਼ੂਦ ਸਨ।