ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ, ਸ਼ਭਿਆਚਾਰ ਤੇ ਵਿਰਾਸਤ ਨਾਲ ਜੋੜਦੇ : ਲਿੰਧਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਵਿਖੇ 30ਵਾਂ ਸਾਲਾਨਾ ਮੇਲਾ ਮਨਾਇਆ ਗਿਆ
Publish Date: Sun, 22 Feb 2026 06:35 PM (IST)
Updated Date: Sun, 22 Feb 2026 06:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ’ਚ 30ਵਾਂ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦੇਵ ਸਮਾਜ ਪ੍ਰਬੰਧਕੀ ਕਮੇਟੀ ਫਿਰੋਜ਼ਪੁਰ ਦੇ ਮੈਂਬਰ ਐਡਵੋਕੇਟ ਅਜੈ ਬੱਤਾ ਸਕੱਤਰ, ਡਾ. ਸੁਨੀਤਾ ਰੰਗਬੂਲਾ ਪ੍ਰਬੰਧਕੀ ਮੈਂਬਰ, ਪ੍ਰਿਤਪਾਲ ਕੌਰ ਕੋਆਰਡੀਨੇਟਰ, ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਅਤੇ ਰਾਜਵਿੰਦਰ ਕੌਰ ਪ੍ਰਿੰਸੀਪਲ, ਦੇਵ ਸਮਾਜ ਐਜੂਕੇਸ਼ਨ ਕਾਲਜ ਫਿਰੋਜ਼ਪੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੁੱਖ ਮਹਿਮਾਨ ਵਜੋਂ ਲਿੰਧਿਆ ਉਪ ਮੰਡਲ ਮੈਜਿਸਟ੍ਰੇਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਮੇਲੇ ਸਾਡੀ ਸੰਸਕ੍ਰਿਤੀ ਅਤੇ ਰਿਵਾਇਤਾਂ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਆਤਮ-ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਲਿੰਧਿਆ, ਆਈਏਐੱਸ, ਉਪ ਮੰਡਲ ਮੈਜਿਸਟ੍ਰੇਟ ਨੇ ਮੇਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਅਤੇ ਆਪਣੀ ਸੰਸਕ੍ਰਿਤੀ ਤੇ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਮੇਲੇ ਦੀਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕਰਵਾਇਆ ਗਿਆ। ਮੇਲੇ ਦੇ ਦੂਜੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਅਤੇ ਕਾਲਜ ਦੀ ਪੂਰਵ ਵਿਦਿਆਰਥਣ ਬਿੰਦੂ ਬਰਾੜ ਨੇ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਈ। ਇਸ ਦੇ ਨਾਲ ਸਰਬਜੀਤ ਸਿੰਘ ਬਾਠ਼, ਜ਼ਿਲ੍ਹਾ ਪ੍ਰਧਾਨ (ਬੀਜੇਪੀ ਪੰਜਾਬ, ਸੁਸ਼ਮਾ, ਅਮਨ, ਸਤਿੰਦਰਜੀਤ ਕੌਰ, ਰਮਨਦੀਪ ਨੇ ਵਿਸ਼ੇਸ਼ ਤੌਰ ’ਤੇ ਮਹਿਮਾਨਾਂ ਦਾ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ਉਨ੍ਹਾਂ ਦਾ ਫੁੱਲਕਾਰੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਬਿੰਦੂ ਬਰਾੜ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਆਪਣੇ ਹੁਨਰ ਨੂੰ ਪਛਾਣੋ, ਮੌਕਿਆਂ ਦਾ ਲਾਭ ਲਵੋ ਅਤੇ ਕਦੇ ਵੀ ਅਸਫਲਤਾਵਾਂ ਤੋਂ ਘਬਰਾਉ ਨਾ, ਸਗੋਂ ਸਾਨੂੰ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਬੱਚਿਆਂ ਲਈ ਬੇਬੀ ਸ਼ੋਅ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਮੈਡਮ ਸੁਸ਼ਮਾ, ਮੈਡਮ ਅਮਨ, ਮੈਡਮ ਸਤਿੰਦਰਜੀਤ ਕੌਰ, ਮੈਡਮ ਰਮਨਦੀਪ ਨਿਰਣਾਇਕ ਕਮੇਟੀ ਦੁਆਰਾ ਬੱਚਿਆਂ ਨੇ ਵੱਖ-ਵੱਖ ਗੀਤਾਂ ‘ਤੇ ਆਪਣੀਆਂ ਪ੍ਰਸਤੁਤੀਆਂ ਪੇਸ਼ ਕੀਤੀਆਂ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਮੇਲੇ ਵਿਚ ਪਲਵਿੰਦਰ ਕੌਰ ਨੇ ਆਯੋਜਕ ਦੀ ਭੂਮਿਕਾ ਨਿਭਾਈ ਜਦਕਿ ਮੰਚ ਸੰਚਾਲਨ ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਮੈਡਮ ਰਾਬੀਆ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਅਤੇ ਪ੍ਰੋ . ਨਿਸ਼ਾਨ ਸਿੰਘ ਵੱਲੋਂ ਕੀਤਾ ਗਿਆ। ਸਿਮਰਪ੍ਰੀਤ ਕੌਰ ਇੰਚਾਰਜ਼ ਸੈਂਟਰਲ ਐਸੋਸੀਏਸ਼ਨ ਵੱਲੋਂ ਅਨੁਸ਼ਾਸਨ ਕਮੇਟੀ ਅਤੇ ਕਾਲਜ ਦੇ ਸਮੂਹ ਸਟਾਫ ਨੇ ਮੇਲੇ ਦੀਆਂ ਹੋਰ ਗਤੀਵਿਧੀਆਂ ਵਿਚ ਖਾਸ ਭੂਮਿਕਾ ਨਿਭਾਈ ਗਈ। ਖਾਣ-ਪੀਣ, ਮਹਿੰਦੀ, ਖੇਡਾਂ, ਕੱਪੜਿਆਂ, ਝੂਲਿਆਂ, ਘੋੜਸਵਾਰੀ, ਬੇਬੀ ਸ਼ੋਅ ਅਤੇ ਸਜੀਆਂ ਸਟਾਲਾਂ ਮੇਲੇ ਲਈ ਖਿੱਚ ਦਾ ਕੇਂਦਰ ਬਣੀਆਂ। ਮੇਲਾ ਪ੍ਰੇਮੀ ਵਿਦਿਆਰਥਣਾਂ ਨੇ ਸਜ-ਧਜ ਕੇ ਮੇਲੇ ਦਾ ਆਨੰਦ ਮਾਣਿਆ। ਅਖ਼ੀਰ ਵਿਚ ਪ੍ਰਿੰਸੀਪਲ ਡਾ. ਸੰਗੀਤਾ ਨੇ ਮੇਲੇ ਦੇ ਸਫ਼ਲ ਆਯੋਜਨ ਲਈ ਸਮੂਹ ਅਧਿਆਪਕਾਂ, ਗੈਰ-ਅਧਿਆਪਕ ਸਟਾਫ਼ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।