- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਾ ਵਿਚ ਹੋਈ ਰੋਗਨਿਵਾਰਨ ਜੀਵਨਧਾਰਾ ਦੀ ਨਵੇਕਲੀ ਸ਼ੁਰੂਆਤ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਦੇ ਕੋਟ ਈਸੇ ਖਾਂ ਰੋਡ ਵਿਖੇ ‘ਰੋਗ ਨਿਵਾਰਨ ਜੀਵਨਧਾਰਾ’ ਦੀ ਨਵੇਕਲੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਚਰਨ ਸਿੰਘ ਨੂਰਪੁਰ ਉਨ੍ਹਾਂ ਦੀਆਂ ਲੜਕੀਆਂ ਡਾ. ਅਮਨਦੀਪ ਕੌਰ, ਡਾ. ਰਜਨੀਤ ਕੌਰ ਅਤੇ ਲੜਕੇ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਇਸ ਤਿਆਰ ਕੀਤੇ ਜਾ ਰਹੇ ਕੁਦਰਤੀ ਮਾਹੌਲ ਵਿਚ ਜਿੱਥੇ ਇੱਕ ਆਯੁਰਵੈਦਿਕ ਹਸਪਤਾਲ ਹੋਵੇਗਾ ਉਥੇ ਮੈਡੀਟੇਸ਼ਨ, ਧਿਆਨ, ਕੌਂਸਲਿੰਗ, ਬਰੀਥਿੰਗ, ਸਾਊਂਡ ਹੀਲਿੰਗ, ਵਰਗੀਆਂ ਮਨ ਦੇ ਵਿਕਾਰਾਂ ਨੂੰ ਦੂਰ ਕਰਕੇ ਮਨ ਨੂੰ ਸ਼ਾਂਤ ਕਰਨ ਲਈ ਥਰੈਪੀਆਂ ਵੀ ਹੋਣਗੀਆਂ। ਇਸ ਮੌਕੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਉਪਰੰਤ ਜਿਹੜੇ ਕਾਰੀਗਰਾਂ, ਕਿਰਤੀਆਂ ਅਤੇ ਸਹਿਯੋਗੀਆਂ ਨੇ ਇਸ ਦੀ ਤਿਆਰੀ ਵਿੱਚ ਬੜੀ ਸੁਹਿਰਦਤਾ ਨਾਲ ਕੰਮ ਕੀਤਾ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਦੱਸਦਿਆਂ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਇਲਾਕੇ ਵਿਚ ਇਹ ਇਕ ਨਿਵੇਕਲਾ ਹਸਪਤਾਲ ਅਤੇ ਨਰੋਏ ਜੀਵਨ ਦਾ ਕੇਂਦਰ ਹੋਏਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਹਰ ਤਰ੍ਹਾਂ ਦੇ ਮੁਨਾਫਿਆਂ, ਖੁਦਗਰਜੀਆਂ ਤੋਂ ਉੱਪਰ ਉੱਠ ਕੇ ਮਾਨਵਾਦੀ ਸੋਚ ਨਾਲ ਲੋਕ ਭਲਾਈ ਤੇ ਸਰਬੱਤ ਦੇ ਭਲੇ ਲਈ ਕਾਰਜ ਕੀਤੇ ਜਾਣਗੇ। ਇਸ ਮੌਕੇ ਡਾ. ਗਵੀਸ਼ ਭਾਰਦਵਾਜ, ਡਾ. ਜਗਨਨਾਥ ਸ਼ਰਮਾ, ਡਾ. ਲਖਵਿੰਦਰ ਸ਼ਰਮਾ, ਅਸ਼ਵਨੀ ਸ਼ਰਮਾ,ਪ੍ਰਸਿੱਧ ਸਾਹਿਤਕਾਰ ਡਾ. ਦਵਿੰਦਰ ਸੈਫੀ, ਚਿੱਤਰਕਾਰ ਜਗਤਾਰ ਸੋਖੀ, ਪ੍ਰੀਤ ਜੱਗੀ, ਹਰਭਿੰਦਰ ਸਿੰਘ ਪ੍ਰਧਾਨ ਲਿਖਾਰੀ ਸਭਾ ਪੀਰ ਮੁਹੰਮਦ, ਕੁਲਦੀਪ ਸਿੰਘ, ਲੈਬ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸ਼ਰਮਾ, ਲੈਬ ਟੈਕਨੀਸ਼ੀਅਨ ਡਾ. ਗੁਰਵਿੰਦਰ ਸਿੰਘ ਨੂਰਪੁਰ, ਡਾ. ਵਰਿੰਦਰ ਭੁੱਲਰ, ਗੁਰਜੀਤ ਸਿੰਘ ਕੱਸੋਆਣਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜੈਕਟਿਵ ਮੈਂਬਰ ਪੰਜਾਬ, ਹਰਪ੍ਰੀਤ ਸਿੰਘ ਲੌਂਗੋਦੇਵਾ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਡਾ. ਮਹਿੰਦਰ ਸਿੰਘ ਬੀਕੇਯੂ ਕਾਦੀਆਂ, ਭਜਨ ਪੇਂਟਰ ਮਖੂ, ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਪਰਮਜੀਤ ਬਰਾੜ ਆਦਿ ਹਾਜ਼ਰ ਸਨ। ਇਸ ਮੌਕੇ ਆਯੁਰਵੈਦਿਕ ਦਵਾਈਆਂ ਅਤੇ ਪ੍ਰੋਡਕਟ ਦੀ ਪ੍ਰਦਰਸ਼ਨੀ ਵੀ ਲਾਈ ਗਈ। ਪਿੰਗਲਵਾੜਾ ਭਗਤ ਪੂਰਨ ਸਿੰਘ ਵੱਲੋਂ ਲਗਾਈ ਗਈ ਭੇਟਾ ਰਹਿਤ ਕਿਤਾਬਾਂ ਦੀ ਪ੍ਰਦਰਸ਼ਨੀ ਤੋਂ ਪੁਸਤਕ ਪ੍ਰੇਮੀਆਂ ਨੇ ਕਿਤਾਬਾਂ ਲਈਆਂ। ਇਸ ਮੌਕੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੂੰ ਉਨ੍ਹਾਂ ਦੇ ਵੱਖ-ਵੱਖ ਸਮਾਜਿਕ ਸਰੋਕਾਰਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ।