ਪਿੰਡ ਮੁੰਡੀ ਛੁਰੀ ਮਾਰ ਦੇ 25 ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਲ ਹਲਕਾ ਜ਼ੀਰਾ ਦੇ ਪਿੰਡ ਮੁੰਡੀ ਛੁਰੀ ਮਾਰ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ,25 ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ
Publish Date: Wed, 18 Nov 2026 05:01 PM (IST)
Updated Date: Wed, 18 Nov 2026 05:03 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ,ਕਾਂਗਰਸ ਪਾਰਟੀ ਦੀਆਂ ਵਧੀਆ ਨੀਤੀਆਂ ਨੂੰ ਵੇਖਦੇ ਹੋਏ ਪਿੰਡ ਮੁੰਡੀ ਛੁਰੀ ਮਾਰ ਤੋਂ ਮੌਜੂਦਾ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਭੱਟੀ ਅਤੇ ਬੂਟਾ ਸਿੰਘ 25 ਪਾਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਰੂਪਾ ਸਿੰਘ, ਸੁੱਖਾ ਸਿੰਘ,ਬੱਗਾ ਸਿੰਘ,ਜੱਗਾ ਸਿੰਘ, ਅਵਤਾਰ ਸਿੰਘ, ਸਾਗਰ ਸਿੰਘ,ਸੋਨੂੰ ਕੁਮਾਰ,ਮੰਦਰ, ਰਵੀ, ਰਾਹੁਲ ਕੁਮਾਰ,ਕਰਨ,ਸੁੱਖਾ ਸਿੰਘ, ਭੁਪਿੰਦਰ ਸਿੰਘ, ਮੱਖਣ ਸਿੰਘ, ਰਵੀ, ਛਿੰਦਾ ਬਾਬਾ,ਪਾਲਾ ਸਿੰਘ,ਰੂਪ ਸਿੰਘ, ਤਰਲੋਕ ਸਿੰਘ, ਜੱਜ ਸਿੰਘ,ਬੱਗਾ ਸਿੰਘ ਆਦਿ ਨੂੰ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਪਾਰਟੀ ਵਿੱਚ ਜੀ ਆਇਆਂ ਕਿਹਾ।ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜਨ ਵਾਲਿਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਪਿੰਡ ਵਾਸੀਆਂ ਦੇ ਕੰਮ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦਾ ਦੂਸਰੀਆਂ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ ,ਇਸ ਲਈ ਲੋਕ ਕਾਂਗਰਸ ਪਾਰਟੀ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ ,ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਸਰਪੰਚ ਜ਼ੋਰਾਵਰ ਸਿੰਘ, ਸਰਪੰਚ ਗੁਰਮੇਲ ਸਿੰਘ ਬੁਰਜ਼, ਸਰਪੰਚ ਅੰਗਰੇਜ਼ ਸਿੰਘ ਅਕਬਰ ਵਾਲਾ,ਤਰਸੇਮ ਸਿੰਘ, ਸੇਵਾ ਸਿੰਘ,ਸਰਪੰਚ ਹਰਨੇਕ ਸਿੰਘ,ਮੱਖਣ ਸਿੰਘ ਮੁੰਡੀ ਛੁਰੀ ਮਾਰ,ਸਰਪੰਚ ਸਤਬੀਰ ਸਿੰਘ ਜੋਗੇਵਾਲਾ,ਸਰਪੰਚ ਦਵਿੰਦਰ ਸਿੰਘ ਡਿੱਬ ਵਾਲਾ,ਸਰਪੰਚ ਜਸਕਰਨ ਸਿੰਘ ਸ਼ਾਮੇਂ ਵਾਲੀ, ਨਿਸ਼ਾਨ ਸਿੰਘ ਜੋਗੇਵਾਲਾ, ਸਰਪੰਚ ਸੰਤੋਖ ਸਿੰਘ ਸਰਫ ਅਲੀ ਸ਼ਾਹ, ਸਰਪੰਚ ਮਲੂਕ ਸਿੰਘ ਵਾੜਾ ਕਾਲੀ ਰਾਉਂ,ਪ੍ਰਗਟ ਸਿੰਘ ਪਾਲੂ ਵਾਲਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਿਰ ਸਨ।