ਬੋਘੇ ਵਾਲਾ ’ਚ 32 ਪਰਿਵਾਰ ਕਾਂਗਰਸ ’ਚ ਸ਼ਾਮਲ ‘ਆਪ’ਅਕਾਲੀ ਦਲ ਨੂੰ ਝਟਕਾ, ਬੋਘੇ ਵਾਲਾ ’ਚ 32 ਪਰਿਵਾਰ ਕਾਂਗਰਸ ’ਚ ਸ਼ਾਮਲ
Publish Date: Sun, 06 Sep 2026 06:35 PM (IST)
Updated Date: Sun, 06 Sep 2026 06:37 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪਿੰਡ ਬੋਘੇ ਵਾਲਾ ਵਿੱਚ ਕਾਂਗਰਸ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ 32 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ। ਇਹ ਸ਼ਮੂਲੀਅਤ ਰਸ਼ਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਸਾਰਜ ਸਿੰਘ ਦੀ ਮਿਹਨਤ ਸਦਕਾ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੱਲੋਂ ਕਰਵਾਈ ਗਈ। ਸਾਥੀਆਂ ਦਾ ਸਵਾਗਤ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕਾਂ ਦਾ ਕਾਂਗਰਸ ਨਾਲ ਜੁੜਨਾ ਪਾਰਟੀ ਦੀ ਮਜ਼ਬੂਤੀ ਦਾ ਸੰਕੇਤ ਹੈ। ਹਰ ਪਰਿਵਾਰ ਨੂੰ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਦੀ ਆਵਾਜ਼ ਉਠਾਈ ਜਾਵੇਗੀ। ਇਸ ਮੌਕੇ ਭੁਪਿੰਦਰ ਸਿੰਘ ਆਪਣੇ ਸਾਥੀਆਂ ਅਰਸ਼ਦੀਪ ਸਿੰਘ ਰਾਏ, ਸੁਰਿੰਦਰ ਸਿੰਘ ਰਾਏ, ਗੁਰਜੰਤ ਸਿੰਘ ਰਾਏ, ਨਿਰਭੈ ਸਿੰਘ ਰਾਏ, ਸਾਹਿਬ ਸਿੰਘ ਹਰਿਆਣਾ ਵਾਲੇ, ਗੁਰਦੇਵ ਸਿੰਘ ਰਾਏ, ਨਛੱਤਰ ਸਿੰਘ ਰਾਏ, ਸਿਮਰਜੀਤ ਸਿੰਘ, ਅਮਨਦੀਪ ਸਿੰਘ, ਰਾਜੇਸ਼ ਕਡਿਆਰਾ, ਕੁਲਵਿੰਦਰ ਸਿੰਘ ਰਾਏ, ਰਵਿੰਦਰ ਸਿੰਘ ਨਵਾਂ, ਸੇਵਕ ਸਿੰਘ ਰਾਏ, ਜਸਪਾਲ ਸਿੰਘ, ਅੰਗਰੇਜ ਸਿੰਘ, ਲਛਮਣ ਸਿੰਘ, ਰਸ਼ਪਾਲ ਸਿੰਘ ਹੱਟੀ ਵਾਲੇ, ਗੁਰਪ੍ਰੀਤ ਸਿੰਘ ਅਡੀਵਾਲ, ਬਿੱਕਰ ਸਿੰਘ ਬੋਘੇ ਵਾਲਾ, ਪੂਰਨ ਸਿੰਘ, ਮਨਦੀਪ ਸਿੰਘ, ਸੋਨੂੰ, ਦੀਪਕ ਸਿੰਘ ਬੋਘੇ ਵਾਲਾ, ਬੇਅੰਤ ਸਿੰਘ, ਲਵਪ੍ਰੀਤ ਸਿੰਘ ਅਤੇ ਸੁਖਰਾਮ ਸਿੰਘ ਕਾਂਗਰਸ ਵਿੱਚ ਸ਼ਾਮਿਲ ਹੋਏ। ਇਸ ਮੌਕੇ ਅਮਨਦੀਪ ਸਿੰਘ ਮੁਹਾਰ, ਆਕਾਸ਼ਦੀਪ ਸਿੰਘ, ਜੁਗਰਾਜ ਸਿੰਘ, ਸਿਮਰਪ੍ਰੀਤ ਸਿੰਘ, ਅਰਮਾਨਪ੍ਰੀਤ ਸਿੰਘ, ਗੁਰਦੇਵ ਸਿੰਘ ਸਾਬਕਾ ਮੈਂਬਰ, ਰਸ਼ਪਾਲ ਸਿੰਘ ਮੱਲੂ ਬਾਂਡੀਆਂ, ਹੀਰਾ ਸਿੰਘ ਮੱਲੂ ਬਾਂਡੀਆਂ, ਨਿਰਮਲ ਸਿੰਘ ਮੱਲੂ ਬਾਂਡੀਆਂ, ਸਰਦੂਲ ਸਿੰਘ ਮੱਲੂ ਬਾਂਡੀਆਂ, ਸਤਨਾਮ ਸਿੰਘ ਬੋਗੇਵਾਲਾ, ਗੁਰਮੇਲ ਸਿੰਘ ਕਟੋਰਾ, ਜਸਵੰਤ ਸਿੰਘ ਅਮਰਗੜ੍ਹ ਬਾਂਡੀਆਂ, ਰੂਪ ਸਿੰਘ ਅਮਰਗੜ੍ਹ ਬਾਂਡੀਆਂ, ਹਰਜਿੰਦਰ ਸਿੰਘ ਅਮਰਗੜ੍ਹ ਬਾਂਡੀਆਂ, ਗੁਰਲਾਲ ਸਿੰਘ ਅਮਰਗੜ੍ਹ ਬਾਂਡੀਆਂ, ਗੁਰਲਾਲ ਸਿੰਘ ਸਾਬਕਾ ਸਰਪੰਚ ਮੱਲੂ ਬਾਂਡੀਆਂ, ਪ੍ਰਗਟ ਸਿੰਘ ਬੋਗੇਵਾਲਾ ਅਤੇ ਸ਼ੇਰ ਸਿੰਘ ਮੱਲੂ ਬਾਂਡੀਆਂ ਹਾਜ਼ਰ ਰਹੇ।ਮਹਿਕਦੀਪ ਸਿੰਘ ਸਿੱਧੂ ਸਕੱਤਰ ਯੂਥ ਕਾਂਗਰਸ ਪੰਜਾਬ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਾਂਗਰਸ ਦੀਆਂ ਸਰਗਰਮੀਆਂ ਮਜ਼ਬੂਤ ਹੋ ਰਹੀਆਂ ਹਨ।