- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ੂਨ ਦੇ ਰਿਸ਼ਤੇ ਕਟਹਿਰੇ ’ਚ, ਇਨਸਾਫ ਲਈ ਦਰ-ਦਰ ਭਟਕਣ ਲਈ ਮਜ਼ਬੂਰ ਭਰਾ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਬਸਤੀ ਮਾਛੀਆਂ ਜ਼ੀਰਾ ਦੇ ਵਾਸੀ ਬਲਵਿੰਦਰ ਸਿੰਘ ਪੁੱਤਰ ਤਸਵੀਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਦਰਖ਼ਾਸਤ ’ਚ ਆਪਣੀ ਭੈਣ ਕੁਲਵਿੰਦਰ ਕੌਰ, ਕਮਲਜੀਤ ਸਿੰਘ ਬਰਾੜ ਤੇ ਇੱਕ ਕਿਰਾਏਦਾਰ ਸਮੇਤ ਹੋਰ ਅਣਪਛਾਤਿਆਂ 'ਤੇ ਜਾਇਦਾਦ ਹੜੱਪਣ ਦੀ ਨੀਅਤ ਨਾਲ 2 ਮਈ 2025 ਨੂੰ ਪਿਸਤੌਲ ਦੇ ਜ਼ੋਰ ’ਤੇ ਉਸ ਦੇ ਘਰੋਂ ਉਸਨੂੰ ਅਗਵਾ ਕੀਤਾ ਗਿਆ ਅਤੇ ਕਈ ਮਹੀਨਿਆਂ ਤੱਕ ਵੱਖ-ਵੱਖ ਨਸ਼ਾ ਛੁਡਾਓ ਕੇਂਦਰਾਂ ਅਤੇ ਹੋਰ ਥਾਵਾਂ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਰੱਖ ਕੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਬਲਵਿੰਦਰ ਸਿੰਘ ਨੇ ਆਪਣੀ ਦਰਖ਼ਾਸਤ ਵਿੱਚ ਦੋਸ਼ ਲਗਾਇਆ ਕਿ ਉਸ ਦੀ ਭੈਣ ਨੇ ਇਕ ਫਿਲਮ ਬਣਾਉਣ ’ਤੇ ਪੈਸਾ ਲਗਾਇਆ,ਜਿਸ ਕਾਰਨ ਉਸ ਤੇ ਕਰਜਾ ਚੜ੍ਹ ਗਿਆ, ਉਸ ਦੀ ਭੈਣ ਨੇ ਘਰ ਨੂੰ ਵੇਚ ਕੇ ਆਪਣਾ ਕਰਜਾ ਲਾਉਣ ਦੇ ਮਕਸਦ ਨਾਲ ਉਸ ਨੂੰ ਰਸਤੇ ਚੋਂ ਹਟਾ ਕੇ ਮਾਤਾ-ਪਿਤਾ ਦੀ ਜਾਇਦਾਦ ’ਤੇ ਕਬਜ਼ਾ ਕਰਨਾ ਚਹੁੰਦੀ ਹੈ। ਉਸ ਦੀ ਧਰਮਕੋਟ ਇਕ ਦੁਕਾਨ ਹੈ, ਜੋ ਉਨ੍ਹਾਂ ਦੇ ਨਾਮ ’ਤੇ ਹੈ ,ਜਿੱਥੇ ਉਹ ਆਪਣੇ ਪਿਤਾ ਨਾਲ ਕੰਮ ਕਰਦੇ ਸਨ ਤੇ ਵੀ ਉਸ ਦੀ ਭੈਣ ਨੇ ਕਬਜ਼ਾ ਕਰ ਲਿਆ ਹੈ। ਇਸ ਸਬੰਧ ਦੇ ਵਿਚ ਜਦੋਂ ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਫੈਮਿਲੀ ਮੈਟਰ ਹੈ। ਇਸ ਸਬੰਧ ਦੇ ਵਿਚ ਦੋਵਾਂ ਪਾਰਟੀਆਂ ਨੂੰ ਸ਼ਨੀਵਾਰ ਨੂੰ ਬੁਲਾਇਆ ਹੈ।
ਇਲਜਾਮ ਬਿਲਕੁਲ ਬੇ-ਬੁਨਿਆਦ ਹਨ : ਕੁਲਵਿੰਦਰ ਕੌਰ
ਇਸ ਸਬੰਧੀ ਜਦ ਬਲਵਿੰਦਰ ਸਿੰਘ ਦੀ ਭੈਣ ਕੁਲਵਿੰਦਰ ਕੌਰ ਨਾਲ ਨਾਲ ਫੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਹੈ ,ਉਸ ਨੇ ਆਪਣੇ ਭਰਾ ਦਾ ਇਲਾਜ ਕਰਾਉਣ ਲਈ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾਇਆ ਅਤੇ ਖੁਦ ਪੈਸਾ ਲਗਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਅਧਰੰਗ ਦੇ ਮਰੀਜ਼ ਹਨ ਅਤੇ ਲੰਮੇ ਸਮੇਂ ਤੋਂ ਮੇਰੇ ਕੋਲ ਰਹਿ ਰਹੇ ਹਨ। ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਭਰਾ ਨੇ ਉਸ ਤੇ ਜੋ ਇਲਜਾਮ ਲਾਏ ਹਨ ਉਹ ਬਿਲਕੁਲ ਬੇ-ਬੁਨਿਆਦ ਹਨ। ਇਸ ਸਬੰਧ ਦੇ ਵਿਚ ਜਦੋਂ ਕਮਲਜੀਤ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੀ ਕਹਾਣੀ ਤੁਸੀਂ ਉਨ੍ਹਾਂ ਦੀ ਭੈਣ ਤੋਂ ਪੁੱਛੋ। ਉਨ੍ਹਾਂ ਨੇ ਹੀ ਉਸ ਨੂੰ ਚੁਕਵਾਇਆ ਸੀ ਮੈਂ ਨਾਲ ਨਹੀਂ ਗਿਆ। ਸਿਰਫ ਮਦਦ ਕੀਤੀ ਸੀ।