ਜਨ ਸੰਵਾਦ ਪ੍ਰੋਗਰਾਮ ਤਹਿਤ ਸੂਬਾ ਸਰਕਾਰ ਦੀਆਂ ਦੱਸੀਆਂ ਪ੍ਰਾਪਤੀਆਂ
ਆਮ ਆਦਮੀ ਪਾਰਟੀ ਵੱਲੋਂ ਜਨ ਸੰਵਾਦ ਪ੍ਰੋਗਰਾਮ ਤਹਿਤ ਮੀਟਿੰਗ ਦਾ ਆਯੋਜਨ
Publish Date: Sat, 28 Mar 2026 05:56 PM (IST)
Updated Date: Sat, 28 Mar 2026 05:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ : ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋ ਜਾਣ ਉਪਰੰਤ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਰੰਭੀ ਗਈ ਮੁਹਿੰਮ ਜਿਸ ਨੂੰ ਕਿ ਆਮ ਆਦਮੀ ਪਾਰਟੀ ਵੱਲੋਂ ਜਨ ਸੰਵਾਦ ਪ੍ਰੋਗਰਾਮ ਦਾ ਨਾਮ ਦਿੱਤਾ ਗਿਆ ਹੈ। ਇਸ ਤਹਿਤ ਇਕ ਮੀਟਿੰਗ ਮਮਦੋਟ ਹਿਠਾੜ ਸਾਹਨ ਕੇ ਵਿਖੇ ਕਰਵਾਈ ਗਈ। ਇਸ ਮੀਟਿੰਗ ਵਿਚ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਬੋਲਦਿਆਂ ਹੋਇਆ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆਂ ਨੇ ਸਰਕਾਰ ਦੁਆਰਾ ਪੂਰੇ ਕੀਤੇ ਗਏ ਵਾਅਦੇ ਅਤੇ ਗਰੰਟੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਬਾਕੀ ਰਹਿੰਦੇ ਹੋਏ ਕੰਮ ਇਕ ਸਾਲ ਦੇ ਵਿਚ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਸਰਪੰਚ ਸੁਖਦੀਪ ਸਿੰਘ ਉੱਗੋ ਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਫਿਰੋਜ਼ਪੁਰ, ਜਸਵਿੰਦਰ ਸਿੰਘ ਭਲੇਰੀਆ ਕਿਸਾਨ ਆਗੂ, ਡਾਕਟਰ ਪਵਨ ਕੁਮਾਰ ਨਿੱਜੀ ਸਕੱਤਰ ਵਿਧਾਇਕ, ਸੰਦੀਪ ਕੁਮਾਰ ਸੋਨੀ ਵਾਰਡ ਨੰਬਰ ਪੰਜ ਮਮਦੋਟ, ਤਰਸੇਮ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਐੱਮਸੀ ਮਮਦੋਟ, ਸ਼ਿੰਗਾਰਾ ਸਿੰਘ ਸਾਬਕਾ ਐੱਮਸੀ, ਮਮਦੋਟ, ਹੁਸ਼ਿਆਰ ਸਿੰਘ ਗੋਪੀ, ਹਰਜਿੰਦਰ ਸਿੰਘ ਸਿੰਧੀ ਸਾਹਨ ਕੇ, ਰੰਗਾ ਸਿੰਘ ਭੁੱਲਰ ਮੈਂਬਰ ਬਲਾਕ ਸੰਮਤੀ, ਮੁਖਤਿਆਰ ਸਿੰਘ ਕਾਲੂ ਅਰਾਈਂ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ ਚੇਅਰਮੈਨ, ਜਗੀਰ ਸਿੰਘ ਹਜ਼ਾਰਾ, ਅਵਤਾਰ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ, ਮਨੇਸ਼ ਚੋਪੜਾ, ਸੁਭਾਸ਼ ਬੱਤਾ, ਜਗਦੀਸ਼ ਸਿੰਘ, ਕੋਮਲ ਧਵਨ ਪ੍ਰਧਾਨ ਮਹਿਲਾ ਵਿੰਗ, ਬਲਕਾਰ ਸਿੰਘ ਸਰਪੰਚ ਜੋਧਪੁਰ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਅਤੇ ਆਗੂ ਹਾਜ਼ਰ ਸਨ।