ਸਾਹਿਤ ਦੀ ਮਹਿਕ ਨਾਲ ਝੱਤਰਾ ’ਚ ਸਜੀ ਸ਼ਬਦਾਂ ਦੀ ਮਹਿਫ਼ਲ ਸਾਹਿਤ ਦੀ ਮਹਿਕ ਨਾਲ ਝੱਤਰਾ ’ਚ ਸਜੀ ਸ਼ਬਦਾਂ ਦੀ ਮਹਿਫ਼ਲ
Publish Date: Mon, 21 Sep 2026 04:18 PM (IST)
Updated Date: Mon, 21 Sep 2026 04:21 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਲਿਖਾਰੀ ਸਾਹਿਤ ਸਭਾ ਝੱਤਰਾ ਵੱਲੋਂ ਸਾਹਿਤਕ ਸਰਗਰਮੀਆਂ ਨੂੰ ਨਵੀਂ ਉਡਾਣ ਦਿੰਦਿਆਂ ਸਹਿਤਕਾਰ ਰਾਜ ਅਰੋੜਾ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਸਾਹਿਤਕਾਰਾਂ ਅਤੇ ਲੇਖਕਾਂ ਦੀ ਭਰਵੀਂ ਸ਼ਮੂਲੀਅਤ ਰਹੀ, ਜਿੱਥੇ ਸ਼ਬਦਾਂ ਦੀ ਮਹਿਕ ਅਤੇ ਵਿਚਾਰਾਂ ਦੀ ਗੂੰਜ ਨੇ ਮਾਹੌਲ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ।ਸੈਕਟਰੀ ਗੁਰਸੇਵਕ ਸਿੰਘ ਝੱਤਰਾ ਨੇ ਕਿਹਾ ਕਿ ਲਿਖਾਰੀ ਸਾਹਿਤ ਸਭਾ ਝੱਤਰਾ ਵੱਲੋਂ ਹਰ ਮਹੀਨੇ ਇੱਕ ਸਹਿਤਕਾਰ ਦਾ ਸਨਮਾਨ ਕਰਕੇ ਸਾਹਿਤਕ ਪ੍ਰਤਿਭਾਵਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ। ਸਹਿਤਕਾਰ ਰਾਜ ਅਰੋੜਾ ਨੇ ਆਪਣੀ ਜੀਵਨ-ਯਾਤਰਾ, ਸਾਹਿਤਕ ਸਫ਼ਰ ਅਤੇ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।ਨਰਿੰਦਰ ਸਿੰਘ ਲੈਕਚਰਾਰ ਨੇ ਵਾਤਾਵਰਣ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦੀ ਦਾ ਸੱਦਾ ਦਿੱਤਾ, ਜਦਕਿ ਗੁਰਦੀਪ ਸਿੰਘ ਖਿੰਡਾ ਨੇ ਮਿੱਟੀ ਦੀ ਸਿਹਤ ਬਾਰੇ ਵਿਚਾਰ ਰੱਖੇ। ਜਗਜੀਤ ਸਿੰਘ ਝੱਤਰਾ, ਪ੍ਰੇਮ ਭੂਸ਼ਣ ਗੁਪਤਾ ਅਤੇ ਹੋਰ ਬੁੱਧੀਜੀਵੀਆਂ ਨੇ ਸਾਹਿਤ, ਸਮਾਜ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ।ਇਸ ਮੌਕੇ ਅਜੀਤ ਸਿੰਘ, ਭੁਪਿੰਦਰ ਸਿੰਘ ਦੋਲਤਪੁਰਾਂ, ਬੂਟਾ ਸਿੰਘ ਗੁਲਾਮੀ ਵਾਲਾ, ਬਲਵਿੰਦਰ ਸਿੰਘ ਬੀ ਏ, ਸੰਤੋਖ ਸਿੰਘ ਰਾਜਾ ਮਨੇਸ, ਜਗਤਾਰ ਸਿੰਘ ਪੈਂਚ, ਬਗੈਲ ਸਿੰਘ ਝੱਤਰਾ, ਜਰਨੈਲ ਸਿੰਘ ਭੁੱਲਰ, ਤਰਸੇਮ ਸਿੰਘ ਘਾਰੂ, ਲਛਮਣ ਸਿੰਘ, ਬਿੱਟੂ ਸਿੰਘ, ਸੋਨੀ ਮੋਗਾ, ਅਜ਼ੈਬ ਸਿੰਘ ਝੱਤਰਾ, ਕੁਲਦੀਪ ਸਿੰਘ ਝੱਤਰਾ,ਸੁਖਚੈਨ ਗੂਰਚੈਨ,ਰੱਬੀ ਸ਼ਾਇਰ ਮਨਸੂਰ ਦੇਵਾਂ,ਅਵਤਾਰ ਸਿੰਘ ਤਰਨ ਤਾਰਨ ਸਾਹਿਬ, ਹਰਭਜਨ ਸਿੰਘ ਭਗੀਰਥ, ਦਲਜੀਤ ਸਿੰਘ ਕੁਸ਼ੂ ਵਾਲਾ ਮੋੜ, ਕੁਲਵੰਤ ਸਿੰਘ ਮੋਗਾ, ਹਰਬੰਸ ਸਿੰਘ, ਪ੍ਰਦੀਪ ਸਿੰਘ ਅਲੀਪੁਰ,ਨੇਕ ਖੋਸਿਆਂ ਵਾਲਾਂ, ਬਲਵਿੰਦਰ ਸਿੰਘ ਬਿਲਾ,ਜੀਵਨ ਸਿੰਘ ਹਾਣੀ,ਦੀਪ ਜੀਰਵੀ, ਦਲਜੀਤ ਕਾਲੀਆ, ਨਰਿੰਦਰ ਸਿੰਘ ਲੈਕਚਰਾਰ, ਗੁਰਦੀਪ ਸਿੰਘ ਖਿੰਡਾ,ਪ੍ਰਿਤਪਾਲ ਸਿੰਘ,ਹਰੀ ਦਾਸ ਚੌਹਾਨ,ਆਤਮਾ ਸਿੰਘ ਆਲਮਗੀਰ ਖੋਸਾ ਪਾਂਡੋ ਅਤੇ ਮੱਖਣ ਸਿੰਘ ਝੱਤਰਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਅੰਤ ਵਿੱਚ ਜਗਜੀਤ ਸਿੰਘ ਝੱਤਰਾ ਨੇ ਸਮੂਹ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਦਾ ਸੰਕਲਪ ਦੁਹਰਾਇਆ।