- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 9 ਮੋਬਾਇਲ, ਤੰਬਾਕੂ ਤੇ ਜਰਦਾ ਬਰਾਮਦ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ ਤਲਾਸ਼ੀ ਅਭਿਆਨ ਦੌਰਾਨ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੀਆਂ ਗਈਆਂ ਲਿਖਤੀ ਸ਼ਿਕਾਇਤਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ 10 ਹਵਾਲਾਤੀਆਂ ਅਤੇ 1 ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਤਲਾਸ਼ੀ ਦੌਰਾਨ ਹਵਾਲਾਤੀ ਸਚਿਨ ਗਿੱਲ ਉਰਫ਼ ਬੋਬੋ ਵਾਸੀ ਵਾਰਡ ਨੰਬਰ 01, ਖਟੀਕ ਮੰਡੀ, ਗਵਾਲ ਟੋਲੀ ਕੋਲੋਂ 1 ਕੀਪੈਡ ਮੋਬਾਇਲ, ਹਵਾਲਾਤੀ ਰਾਜਬੀਰ ਸਿੰਘ ਵਾਸੀ ਲਖਬੀਰ ਕੇ ਉਤਾੜ ਕੋਲੋਂ 4 ਬੀੜੀਆਂ, 8 ਕੂਲ ਲਿਪ ਤੇ ਅੱਧੀ ਪੁੜੀ ਜਰਦਾ, ਹਵਾਲਾਤੀ ਅਲਬਖਸ਼ ਉਰਫ਼ ਕਾਕਾ ਵਾਸੀ ਖਚਲੀਆ ਜਦੀਦ ਕੋਲੋਂ ਕੋਲੋਂ 1 ਮੋਟੋਰੋਲਾ ਮੋਬਾਇਲ ਸਮੇਤ ਸਿੰਮ, ਹਵਾਲਾਤੀ ਸੰਦੀਪ ਸਿੰਘ ਉਰਫ਼ ਪਿੰਲਾ ਵਾਸੀ ਖਲਚੀਆ ਜਦੀਦ ਕੋਲੋਂ 1 ਓਪੋ ਮੋਬਾਇਲ ਸਮੇਤ ਸਿੰਮ, ਹਵਾਲਾਤੀ ਹਰਪ੍ਰੀਤ ਸਿੰਘ ਵਾਸੀ ਜੰਡਵਾਲਾ ਮੀਰਾ ਸਾਂਗਲਾ, ਥਾਣਾ ਖੂਈ ਖੇੜਾ, ਜ਼ਿਲ੍ਹਾ ਫਾਜ਼ਿਲਕਾ ਕੋਲੋਂ 1 ਮੋਬਾਇਲ ਸਮੇਤ ਸਿੰਮ, ਹਵਾਲਾਤੀ ਜਗਜੀਤ ਸਿੰਘ ਉਰਫ਼ ਜੱਗੂ ਵਾਸੀ ਅਰਨੀਵਾਲਾ, ਜ਼ਿਲ੍ਹਾ ਫਾਜ਼ਿਲਕਾ ਕੋਲੋਂ 1 ਮੋਬਾਇਲ ਸਮੇਤ ਸਿੰਮ, ਹਵਾਲਾਤੀ ਬਲਵਿੰਦਰ ਸਿੰਘ ਉਰਫ਼ ਰਿੰਕੂ ਵਾਸੀ ਬੇਦੀ ਕਾਲੌਨੀ ਫੇਸ-2 ਫਿਰੋਜ਼ਪੁਰ ਕੋਲੋਂ 1 ਮੋਬਾਇਲ, ਹਵਾਲਾਤੀ ਮੁਖਤਿਆਰ ਸਿੰਘ ਵਾਸੀ ਪੱਲਾ ਮੇਘਾ ਕੋਲੋਂ 1 ਮੋਬਾਇਲ, ਹਵਾਲਾਤੀ ਹਰਸ਼ਦੀਪ ਸਿੰਘ ਉਰਫ਼ ਪੀਊਸ਼ ਵਾਸੀ ਮਕਾਨ ਨੰਬਰ 1329, ਗਲੀ ਨੰਬਰ 05, ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ, ਅਸ਼ੋਕ ਨਗਰ, ਖਜ਼ੁਰ ਚੈੱਕ, ਥਾਣਾ ਸਲੇਮ ਟਾਬਰੀ ਲੁਧਿਆਣਾ ਕੋਲੋਂ 1 ਮੋਬਾਇਲ, ਹਾਈ ਰਿਸਕ ਕੈਦੀ ਅਕਾਸ਼ ਚੌਹਾਨ ਵਾਸੀ ਅਟੇਰਨਾ ਥਾਣਾ ਕੁੰਡਲੀ, ਸੋਨੀਪਤ ਕੋਲੋਂ 10 ਗ੍ਰਾਮ ਤੰਬਾਕੂ ਦੀ ਪੁੜੀ ਅਤੇ ਹਵਾਲਾਤੀ ਸੁਖਵਿੰਦਰ ਕੁਮਾਰ ਉਰਫ਼ ਸੁੱਖਾ ਵਾਸੀ ਗੜ ਪਠਾਨਾ ਜ਼ਿਲ੍ਹਾ ਨਵਾ ਸ਼ਹਿਰ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਕੁੱਲ ਮਿਲਾ ਕੇ ਜੇਲ੍ਹ ਅੰਦਰੋਂ 9 ਮੋਬਾਇਲ ਫੋਨ, 10 ਗ੍ਰਾਮ ਤੰਬਾਕੂ, 8 ਕੂਲ ਲਿਪ, 4 ਬੀੜੀਆਂ ਅਤੇ ਅੱਧੀ ਪੁੜੀ ਜਰਦਾ ਬਰਾਮਦ ਕੀਤਾ ਗਿਆ ਹੈ।