ਮਹਾਰਿਸ਼ੀ ਵਾਲਮੀਕਿ ਜੀ ਦੀ ਦੇਣ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ : ਬਾਬਾ ਨਿਸ਼ਾਨ ਸਿੰਘ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ੀਰਾ ਵਿਖੇ ਸਜਿਆ ਵਿਸ਼ਾਲ ਸੰਤ ਸਮਾਗਮ
Publish Date: Fri, 30 Oct 2026 03:33 PM (IST)
Updated Date: Fri, 30 Oct 2026 03:34 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ੍ ਜ਼ੀਰਾ : ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸੰਮੇਲਨ ਮਹਾਰਿਸ਼ੀ ਵਾਲਮੀਕਿ ਸਭਾ, ਸ਼ਾਹ ਵਾਲਾ ਰੋਡ ਜ਼ੀਰਾ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਆਦਿ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਫਰੀਦਕੋਟ ਬਲੱਡ ਬੈਂਕ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਸਭਾ ਦੇ ਮੁੱਖ ਸੇਵਾਦਾਰ ਬਾਬਾ ਨਿਸ਼ਾਨ ਸਿੰਘ ਨੇ ਕਿਹਾ ਕਿ ਸ੍ਰੀ ਆਦਿ ਰਮਾਇਣ ਦੇ ਰਚੇਤਾ ਮਹਾਰਿਸ਼ੀ ਵਾਲਮੀਕਿ ਜੀ ਦਾ ਸਨਾਤਨ ਧਰਮ ਅਤੇ ਸਮੁੱਚੀ ਮਨੁੱਖਤਾ ਦੇ ਇਤਿਹਾਸ ਵਿੱਚ ਬੇਹੱਦ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਦੀ ਮਹਾਨ ਰਚਨਾ ਅਤੇ ਵਿਚਾਰਧਾਰਾ ਨੇ ਸਮਾਜ ਨੂੰ ਸਦਾਚਾਰ, ਮਰਿਆਦਾ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਦੀ ਅਦੁੱਤੀ ਦੇਣ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਸਭਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਪ ਆਗੂ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੰਧੂ, ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਸਿੱਧ ਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ ਦੇ ਪ੍ਰਧਾਨ ਪਵਨ ਕੁਮਾਰ ਲੱਲੀ, ਪ੍ਰਮੋਦ ਮਲਹੋਤਰਾ, ਆਸ਼ੂ ਸਚਦੇਵਾ, ਬਾਬਾ ਰੋਜ਼ੇ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਜੀ, ਬਾਬਾ ਗੁਰਜੰਟ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਦੇ ਸਤਿੰਦਰ ਸਚਦੇਵਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਹੰਜਰਾ, ਕਿਸਾਨ ਆਗੂ ਗੁਰਮੀਤ ਸਿੰਘ ਸੰਧੂ, ਕਿਸਾਨ ਆਗੂ ਮਨਪ੍ਰੀਤ ਸਿੰਘ ਗਿੱਲ, ਜਸਪਾਲ ਸਿੰਘ ਪੰਨੂ, ਰਾਜਿੰਦਰ ਕੁਮਾਰ ਪ੍ਰਧਾਨ ਵਾਲਮੀਕਿ ਸਭਾ ਸੰਤ ਸਿੰਘ ਨਗਰ, ਦੀਪਕ ਸਚਦੇਵਾ ਡੀ.ਡੀ. ਫਾਈਨਾਂਸ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਮੀ ਜੈਨ, ਸੁਰਿੰਦਰ ਗੁਪਤਾ, ਹਰਪਾਲ ਸਿੰਘ ਦਰਗਣ, ਅਮਰੀਕ ਸਿੰਘ ਅਹੂਜਾ, ਹਰੀਸ਼ ਜੈਨ ਗੋਗਾ, ਸੁਸ਼ੀਲ ਜੈਨ, ਰਾਜੀਵ ਅਗਰਵਾਲ, ਨਰਿੰਦਰ ਕੁਮਾਰ ਨਾਰੰਗ ਅਤੇ ਕੁਲਬੀਰ ਸਿੰਘ ਟਿਮੀ ਸਮੇਤ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।