ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਕਾਲੀ ਸਰਕਾਰ ਬਣਨ ’ਤੇ ਬਣੇਗੀ ਠੋਸ ਨੀਤੀ : ਸੁਖਬੀਰ ਬਾਦਲ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਕਾਲੀ ਸਰਕਾਰ ਬਣਨ ’ਤੇ ਬਣੇਗੀ ਠੋਸ ਨੀਤੀ : ਸੁਖਬੀਰ ਬਾਦਲ
Publish Date: Mon, 23 Nov 2026 06:36 PM (IST)
Updated Date: Tue, 24 Nov 2026 04:07 AM (IST)
ਹਰਪ੍ਰੀਤ ਸਿੰਘ ਹੀਰੋ ਨੂੰ ਜ਼ੀਰਾ ਹਲਕੇ ਤੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ, ਗੈਂਗਸਟਰਵਾਦ ਖ਼ਤਮ ਕਰਨ, ਨਕਲੀ ਦੁੱਧ ਦੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤੀ ਤੇ ਡੇਅਰੀ ਕਿੱਤੇ ਲਈ ਵਿਆਜ ਰਹਿਤ ਕਰਜ਼ੇ ਦੇਣ ਦਾ ਕੀਤਾ ਐਲਾਨ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਪਾਰੀਆਂ, ਕਿਸਾਨਾਂ, ਆੜ੍ਹਤੀਆਂ,ਦੁੱਧ ਉਤਪਾਦਕਾਂ ਅਤੇ ਛੋਟੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਸੂਬੇ ਦੀ ਆਰਥਿਕਤਾ ਨਾਲ ਜੁੜਿਆ ਅਹਿਮ ਮੁੱਦਾ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਨ੍ਹਾਂ ਵਰਗਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਠੋਸ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ। ਵਿਜ਼ਨ ਸੁਖਬੀਰ—ਤੁਹਾਡੀ ਗੱਲ,ਪੰਜਾਬ ਦਾ ਕੱਲ੍ਹ’ ਮੁਹਿੰਮ ਤਹਿਤ ਹਲਕਾ ਜ਼ੀਰਾ ਵਿਖੇ ਕਰਵਾਏ ਵਿਸ਼ੇਸ਼ ਸੰਵਾਦ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਾਰੋਬਾਰੀ ਵਰਗਾਂ ਦੇ ਨੁਮਾਇੰਦਿਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਅਹਿਮ ਭਰੋਸੇ ਦਿੱਤੇ। ਇਸ ਮੌਕੇ ਉਨ੍ਹਾਂ ਨੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ੀਰਾ ਤੋਂ ਪਾਰਟੀ ਦਾ ਉਮੀਦਵਾਰ ਵੀ ਐਲਾਨ ਦਿੱਤਾ। ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਆੜ੍ਹਤੀਆਂ ਨੇ ਮੰਡੀਕਰਨ ਪ੍ਰਣਾਲੀ ਵਿੱਚ ਸੁਧਾਰ ਅਤੇ ਮੰਡੀਆਂ ਦੇ ਪ੍ਰਬੰਧ ਆੜ੍ਹਤੀਆਂ ਨੂੰ ਸੌਂਪਣ ਦੀ ਮੰਗ ਉਠਾਈ। ਜ਼ੀਰਾ ਦੇ ਆੜ੍ਹਤੀ ਬਸੰਤ ਸਿੰਘ ਧੰਜੂ ਨੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਮੰਡੀ ਦੇ ਕੰਮ ਸਿੱਧੇ ਤੌਰ ’ਤੇ ਆੜ੍ਹਤੀਆਂ ਰਾਹੀਂ ਕਰਵਾਉਣ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਖਰੀਦ ਪ੍ਰਕਿਰਿਆ ਦੀਆਂ ਰੁਕਾਵਟਾਂ ਦੂਰ ਕਰਨ ਦੀ ਅਪੀਲ ਕੀਤੀ। ਦੁੱਧ ਉਤਪਾਦਕ ਸੁਖਮੰਦਰ ਸਿੰਘ ਲਹਿਰਾਂ ਨੇ ਪਸ਼ੂਆਂ ਦੀ ਖਲ ਅਤੇ ਫੀਡ ਦੀਆਂ ਵਧਦੀਆਂ ਕੀਮਤਾਂ, ਦੁੱਧ ਦੇ ਵਾਜਬ ਭਾਅ ਨਾ ਮਿਲਣ ਅਤੇ ਨਕਲੀ ਦੁੱਧ ਦੇ ਵਧ ਰਹੇ ਕਾਰੋਬਾਰ ਦਾ ਮੁੱਦਾ ਉਠਾਇਆ। ਇਸ ’ਤੇ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਨਕਲੀ ਦੁੱਧ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੋੜਨ ਲਈ ਸਬਸਿਡੀਆਂ ਅਤੇ ਵਿਆਜ ਰਹਿਤ ਕਰਜ਼ੇ ਦੇਣ ਦਾ ਵੀ ਭਰੋਸਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਮੰਦਰ ਸਿੰਘ ਸੂਸਕ ਅਤੇ ਹਰਦਿਆਲ ਸਿੰਘ ਅਲੀਪੁਰ ਨੇ ਆਲੂ ਉਤਪਾਦਕਾਂ ਦੀਆਂ ਆਰਥਿਕ ਮੁਸ਼ਕਿਲਾਂ ਬਾਰੇ ਧਿਆਨ ਦਿਵਾਇਆ। ਮਖੂ ਦੇ ਵਪਾਰੀ ਵੱਲੋਂ ਗੈਂਗਸਟਰਾਂ ਦੀਆਂ ਧਮਕੀਆਂ,ਫਿਰੌਤੀ ਅਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦਾ ਮੁੱਦਾ ਚੁੱਕਣ ’ਤੇ ਬਾਦਲ ਨੇ ਗੈਂਗਸਟਰਵਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ।ਛੋਟੇ ਕਾਰੋਬਾਰੀਆਂ ਨੂੰ ਜੀਐੱਸਟੀ ਦੇ ਬੋਝ ਤੋਂ ਰਾਹਤ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਨੀਤੀ ਬਣਾਈ ਜਾਵੇਗੀ, ਜਿਸ ਨਾਲ ਛੋਟੇ ਦੁਕਾਨਦਾਰਾਂ ਨੂੰ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅਰੋੜਾ ਮਹਾਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਪ੍ਰਾਪਰਟੀ ਡੀਲਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਅਤੇ ਐੱਨਓਸੀ ਦੀ ਸ਼ਰਤ ਕਾਰਨ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸੂਬਾ ਡੈਲੀਗੇਟ ਅਤੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਢਿੱਲੋਂ ਰਟੌਲ ਰੋਹੀ, ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਸੁਖਵਿੰਦਰ ਸਿੰਘ ਸੰਧੂ ਜ਼ੀਰਾ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਭੁੱਲਰ, ਗੁਰਦਾਸ ਸਿੰਘ ਸੰਧੂ ਸਾਬਕਾ ਸਰਪੰਚ ਸ਼ਾਹਵਾਲਾ, ਨੰਬਰਦਾਰ ਜਸਵੰਤ ਸਿੰਘ ਸੋਭਾ ਰਸੂਲਪੁਰ, ਚਿੱਤਬੀਰ ਸਿੰਘ ਸੰਧੂ ਕਮਾਲਗੜ੍ਹ, ਸੁਖਵਿੰਦਰ ਸਿੰਘ ਸੁੱਖ ਜੋੜਾ, ਗੁਰਤਰਸੇਮ ਸਿੰਘ ਜੌੜਾ,ਸੁਖਮੰਦਰ ਸਿੰਘ ਸੈਕਟਰੀ, ਸੁਖਮੰਦਰ ਸਿੰਘ ਲਹਿਰਾ, ਸ਼ਮਸ਼ੇਰ ਸਿੰਘ ਮਨਸੂਰਵਾਲ, ਗਗਨਪ੍ਰੀਤ ਸਿੰਘ ਬੂਹ, ਨਛੱਤਰ ਸਿੰਘ ਸੰਧੂ ਮੱਲਾਂਵਾਲਾ, ਜਸਵਿੰਦਰ ਸਿੰਘ ਭੁੱਲਰ, ਸਾਰਜ ਸਿੰਘ ਸਭਰਾ, ਸੁਖਜਿੰਦਰ ਸਿੰਘ ਔਲਖ, ਸੁਖਜੀਤ ਸਿੰਘ ਆਸਫ ਵਾਲਾ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ, ਰਣਜੀਤ ਸਿੰਘ ਸਹਿਜਾਦਾ, ਅਮਨਜੀਤ ਸਿੰਘ ਸੰਧੂ ਬਹਿਕ ਫੱਤੂ, ਮਨਪ੍ਰੀਤ ਸਿੰਘ ਬਹਿਕ ਫੱਤੂ, ਹਰਵਿੰਦਰ ਸਿੰਘ ਲਾਡੀ ਨੂਰਪੁਰ, ਨਿਸ਼ਾਨ ਸਿੰਘ ਸੰਧੂ ਤਲਵੰਡੀ ਨੇਪਾਲਾ, ਸਰਬਜੀਤ ਸਿੰਘ ਬੂਹ, ਨੰਬਰਦਾਰ ਕੁਲਦੀਪ ਸਿੰਘ ਬਾਹਰ ਵਾਲੀ, ਦਿਲਬਾਗ ਸਿੰਘ ਮਾਣਕੀਆ, ਬਲਕਾਰ ਸਿੰਘ ਕੀਮੇਂ ਵਾਲੀ, ਖੜਕ ਸਿੰਘ ਪੱਲੂਵਾਲਾ, ਜਸਪਾਲ ਸਿੰਘ ਤਲਵੰਡੀ ਨੇਪਾਲਾਂ, ਗੁਰਬਖਸ਼ ਸਿੰਘ ਸੇਖੋਂ, ਰੀਤਮਹਿੰਦਰ ਸਿੰਘ ਹੋਲਾਂਵਾਲੀ, ਸਰਪੰਚ ਕਰਮਜੀਤ ਸਿੰਘ ਸੇਖੋਂ ਸਨ੍ਹੇਰ, ਗੁਰਧਿਆਨ ਸਿੰਘ ਸਨੇਰ, ਗੁਲਾਬ ਸਿੰਘ ਤਲਵੰਡੀ ਜੱਲੇ ਖਾਂ ਤੇ ਅਮਰਜੀਤ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ’ਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।