- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70ਵੀਆਂ ਪੰਜਾਬ ਸਕੁਲ ਸਟੇਟ ਗੇਮਜ਼ ਅੰਡਰ 19 ਦੇ ਬਾਕਸਿੰਗ ਮੁਕਾਬਲੇ ਫਿਰੋਜ਼ਪੁਰ ’ਚ ਸ਼ੁਰੂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : 70ਵੀਆਂ ਪੰਜਾਬ ਸਕੁਲ ਸਟੇਟ ਗੇਮਜ਼ (ਅੰਡਰ 19) ਦੇ ਬਾਕਸਿੰਗ ਮੁਕਾਬਲੇ ਮੰਗਲਵਾਰ ਨੂੰ ਫਿਰੋਜ਼ਪੁਰ ਦੇ ਕੰਟੋਨਮੈਂਟ ਬੋਰਡ ਸਟੇਡਿਅਮ ਵਿਖੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਏ। ਇਸ ਮੌਕੇ ਸਥਾਨਕ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਬਾਕਸਿੰਗ ਮੁਕਾਬਲਿਆਂ ਦਾ ਆਗਾਜ਼ ਕਰਵਾਇਆ ਗਿਆ। ਇਸ ਸਬੰਧੀ ਸਨਸ਼ਾਈਨ ਸਕੂਲ ਵਿਖੇ ਕਰਵਾਏ ਉਦਘਾਟਨੀ ਸਮਾਗਮ ਵਿੱਚ ਵਿਧਾਇਕ ਰਣਬੀਰ ਸਿੰਘ ਭੁੱਲਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੀਲਾ ਅਰੋੜਾ, ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸਤਿੰਦਰ ਸਿੰਘ, ਪਰਮਿੰਦਰ ਸਿੰਘ ਥਿੰਦ ਪ੍ਰਧਾਨ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਫਿਰੋਜ਼ਪੁਰ, ਰਾਜਬਹਾਦੁਰ ਸਿੰਘ ਗਿੱਲ, ਹਰਚਰਨ ਸਿੰਘ ਸਾਮਾ, ਪ੍ਰਿੰਸੀਪਲ ਆਸ਼ੀ ਸ਼ਰਮਾ ਕੈਂਟ ਬੋਰਡ ਤੇ ਹੋਰ ਵੀ ਕਈ ਸ਼ਖਸੀਅਤਾਂ ਹਾਜ਼ਰ ਸਨ। ਖੇਡਾਂ ਦਾ ਆਗਾਜ਼ ਕਰਨ ਉਪਰੰਤ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਮੋਜੂਦਾ ਸਮੇਂ ਵਿੱਚ ਖਿਡਾਰੀ ਬਹੁਤ ਮੁਕੱਦਰਾਂ ਵਾਲੇ ਹਨ। ਉਨ੍ਹਾਂ ਨੂੰ ਜਿਥੇ ਮਾਪਿਆਂ ਦਾ ਪੂਰਾ ਸਹਿਯੋਗ ਅਤੇ ਸਮਾਂ ਮਿਲਦਾ ਹੈ, ਉਥੇ ਸਰਕਾਰ ਵੱਲੋਂ ਵੀ ਪੂਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਬੀਤੇ ਸਮਿਆਂ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਵੀ ਨਹੀਂ ਹੁੰਦੀਆਂ ਸਨ ਅਤੇ ਘੱਟ ਸਾਧਨਾਂ ਨਾਲ ਹੀ ਆਪਣੇ ਆਪ ਨੂੰ ਮੁਕਾਬਲੇ ਲਈ ਤਿਆਰ ਕਰਨਾ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਰਹੀ ਹੈ । ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਖੇਡ ਸਟੇਡਿਅਮ ਬਣਾਏ ਜਾ ਰਹੇ ਹਨ। ਇਸ ਮੋਕੇ ਸਾਬਕਾ ਕੌਮਾਂਤਰੀ ਬਾਕਸਰ ਅਤੇ ਬਾਕਸਿੰਗ ਕੋਚ ਮੈਡਮ ਲਕਸ਼ਮੀ, ਸਟੇਟ ਐਵਾਰਡੀ ਅਧਿਆਪਕ ਰਵੀਇੰਦਰ ਸਿੰਘ, ਲੈਕਚਰਾਰ ਦਲਬੀਰ ਸਿੰਘ ‘ਨੀਟੂ ਭਲਵਾਨ’, ਡੀਐਮ ਸਪੋਰਟਸ ਅਕਸ਼, ਕਮਲ ਸ਼ਰਮਾ, ਸੁਖਚੈਣ ਸਿੰਘ, ਜਸਬੀਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਕੈਂਟ ਬੋਰਡ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਡੀਪੀ, ਕੋਚ ਰਾਹੁਲ, ਕੁਲਵਿੰਦਰ ਕੌਰ, ਜੁਗਦੀਪ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਨਵਿੰਦਰ ਕੰਬੋਜ਼, ਗੁਰਸਾਹਿਬ ਸਿੰਘ, ਵਰਿੰਦਰ ਪਾਲ ਸਿੰਘ, ਸੁਨੀਲ ਕੁਮਾਰ ਤੇ ਪੰਜਾਬ ਭਰ ਤੋਂ ਆਏ ਆਫੀਸ਼ੀਅਲ ਵੀ ਹਾਜ਼ਰ ਸਨ।