‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਤੇ ਚਰਚਾ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ
Publish Date: Tue, 22 Sep 2026 04:23 PM (IST)
Updated Date: Tue, 22 Sep 2026 04:24 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਪੱਧਰੀ ਖੇਡਾਂ ਚੱਲ ਰਹੀਆਂ ਹਨ ਅਤੇ ਇਸ ਤੋਂ ਬਾਅਦ 30 ਸਤੰਬਰ ਤੋਂ 3 ਅਕਤੂਬਰ ਤੱਕ ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾਣੀਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਦੌਰਾਨ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਜਾਰੀ ਪ੍ਰੋਗਰਾਮ ਅਨੁਸਾਰ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੱਖ ਵੱਖ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ। 30 ਸਤੰਬਰ ਤੋਂ ਸ਼ੁਰੂ ਹੋਣਗੇ ਮੁਕਾਬਲੇ ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਮੁਕਾਬਲੇ 30 ਸਤਬੰਰ ਤੋਂ 01 ਅਕਤੂਬਰ ਤੱਕ ਅੰਡਰ-ਅੰਡਰ 14, 17, 21, 21-30,31-40, 41-50, 51-60, 61-70 ਅਤੇ 70 ਤੋਂ ਉੱਪਰ (ਲੜਕੇ/ਮੈਨ) ਉਮਰ ਵਰਗ ਦੇ ਐਥਲੈਟਿਕਸ, ਬੈਡਮਿੰਟਨ ਅਤੇ ਟੈਬਲ ਟੈਨਿਸ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਸ਼ਹਿਰ ਅਤੇ ਚੈੱਸ, ਸੂਟਿੰਗ ਦੇ ਮੁਕਾਬਲੇ ਦਾਸ ਐਂਡ ਬਰਾਊਣ ਸਕੂਲ ਫਿਰੋਜ਼ਪੁਰ ਵਿਖੇ ਹੋਣਗੇ ਅਤੇ ਵਾਲੀਵਾਲ(ਸ਼ੂਟਿੰਗ ਅਤੇ ਸਮੈਸ਼ਿੰਗ) ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੈਟ ਯੂਨਿਵਰਸਿਟੀ ਵਿਖੇ ਹੋਣਗੇ। ਇਸੇ ਤਰ੍ਹਾਂ ਅੰਡਰ- 14, 17, 21, 21-30, 31-40 (ਲੜਕੇ/ਮੈਨ) ਉਮਰ ਵਰਗ ਦੇ ਬਾਸਕਟ ਬਾਲ, ਹਾਕੀ, ਬਾਕਸਿੰਗ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹੋਣਗੇ। ਫੈਨਸਿੰਗ ਦੇ ਮੁਕਾਬਲੇ ਦਾਸ ਐਂਡ ਬਰਾਉਣ ਵਿਖੇ ਹੋਣਗੇ। ਗਤਕਾ, ਜੂਡੋ, ਕਬੱਡੀ (ਸਸ, ਨਸ), ਖੋਹ-ਖੋਹ, ਫੁੱਟਬਾਲ, ਕਿੱਕ ਬਾਕਸਿੰਗ, ਨੈਟਬਾਲ ਅਤੇ ਕੁਸ਼ਤੀ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੈਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਹੋਣਗੇ। ਹੈਂਡਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ, ਸਾਫਟਬਾਲ ਦੇ ਮੁਕਾਬਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾਸਾ ਅਤੇ ਤੈਰਾਕੀ ਦੇ ਮੁਕਾਬਲੇ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ ਵਿਖੇ ਹੋਣਗੇ। ਅੰਡਰ-14, 17, 21, 21-30 (ਲੜਕੇ/ਮੈਨ) ਦੇ ਰੋਲਰ ਸਕੈਟਿੰਗ ਦੇ ਦਾਸ ਐਂਡ ਬਰਾਊਣ ਸਕੂਲ ਫਿਰੋਜ਼ਪੁਰ ਵਿਖੇ ਹੋਣਗੇ। 14 ਸਾਲ ਤੋਂ ਉੱਪਰ (ਲੜਕੇ) ਦੇ ਟੈਨਿਸ ਬਾਲ ਕ੍ਰਿਕਟ ਡੈਮੋਨਟਰੇਸ਼ਨ ਈਵੈਂਟ ਦੇ ਮੁਕਾਬਲੇ ਐੱਮ.ਐੱਲ.ਐੱਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਹੋਣਗੇ। 2 ਤੋਂ 3 ਅਕਤੂਬਰ ਤੱਕ ਕਰਵਾਏ ਜਾਣਗੇ ਮਹਿਲਾ ਮੁਕਾਬਲੇ ਇਸੇ ਤਰ੍ਹਾਂ ਲੜੀਕਆਂ/ਵੁਮੈਨ ਦੇ ਮੁਕਾਬਿਲਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਤੋਂ 3 ਅਕਤੂਬਰ ਤੱਕ 14, 17, 21, 21-30,31-40,41-50,51-60,61-70 ਅਤੇ 70 ਤੋਂ ਉੱਪਰ (ਲੜਕੀਆਂ/ਵੁਮੈਨ) ਉਮਰ ਵਰਗ ਦੇ ਐਥਲੈਟਿਕਸ, ਬੈਡਮਿੰਟਨ ਅਤੇ ਟੈਬਲ ਟੈਨਿਸ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਅਤੇ ਚੈੱਸ, ਸੂਟਿੰਗ ਦੇ ਮੁਕਾਬਲੇ ਦਾਸ ਐਂਡ ਬਰਾਊਣ ਸਕੂਲ ਫਿਰੋਜ਼ਪੁਰ ਵਿਖੇ ਹੋਣਗੇ ਅਤੇ ਵਾਲੀਵਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੈਟ ਯੂਨਿਵਰਸਿਟੀ ਵਿਖੇ ਹੋਣਗੇ। ਇਸੇ ਤਰ੍ਹਾਂ ਅੰਡਰ-14,17,21,21-30, 31-40 (ਲੜਕੀਆਂ/ਵੁਮੈਨ) ਉਮਰ ਵਰਗ ਦੇ ਬਾਸਕਟ ਬਾਲ, ਹਾਕੀ, ਬਾਕਸਿੰਗ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹੋਣਗੇ। ਫੈਨਸਿੰਗ ਦੇ ਮੁਕਾਬਲੇ ਦਾਸ ਐਂਡ ਬਰਾਉਣ ਵਿਖੇ ਹੋਣਗੇ। ਗਤਕਾ, ਜੂਡੋ, ਕਬੱਡੀ (ਸਸ, ਨਸ), ਖੋਹ-ਖੋਹ, ਫੁੱਟਬਾਲ, ਕਿੱਕ ਬਾਕਸਿੰਗ, ਨੈਟਬਾਲ ਅਤੇ ਕੁਸ਼ਤੀ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੈਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਹੋਣਗੇ। ਹੈਂਡਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਿਰੋਜ਼ਪੁਰ, ਸਾਫਟਬਾਲ ਦੇ ਮੁਕਾਬਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾਸਾ ਅਤੇ ਤੈਰਾਕੀ ਦੇ ਮੁਕਾਬਲੇ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ ਵਿਖੇ ਹੋਣਗੇ। ਅੰਡਰ-14,17, 21, 21-30 (ਲੜਕੀਆਂ/ਵੁਮੈਨ) ਦੇ ਰੋਲਰ ਸਕੈਟਿੰਗ ਦੇ ਦਾਸ ਐਂਡ ਬਰਾਊਣ ਸਕੂਲ ਫਿਰੋਜ਼ਪੁਰ ਵਿਖੇ ਹੋਣਗੇ। 14 ਸਾਲ ਤੋਂ ਉੱਪਰ (ਲੜਕੀਆਂ/ਵੁਮੈਨ) ਦੇ ਟੈਨਿਸ ਬਾਲ ਕ੍ਰਿਕਟ ਡੈਮੋਨਟਰੇਸ਼ਨ ਈਵੈਂਟ ਦੇ ਮੁਕਾਬਲੇ ਐੱਮ.ਐੱਲ.ਐੱਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਹੋਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।