ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਖ਼ੇ ਵੇਚਣ/ਖਰੀਦ ਲਈ ਥਾਵਾਂ ਨਿਰਧਾਰਿਤ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਖ਼ੇ ਵੇਚਣ/ਖਰੀਦ ਲਈ ਥਾਵਾਂ ਨਿਰਧਾਰਿਤ
Publish Date: Thu, 05 Nov 2026 04:15 PM (IST)
Updated Date: Fri, 06 Nov 2026 04:02 AM (IST)
-ਲਾਇਸੰਸ ਧਾਰਕ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਪਟਾਕੇ ਵੇਚ ਸਕਣਗੇ -ਪਟਾਕੇ ਵੇਚਣ ਲਈ ਕੁੱਲ 19 ਆਰਜ਼ੀ ਲਾਇਸੰਸ ਜਾਰੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਦੀਵਾਲੀ, ਗੁਰਪੁਰਬ, ਨਵਾਂ ਸਾਲ ਅਤੇ ਕ੍ਰਿਸ਼ਮਿਸ ਮੌਕੇ ਪਟਾਕਿਆ ਦੀ ਵਿਕਰੀ ਸਿਰਫ ਲਾਇਸੰਸ ਸ਼ੁਧਾ ਵਿਕਰੇਤਾ ਜਾਂ ਉਸ ਵੱਲੋਂ ਹੀ ਕੀਤੀ ਜਾਂ ਸਕਦੀ ਹੈ ਜਿਸ ਨੂੰ ਦਫ਼ਤਰ ਜ਼ਿਲ੍ਹਾ ਮੈਜਿਸਟਰੇਰਟ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੁੱਲ 19 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਜਾਰੀ ਲਾਈਸੰਸਾਂ ਵਿਚ ਫਿਰੋਜ਼ਪੁਰ ਸ਼ਹਿਰ 10, ਫਿਰੋਜ਼ਪੁਰ ਛਾਉਣੀ 6, ਮੱਲਾਂਵਾਲਾ 1, ਮਮਦੋਟ 1, ਜ਼ੀਰਾ 1 ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਇਸੰਸ ਧਾਰਕ ਦਾ ਪਟਾਕੇ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਪਟਾਕਿਆਂ ਦੀ ਵਿਕਰੀ /ਖਰੀਦ ਲਈ ਤਿਉਹਾਰਾਂ ਦੇ ਅਵਸਰ ਨੂੰ ਮੁੱਖ ਰੱਖ ਕੇ ਜ਼ਿਲ੍ਹੇ ਵਿਚ ਥਾਵਾਂ ਨਿਰਧਾਰਿਤ ਕੀਤੀਆਂ ਹਨ। ਲਾਇਸੰਸ ਧਾਰਕ ਪਟਾਕਾ ਵਿਕ੍ਰੇਤਾਵਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਮਾਲ ਰੋਡ ਬੈਕ ਸਾਈਡ ਹਾਊਸਿੰਗ ਬੋਰਡ ਕਲੋਨੀ ਨੇੜੇ ਸਿਵਲ ਹਸਪਤਾਲ, ਫਿਰੋਜ਼ਪੁਰ ਕੈਂਟ ਵਿੱਚ ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ, ਮਮਦੋਟ ਵਿਚ ਨੇੜੇ ਸਟੇਸ਼ਨ ਬੀ.ਐੱਸ.ਐੱਫ ਗਰਾਉਂਡ ਮਮਦੋਟ, ਜ਼ੀਰਾ ਵਿਚ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮੱਲਾਂਵਾਲਾ ਵਿਚ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਸਿਰਫ ਉਸ ਲਾਇਸੰਸ ਸ਼ੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ ਜਿਸ ਨੂੰ ਦਫਤਰ ਜਿਲ੍ਹਾ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ। ਉਕਤ ਸਥਾਨਾਂ ਨੂੰ ਨੋ-ਸਮੋਕਿੰਗ ਏਰੀਆ ਘੋਸ਼ਿਤ ਕੀਤਾ ਗਿਆ ਹੈ।