ਜ਼ੀਰਾ ’ਚ ‘ਰੋਗ ਨਿਵਾਰਨ ਜੀਵਨਧਾਰਾ’ ਦੀ ਸ਼ੁਰੂਆਤ
ਜ਼ੀਰਾ ਵਿਚ ਹੋਈ ਰੋਗਨਿਵਾਰਨ ਜੀਵਨਧਾਰਾ ਦੀ ਨਵੇਕਲੀ ਸ਼ੁਰੂਆਤ
Publish Date: Tue, 31 Mar 2026 04:06 PM (IST)
Updated Date: Tue, 31 Mar 2026 04:10 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਕੋਟ ਈਸੇ ਖਾਂ ਰੋਡ ਵਿਖੇ ‘ਰੋਗ ਨਿਵਾਰਨ ਜੀਵਨਧਾਰਾ’ ਦੀ ਸ਼ੁਰੂਆਤ ਕੀਤੀ ਗਈ। ਡਾ. ਗੁਰਚਰਨ ਸਿੰਘ ਨੂਰਪੁਰ ਉਨ੍ਹਾਂ ਦੀਆਂ ਲੜਕੀਆਂ ਡਾ. ਅਮਨਦੀਪ ਕੌਰ, ਡਾ. ਰਜਨੀਤ ਕੌਰ ਤੇ ਲੜਕੇ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਇਸ ਤਿਆਰ ਕੀਤੇ ਜਾ ਰਹੇ ਕੁਦਰਤੀ ਮਾਹੌਲ ਵਿਚ ਜਿੱਥੇ ਇੱਕ ਆਯੁਰਵੈਦਿਕ ਹਸਪਤਾਲ ਹੋਵੇਗਾ ਉਥੇ ਮੈਡੀਟੇਸ਼ਨ, ਧਿਆਨ, ਕੌਂਸਲਿੰਗ, ਬਰੀਥਿੰਗ, ਸਾਊਂਡ ਹੀਲਿੰਗ, ਵਰਗੀਆਂ ਮਨ ਦੇ ਵਿਕਾਰਾਂ ਨੂੰ ਦੂਰ ਕਰਕੇ ਮਨ ਨੂੰ ਸ਼ਾਂਤ ਕਰਨ ਲਈ ਥਰੈਪੀਆਂ ਵੀ ਹੋਣਗੀਆਂ। ਡਾ. ਨੂਰਪੁਰ ਨੇ ਕਿਹਾ ਕਿ ਇਸ ਕੇਂਦਰ ਵਿੱਚ ਹਰ ਤਰ੍ਹਾਂ ਦੇ ਮੁਨਾਫਿਆਂ, ਖੁਦਗਰਜੀਆਂ ਤੋਂ ਉੱਪਰ ਉੱਠ ਕੇ ਮਾਨਵਾਦੀ ਸੋਚ ਨਾਲ ਲੋਕ ਭਲਾਈ ਤੇ ਸਰਬੱਤ ਦੇ ਭਲੇ ਲਈ ਕਾਰਜ ਕੀਤੇ ਜਾਣਗੇ। ਇਸ ਮੌਕੇ ਡਾ. ਗਵੀਸ਼ ਭਾਰਦਵਾਜ, ਡਾ. ਜਗਨਨਾਥ ਸ਼ਰਮਾ, ਡਾ. ਲਖਵਿੰਦਰ ਸ਼ਰਮਾ, ਅਸ਼ਵਨੀ ਸ਼ਰਮਾ,ਪ੍ਰਸਿੱਧ ਸਾਹਿਤਕਾਰ ਡਾ. ਦਵਿੰਦਰ ਸੈਫੀ, ਚਿੱਤਰਕਾਰ ਜਗਤਾਰ ਸੋਖੀ, ਪ੍ਰੀਤ ਜੱਗੀ, ਹਰਭਿੰਦਰ ਸਿੰਘ ਪ੍ਰਧਾਨ ਲਿਖਾਰੀ ਸਭਾ ਪੀਰ ਮੁਹੰਮਦ, ਕੁਲਦੀਪ ਸਿੰਘ, ਲੈਬ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸ਼ਰਮਾ, ਲੈਬ ਟੈਕਨੀਸ਼ੀਅਨ ਡਾ. ਗੁਰਵਿੰਦਰ ਸਿੰਘ ਨੂਰਪੁਰ, ਡਾ. ਵਰਿੰਦਰ ਭੁੱਲਰ, ਗੁਰਜੀਤ ਸਿੰਘ ਕੱਸੋਆਣਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜੈਕਟਿਵ ਮੈਂਬਰ ਪੰਜਾਬ, ਹਰਪ੍ਰੀਤ ਸਿੰਘ ਲੌਂਗੋਦੇਵਾ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਡਾ. ਮਹਿੰਦਰ ਸਿੰਘ ਬੀਕੇਯੂ ਕਾਦੀਆਂ, ਭਜਨ ਪੇਂਟਰ ਮਖੂ, ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਪਰਮਜੀਤ ਬਰਾੜ ਆਦਿ ਹਾਜ਼ਰ ਸਨ। ਇਸ ਮੌਕੇ ਸਾਹਿਤਕਾਰ ਡਾ. ਨੂਰਪੁਰ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ।