ਆਜ਼ਾਦੀ ਦਿਹਾੜੇ ’ਤੇ ਏਕਤਾ, ਭਾਈਚਾਰੇ ਤੇ ਦੇਸ਼ ਸੇਵਾ ਦਾ ਦਿੱਤਾ ਸੁਨੇਹਾ ਫਿਰੋਜ਼ਪੁਰ ਕਾਂਗਰਸ ਭਵਨ ਵਿਖੇ 80ਵਾਂ ਆਜ਼ਾਦੀ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 16 Aug 2026 05:04 PM (IST)
Updated Date: Sun, 16 Aug 2026 05:06 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਸ਼ ਦੀ 80ਵੀਂ ਆਜ਼ਾਦੀ ਦਿਵਸ ਮੌਕੇ ਅੱਜ ਫਿਰੋਜ਼ਪੁਰ ਕਾਂਗਰਸ ਭਵਨ ਵਿਖੇ ਰਾਸ਼ਟਰੀ ਝੰਡਾ ਲਹਿਰਾ ਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਰਹਿਮੁਨਾਈ ਹੇਠ ਸੀਨੀਆ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਤਿਰੰਗਾ ਲਹਿਰਾ ਕੇ ਅਤੇ ਰਾਸ਼ਟਰਗਾਨ ਨਾਲ ਹੋਈ। ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 15 ਅਗਸਤ ਸਾਨੂੰ ਏਕਤਾ, ਭਾਈਚਾਰੇ ਅਤੇ ਦੇਸ਼ ਸੇਵਾ ਦਾ ਸੁਨੇਹਾ ਦਿੰਦਾ ਹੈ। ਕਾਂਗਰਸ ਪਾਰਟੀ ਹਮੇਸ਼ਾ ਗਾਂਧੀ-ਨਹਿਰੂ ਦੇ ਸਿਧਾਂਤਾਂ ’ਤੇ ਚੱਲਦੇ ਹੋਏ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਲਈ ਵਚਨਬੱਧ ਹੈ। ਸਮਾਗਮ ਵਿਚ ਆਸ਼ੂ ਬੰਗੜ ਹਲਕਾਂ ਇੰਚਾਰਜ਼ ਫਿਰੋਜ਼ਪੁਰ ਦਿਹਾਤੀ, ਸਤਨਾਮ ਸਿੰਘ ਢਿੱਲੋ ਫਰੀਦੇਵਾਲਾ ਦਫ਼ਤਰ ਇੰਚਾਰਜ਼, ਹਰਿੰਦਰ ਸਿੰਘ ਖੋਸਾ ਫਿਰੋਜ਼ਪੁਰ ਫਿਰੋਜ਼ਪੁਰ ਸ਼ਹਿਰੀ, ਕਮਲ ਅਗਰਵਾਲ ਬਲਾਕ ਪ੍ਰਧਾਨ ਮੁੱਦਕੀ, ਕਵਲਪ੍ਰੀਤ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ, ਗੁਰਭੇਜ ਸਿੰਘ ਟਿੱਬੀ ਸੀਨੀਆਰ ਕਾਂਗਰਸੀ ਆਗੂ, ਜਗਸੀਰ ਸਿੰਘ ਖੋਸਾ ਕੋਟ ਕਰੋੜ ਕਲਾ, ਜੱਥੇਦਾਰ ਮਲਕੀਤ ਸਿੰਘ ਝੋਕ ਹਰੀਹਰ, ਲਖਵਿੰਦਰ ਸਿੰਘ ਜੰਬਰ, ਰਜ਼ਨੀਸ਼ ਗੋਇਲ ਕੈਂਟ ਬਲਾਕ ਪ੍ਰਧਾਨ, ਰਾਜਾ ਚੌਧਰੀ ਪ੍ਰਧਾਨ, ਗੁਰਮੀਤ ਸਿੰਘ ਮੱਲੂਵਾਲਾ, ਮਨੀਸ਼ ਸੁਲਹਾਣੀ, ਸੁਲੱਖਣ ਸਿੰਘ ਸੁਲਹਾਣੀ, ਹਰਮਨ ਸਿੰਘ ਸੰਧੂ, ਜਸਵੀਰ ਸਿੰਘ ਕੋਟਲਾ, ਬਬਲਜੀਤ ਸਿੰਘ ਭੋਲੂ ਵਾਲਾ, ਜਗਜੀਤ ਸਿੰਘ, ਤਜਿੰਦਰ ਸਿੰਘ ਬਿੱਟੂ ਓਬੀਸੀ ਸੈੱਲ, ਕਸ਼ਮੀਰ ਸਿੰਘ ਢੇਰੂ ਬਲਾਕ ਸੰਮਤੀ ਮੈਂਬਰ, ਕਾਰਜ ਸਿੰਘ ਸਰਪੰਚ, ਹਰਭਗਵੰਤ ਸਿੰਘ, ਕੁਲਬੀਰ ਸਿੰਘ ਠੇਠਰ ਕਲਾ, ਸਿਮਰਜੀਤ ਸਿੰਘ, ਪ੍ਰੀਤ ਸਿੰਘ, ਤਰਸੇਮ ਅਟਵਾਲ, ਤਰਸੇਮ ਸਰੋਆ, ਬਲਬੀਰ ਸਿੰਘ ਬੱਬਾ ਮੁੱਦਕੀ, ਸਰਬਨ ਸਿੰਘ ਢਿੱਲੋਂ, ਗੁਰਜੰਟ ਸਿੰਘ ਹਰਾਜ, ਜਸਮੋਹਿਤ ਸਿੰਘ ਸਰਪੰਚ, ਬਾਲ ਕ੍ਰਿਸ਼ਨ, ਜਸਵੀਰ ਸਿੰਘ ਲੋਹਗੜ੍ਹ, ਗੁਰਜੀਤ ਸਿੰਘ ਝੋਕ ਹਰੀਹਰ, ਗੁਰਬਿੰਦਰ ਸਿੰਘ ਝੋਕ ਹਰੀਹਰ, ਦਵਿੰਦਰ ਸਿੰਘ ਸੂਦ, ਭੈਣ ਕ੍ਰਿਸ਼ਨਾ ਸੂਦ, ਸੁਰਿੰਦਰ ਕੌਰ ਬੰਗੜ, ਜਸਵਿੰਦਰ ਸਿੰਘ, ਮਨਦੀਪ ਸਿੰਘ ਅਨਾਰਕਲੀ, ਮਨਪ੍ਰੀਤ ਸਿੰਘ ਭੁੱਲਰ, ਗਗਨ ਗਾਮੇ ਵਾਲਾ, ਹਰਦੀਪ ਸਿੰਘ ਬਿੱਟੂ, ਕਰਮਜੀਤ ਸਿੰਘ ਲਵਲੀ, ਅਸ਼ਵਨੀ ਕੁਮਾਰ ਅਤੇ ਵੱਡੀ ਗਿਣਤੀ ’ਚ ਕਾਂਗਰਸ ਵਰਕਰ ਸਨ।