- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ’ਚੋਂ 9 ਮੋਬਾਇਲ ਫੋਨ ਅਤੇ ਡਾਟਾ ਕੇਬਲ ਬਰਾਮਦ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਬੈਰਕਾਂ ਅਤੇ ਹਵਾਲਾਤੀਆਂ/ਕੈਦੀਆਂ ਕੋਲੋਂ ਕੁੱਲ 9 ਮੋਬਾਇਲ ਫੋਨ ਅਤੇ 1 ਡਾਟਾ ਕੇਬਲ ਬਰਾਮਦ ਕੀਤੀ ਗਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ 8 ਹਵਾਲਾਤੀਆਂ ਅਤੇ 1 ਕੈਦੀ ਖਿਲਾਫ 42(1) ਦਾ ਪੰਜਾਬ ਪ੍ਰੀਜ਼ਨ ਅਤੇ ਕਰੈਕਸ਼ਨਲ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਨੇ ਮਿਤੀ 18 ਜੁਲਾਈ 2026 ਪੱਤਰ ਨੰਬਰ 5679 ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨਵਾਂ ਬਾਰੇ ਕੇ ਕੋਲੋਂ 1 ਮੋਬਾਇਲ, ਹਵਾਲਾਤੀ ਜਸਪ੍ਰੀਤ ਸਿੰਘ ਪੁੱਤਰ ਰੂੜਾ ਸਿੰਘ ਵਾਸੀ ਪਿੰਡ ਬੁੱਕਣ ਖਾਂ ਕੋਲੋਂ 1 ਮੋਬਾਇਲ, ਹਵਾਲਾਤੀ ਨਿਰਮਲ ਪੁੱਤਰ ਜਗੀਰ ਵਾਸੀ ਝੁੱਗੀ ਨਿਹੰਗਾਂ ਵਾਲੇ ਕੋਲੋਂ 1 ਮੋਬਾਇਲ ਅਤੇ ਹਵਾਲਾਤੀ ਅੰਗਰੇਜ਼ ਪੁੱਤਰ ਨਿਰਮਲ ਵਾਸੀ ਪਿੰਡ ਪੁਰਾਣਾ ਬਾਰੇ ਕੇ ਕੋਲੋਂ 1 ਮੋਬਾਇਲ ਫੋਨ ਬਰਾਮਦ ਕੀਤਾ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ 28 ਜੁਲਾਈ 2026 ਪੱਤਰ ਨੰਬਰ 6034 ਰਾਹੀਂ ਦੱਸਿਆ ਕਿ ਹਵਾਲਾਤੀ ਪਾਰਸਦੀਪ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਖੈਰਾਬਾਦ, ਥਾਣਾ ਕੰਬੋਆ, ਅੰਮ੍ਰਿਤਸਰ ਕੋਲੋਂ 1 ਮੋਬਾਇਲ ਫੋਨ ਅਤੇ 1 ਡਾਟਾ ਕੇਬਲ ਮਿਲੀ। ਉਨ੍ਹਾਂ ਨੇ ਦੱਸਿਆ ਕਿ ਪੱਤਰ ਨੰਬਰ 3094 ਰਾਹੀਂ ਹਵਾਲਾਤੀ ਮੁਖਤਿਆਰ ਸਿੰਘ ਪੁੱਤਰ ਪਿਸ਼ਾਵਰ ਸਿੰਘ ਵਾਸੀ ਪੱਲਾ ਮੇਘਾ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ। ਇਕ ਹੋਰ ਹਵਾਲਾਤੀ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਸੁਖਦੇਵ ਸਿੰਘ ਵਾਸੀ ਗਾਮੇ ਵਾਲਾ ਕੋਲੋਂ 1 ਮੋਬਾਇਲ ਫੋਨ ਮਿਲਿਆ। ਇਸੇ ਤਰ੍ਹਾਂ ਪੱਤਰ ਨੰਬਰ ਰਾਹੀਂ ਦੱਸਿਆ ਕਿ ਕੈਦੀ ਸ਼ਗਨ ਲਾਲ ਪੁੱਤਰ ਸੁਖਮੰਦਰ ਸਿੰਘ ਵਾਸੀ ਕੰਧਵਾਲਾ ਅਮਰਕੋਟ, ਹੁਣ ਖੇਮਖੇੜਾ, ਥਾਣਾ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਕੋਲੋਂ 1 ਮੋਬਾਇਲ ਫੋਨ ਅਤੇ ਹਵਾਲਾਤੀ ਸੁੱਖਾ ਪੁੱਤਰ ਜੋਗਿੰਦਰ ਵਾਸੀ ਪ੍ਰੀਤ ਨਗਰ ਫ਼ਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਹਵਾਲਾਤੀਆਂ ਅਤੇ ਕੈਦੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜੇਲ੍ਹ ਅੰਦਰ ਮੋਬਾਇਲ ਫੋਨ ਕਿਸ ਜ਼ਰੀਏ ਪਹੁੰਚੇ, ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।