- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 8 ਮੋਬਾਈਲ, ਨਸ਼ੀਲੇ ਕੈਪਸੂਲ ਤੇ ਜ਼ਰਦਾ ਬਰਾਮਦ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ ਤਲਾਸ਼ੀ ਮੁਹਿੰਮ ਦੌਰਾਨ 8 ਮੋਬਾਈਲ ਫੋਨ, ਸਿੰਮ ਕਾਰਡ, 48 ਨਸ਼ੀਲੇ ਕੈਪਸੂਲ ਤੇ ਜ਼ਰਦੇ ਦੀ ਪੁੜੀ ਬਰਾਮਦ ਕੀਤੀ ਹੈ। ਸਹਾਇਕ ਜੇਲ੍ਹ ਸੁਪਰਡੈਂਟ ਦੀ ਲਿਖਤੀ ਸ਼ਿਕਾਇਤ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ 9 ਕੈਦੀਆਂ ਤੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ 27 ਸਤੰਬਰ ਨੂੰ ਕੈਦੀ ਮੰਗਲ ਸਿੰਘ ਉਰਫ਼ ਗੋਰੀ ਵਾਸੀ ਫਿਰੋਜ਼ਪੁਰ ਕੋਲੋਂ ਮੋਬਾਈਲ ਸਮੇਤ 2 ਸਿਮ ਕਾਰਡ, 30 ਸਤੰਬਰ ਨੂੰ ਕੈਦੀ ਅਮਨਜੋਤ ਸਿੰਘ ਉਰਫ਼ ਲਾਲੀ ਉਰਫ਼ ਲਾਲੂ ਵਾਸੀ ਮੋਗਾ ਦੀ ਤਲਾਸ਼ੀ ਦੌਰਾਨ 48 ਨਸ਼ੀਲੇ ਕੈਪਸੂਲ ਤੇ 1 ਜ਼ਰਦੇ ਦੀ ਪੁੜੀ ਮਿਲੀ, ਜਦਕਿ ਹਵਾਲਾਤੀ ਸੁਖਵਿੰਦਰ ਸਿੰਘ ਵਾਸੀ ਸੋਢਾ ਸਿੰਘ ਵਾਲਾ, ਥਾਣਾ ਬਾਜਾਖਾਨਾ, ਜ਼ਿਲ੍ਹਾ ਫਰੀਦਕੋਟ ਕੋਲੋਂ ਮੋਬਾਈਲ ਫੋਨ, ਬੈਟਰੀ ਤੇ ਸਿੰਮ, ਪਹਿਲੀ ਅਕਤੂਬਰ ਨੂੰ ਹਵਾਲਾਤੀ ਅਮਰੀਕ ਰਾਮ ਵਾਸੀ ਮਲੋਦ, ਮਲੇਰਕੋਟਲਾ ਮਾਡਲ ਟਾਊਨ ਰਾਮਗੜ੍ਹ ਸਰਦਾਰਾ ਮਲੋਦ ਜ਼ਿਲ੍ਹਾ ਮਲੇਰਕੋਟਲਾ ਤੇ ਹਵਾਲਾਤੀ ਲਵਪ੍ਰੀਤ ਸਿੰਘ ਵਾਸੀ ਨਾਗੋਕੇ ਥਾਣਾ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਕੋਲੋਂ 1-1 ਮੋਬਾਈਲ, 2 ਅਕਤੂਬਰ ਨੂੰ ਹਾਈ ਰਿਸਕ ਹਵਾਲਾਤੀ ਕੁਲਦੀਪ ਸਿੰਘ ਵਾਸੀ ਪੱਤੀ ਫੱਲਿਆ ਖੰਡੂਰ ਸਾਹਿਬ ਤਰਨਤਾਰਨ ਕੋਲੋਂ ਮੋਬਾਈਲ ਫੋਨ ਸਮੇਤ ਸਿੰਮ, ਕੈਦੀ ਆਤਮਾ ਸਿੰਘ ਵਾਸੀ ਮੀਨੀਆਂ, ਜ਼ਿਲ੍ਹਾ ਮੋਗਾ ਕੋਲੋਂ ਮੋਬਾਈਲ ਤੇ ਹਵਾਲਾਤੀ ਰਾਜਨ ਵਾਸੀ ਵਾਰਡ ਨੰਬਰ 05 ਬਸਤੀ ਮਾਛੀਆਂ ਜ਼ੀਰਾ, ਫਿਰੋਜ਼ਪੁਰ ਕੋਲੋਂ ਮੋਬਾਈਲ ਸਮੇਤ ਸਿੰਮ ਬਰਾਮਦ ਹੋਇਆ। 3 ਅਕਤੂਬਰ ਨੂੰ ਹਵਾਲਾਤੀ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਵਾਸੀ ਕਮਾਲ ਵਾਲਾ, ਫਿਰੋਜ਼ਪੁਰ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ।