- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਦਫਤਰਾਂ ਵਿਚ ਮਾਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ ਖੁਆਰੀ ਨੂੰ ਲੈ ਕੇ ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਰਕਾਰੀ ਦਫਤਰਾਂ ਵਿਚ ਮਾਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ ਖੁਆਰੀ ਨੂੰ ਧਿਆਨ ’ਚ ਰੱਖਦਿਆਂ ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ਿਰਜ਼ ਯੂਨੀਅਨ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਜਸਬੀਰ ਸਿੰਘ ਸੈਣੀ ਪ੍ਰਧਾਨ ਅਤੇ ਸੰਤੋਖ ਸਿੰਘ ਤੱਖੀ ਜਨਰਲ ਸਕੱਤਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਣ ਲਈ ਗਿਆ। ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਜ਼ਿਲ੍ਹਾ ਮਾਲ ਅਫ਼ਸਰ ਲਵਪ੍ਰੀਤ ਕੌਰ ਨੇ ਇਸ ਵਫ਼ਦ ਨਾਲ ਮੀਟਿੰਗ ਕੀਤੀ। ਵਫਦ ਨੇ 1/1/2016 ਦੇ ਬਕਾਇਆਂ, ਪੈਂਡਿੰਗ ਪਏ ਮੈਡੀਕਲ ਬਿੱਲਾਂ ਅਤੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਬਕਾਇਆ ਪੈਨਸ਼ਨ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰਾ ਹੋਇਆ। ਜਥੇਬੰਦੀ ਨੇ ਪੁਰਜ਼ੋਰ ਤਰੀਕੇ ਨਾਲ ਆਪਣਾ ਕੇਸ ਰੱਖਦਿਆਂ ਕਿਹਾ ਕਿ ਸਾਡੇ ਵੱਲੋਂ ਦਰਸਾਏ ਗਏ ਮਸਲੇ, ਮੰਗਾਂ ਨਹੀਂ ਹਨ ਸਗੋਂ ਰੋਜ਼ਮਰ੍ਹਾ ਦੇ ਕੰਮ ਹਨ ਜਿਨ੍ਹਾਂ ਦੇ ਨਾ ਹੋਣ ਕਰਕੇ ਸੇਵਾ ਮੁਕਤ ਕਰਮਚਾਰੀਆਂ ਨੂੰ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਮੌਕੇ ਲਵਪ੍ਰੀਤ ਕੌਰ ਨੇ ਯਕੀਨ ਦੁਆਇਆ ਕਿ ਉਹ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਕਿਉਂਕਿ ਸੇਵਾ ਮੁਕਤ ਕਰਮਚਾਰੀ ਵੀ ਪ੍ਰਸ਼ਾਸਨ ਦੇ ਪਰਿਵਾਰ ਦਾ ਹਿੱਸਾ ਹਨ। ਇਸ ਵਫ਼ਦ ਵਿਚ ਮੁੱਖ ਸਲਾਹਕਾਰ ਹਰਮੀਤ ਵਿਦਿਆਰਥੀ, ਸਰਪ੍ਰਸਤ ਜਸਵੰਤ ਸਿੰਘ ਛਾਬੜਾ, ਮੀਤ ਪ੍ਰਧਾਨ ਸੁਖਦੇਵ ਸਿੰਘ, ਜਸਵਿੰਦਰ ਸਿੰਘ ਖੁੰਗਰ, ਸੁਧੀਰ ਕੁਮਾਰ, ਦਲੀਪ ਸਿੰਘ ਵਿਜੇ ਮੈਣੀ, ਜਸਪਾਲ ਸਿੰਘ, ਕੁਲਵੰਤ ਸਿੰਘ ਆਦਿ ਅਹੁਦੇਦਾਰ ਅਤੇ ਗੁਰਮੇਜ ਸਿੰਘ ਸਦਰ ਕਾਨੂੰਨਗੋ ਸ਼ਾਮਲ ਸਨ।