ਚਾਰ ਸਕੂਲਾਂ ਦੇ 300 ਬੱਚਿਆਂ ਨੇ ‘ਭਾਰਤ ਕੋ ਜਾਨੋ’ ਪ੍ਰਤੀਯੋਗਤਾ ’ਚ ਅਜ਼ਮਾਈ ਆਪਣੀ ਬੌਧਿਕ ਸਮਰੱਥਾ ਚਾਰ ਸਕੂਲਾਂ ਦੇ 300 ਬੱਚਿਆਂ ਨੇ ‘ਭਾਰਤ ਕੋ ਜਾਨੋ’ ਪ੍ਰਤੀਯੋਗਤਾ ’ਚ ਅਜ਼ਮਾਈ ਆਪਣੀ ਬੌਧਿਕ ਸਮਰੱਥਾ
Publish Date: Wed, 02 Sep 2026 05:43 PM (IST)
Updated Date: Wed, 02 Sep 2026 05:46 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਦਿਆਰਥੀਆਂ ਨੂੰ ਦੇਸ਼ ਦੇ ਇਤਿਹਾਸ, ਸੱਭਿਆਚਾਰ, ਵਿਰਸੇ ਤੇ ਮਹਾਨ ਸ਼ਖ਼ਸੀਅਤਾਂ ਨਾਲ ਜੋੜਨ ਦੇ ਉਦੇਸ਼ ਨਾਲ ਭਾਰਤ ਵਿਕਾਸ ਪਰਿਸ਼ਦ ਜ਼ੀਰਾ ਵੱਲੋਂ ‘ਭਾਰਤ ਕੋ ਜਾਨੋ’ ਪ੍ਰੀਖਿਆ ਕਰਵਾਈ ਗਈ। ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਦੀ ਦੇਖ-ਰੇਖ ਹੇਠ ਹੋਈ ਇਸ ਗਿਆਨ-ਪ੍ਰੀਖਿਆ ਵਿਚ ਜ਼ੀਰਾ ਦੇ ਚਾਰ ਸਕੂਲਾਂ ਨਾਲ ਸਬੰਧਤ ਕਰੀਬ 300 ਵਿਦਿਆਰਥੀਆਂ ਨੇ ਉਤਸ਼ਾਹ ਅਤੇ ਉਤਸੁਕਤਾ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਅਤੇ ਸ਼ਾਖਾ ਪ੍ਰਧਾਨ ਵਿਜੇ ਮੌਗਾ ਨੇ ਦੱਸਿਆ ਕਿ ‘ਭਾਰਤ ਕੋ ਜਾਨੋ’ ਸਿਰਫ਼ ਇਕ ਪ੍ਰੀਖਿਆ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਗੌਰਵਮਈ ਵਿਰਾਸਤ, ਇਤਿਹਾਸਕ ਪਿਛੋਕੜ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸਾਰਥਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਆਮ ਗਿਆਨ ਵਿਚ ਵਾਧਾ ਕਰਨ ਦੇ ਨਾਲ ਉਨ੍ਹਾਂ ਅੰਦਰ ਦੇਸ਼ ਪ੍ਰਤੀ ਮਾਣ ਅਤੇ ਜਾਗਰੂਕਤਾ ਦੀ ਭਾਵਨਾ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਗਲੇ ਪੜਾਅ ਲਈ ਚੁਣਿਆ ਜਾਵੇਗਾ। ਇਹ ਵਿਦਿਆਰਥੀ ਪਹਿਲਾਂ ਬ੍ਰਾਂਚ ਪੱਧਰ ਅਤੇ ਉਸ ਤੋਂ ਬਾਅਦ ਸਟੇਟ ਪੱਧਰ ਦੀ ਪ੍ਰੀਖਿਆ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਭਾਰਤ ਵਿਕਾਸ ਪਰਿਸ਼ਦ ਵੱਲੋਂ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਭਾਰਤੀ ਵਿਰਸੇ ਨਾਲ ਜੋੜਨ ਵਾਲੀਆਂ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।