- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚੋਂ 9 ਮੋਬਾਇਲ ਫੋਨ ਅਤੇ ਨਸ਼ੀਲੇ ਕੈਪਸੂਲ ਬਰਾਮਦ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਵੱਖ-ਵੱਖ ਹਵਾਲਾਤੀਆਂ ਕੋਲੋਂ 9 ਮੋਬਾਈਲ ਫੋਨ, ਸਿੰਮ ਕਾਰਡ, ਡਾਟਾ ਕੇਬਲਾਂ ਤੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ 21 ਅਗਸਤ ਨੂੰ ਹਵਾਲਾਤੀ ਸੰਦੀਪ ਸਿੰਘ ਵਾਸੀ ਚਾਂਦੀ ਵਾਲਾ ਕੋਲੋਂ 7 ਨਸ਼ੀਲੇ ਕੈਪਸੂਲ, 1 ਡਾਟਾ ਕੇਬਲ, ਆਕਾਸ਼ ਉਰਫ਼ ਛੋਟੂ ਵਾਸੀ ਅੰਮ੍ਰਿਤਸਰ ਕੋਲੋਂ 2 ਮੋਬਾਈਲ ਫੋਨ ਅਤੇ ਬੈਟਰੀ ਸਮੇਤ ਸਿੰਮ, ਹਵਾਲਾਤੀ ਦੀਪਕ ਕੁਮਾਰ ਵਾਸੀ ਗੁਰਦਾਸਪੁਰ ਕੋਲੋਂ ਮੋਬਾਈਲ ਤੇ ਹਵਾਲਾਤੀ ਰਾਜੀਵ ਕੁਮਾਰ ਵਾਸੀ ਖਾਈ ਫੇਮੇ ਕੀ ਕੋਲੋਂ ਮੋਬਾਈਲ ਫੋਨ, ਹਵਾਲਾਤੀ ਗੁਰਦੀਪ ਸਿੰਘ ਕੋਲੋਂ ਮੋਬਾਈਲ ਫੋਨ ਸਮੇਤ ਸਿੰਮ ਤੇ ਹਵਾਲਾਤੀ ਕਰਨ ਕੁਮਾਰ ਦੇ ਬਿਸਤਰੇ ’ਚੋਂ ਮੋਬਾਈਲ ਫੋਨ, ਹਵਾਲਾਤੀ ਸੁਮਿਤ ਕੋਲੋਂ ਮੋਬਾਈਲ, ਹਵਾਲਾਤੀ ਭੁਵਨੇਸ਼ ਵਾਸੀ ਜੰਮੂ ਕੋਲੋਂ ਮੋਬਾਈਲ ਸਮੇਤ ਐੱਚਐੱਮਡੀ, ਬੈਟਰੀ, ਸਿੰਮ ਕਾਰਡ ਤੇ ਹਵਾਲਾਤੀ ਅਰੁਣ ਉਰਫ਼ ਸਰਬਜੀਤ ਸਿੰਘ ਕੋਲੋਂ ਮੋਬਾਈਲ ਫੋਨ ਲੁਕਾਇਆ ਹੋਇਆ, ਹਵਾਲਾਤੀ ਦੀਪਕ ਉਰਫ਼ ਦੀਪਾ ਵਾਸੀ ਖਾਈ ਫੇਮੇ ਕੀ ਕੋਲੋਂ ਮੋਬਾਈਲ ਬਰਾਮਦ ਕੀਤਾ ਹੈ। ਸੰਦੀਪ ਸਿੰਘ, ਆਕਾਸ਼ ਉਰਫ਼ ਛੋਟੂ, ਗੁਰਦੀਪ ਸਿੰਘ, ਕਰਨ ਕੁਮਾਰ, ਸੁਮਿਤ, ਅਰੁਣ ਉਰਫ਼ ਸਰਬਜੀਤ ਸਿੰਘ, ਦੀਪਕ ਉਰਫ਼ ਦੀਪਾ, ਦੀਪਕ ਕੁਮਾਰ, ਭੁਵਨੇਸ਼ ਤੇ ਰਾਜੀਵ ਕੁਮਾਰ ’ਚੋਂ 9 ਹਵਾਲਾਤੀ ਪਹਿਲਾਂ ਹੀ ਜੇਲ੍ਹ ਚ ਬੰਦ ਹਨ, ਜਦਕਿ ਰਾਜੀਵ ਕੁਮਾਰ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।