ਵਕੀਲਾਂ ਵਾਲਾ ਦੇ 23 ਪਰਿਵਾਰ ਕਾਂਗਰਸ ’ਚ ਹੋਏ ਸ਼ਾਮਲ ਆਪ ਤੇ ਅਕਾਲੀ ਦਲ ਨੂੰ ਝਟਕਾ, ਵਕੀਲਾਂ ਵਾਲਾ ਦੇ 23 ਪਰਿਵਾਰਾਂ ਨੇ ਫੜਿਆ ਹੱਥ
Publish Date: Sun, 29 Nov 2026 03:25 PM (IST)
Updated Date: Sun, 29 Nov 2026 03:28 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜੀਰਾ ; ਹਲਕਾ ਜ਼ੀਰਾ ਦੇ ਪਿੰਡ ਵਕੀਲਾਂ ਵਾਲਾ ’ਚ ਕਾਂਗਰਸ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ 23 ਪਰਿਵਾਰਾਂ ਨੇ ਆਪਣੀਆਂ ਪੁਰਾਣੀਆਂ ਸਿਆਸੀ ਸਾਂਝਾਂ ਤੋੜ ਕੇ ਕਾਂਗਰਸ ਦਾ ਪੱਲਾ ਫੜ ਲਿਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਨਵੇਂ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦੇ ਸਨਮਾਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਿਆਸੀ ਤਬਦੀਲੀ ਵਿੱਚ ਗੁਰਵਿੰਦਰ ਸਿੰਘ ਭੂਟੋ, ਗੁਰਸ਼ਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਸਿੱਧੂ, ਹਰਦੇਵ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਅਤੇ ਤੇਜ਼ ਸਿੰਘ ਮੈਂਬਰ ਦੀ ਅਹਿਮ ਭੂਮਿਕਾ ਰਹੀ। ਸ਼ਾਮਲ ਹੋਣ ਵਾਲਿਆਂ ਵਿੱਚ ਜਲੌਰ ਸਿੰਘ, ਪਰਮਿੰਦਰ ਸਿੰਘ ਬੱਬੀ, ਪਰਮਾਤਮਾ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ ਸਰਾਂ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਗੋਲਡੀ, ਜਗਤਾਰ ਸਿੰਘ, ਗੁਰਚਰਨ ਸਿੰਘ ਗੁਰੀ, ਨਿੰਦੂ ਸਰਾਂ, ਗੁਰਮੀਤ ਸਿੰਘ ਪਰਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਜਸਕੀਰਤ ਸਿੰਘ, ਰਮਨਦੀਪ ਸਿੰਘ ਪਨੇਸਰ, ਕਰਮਜੀਤ ਸਿੰਘ, ਕਾਲ਼ਾ ਸਿੰਘ, ਫ਼ਕੀਰ ਸਿੰਘ, ਰਤਨ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਸਨ। ਸਾਰਿਆਂ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਵਿੱਚ ਪਾਰਟੀ ਦਾ ਆਧਾਰ ਲਗਾਤਾਰ ਵਧ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਮਜ਼ਬੂਤ ਜਿੱਤ ਦਰਜ ਕਰੇਗੀ। ਨਵੇਂ ਸਾਥੀਆਂ ਨੇ ਉਨ੍ਹਾਂ ਦੀ ਸਾਦਗੀ ਅਤੇ ਲੋਕ ਸੇਵਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜਨ ਦੀ ਗੱਲ ਆਖੀ। ਇਸ ਮੌਕੇ ਡਾ. ਰਸ਼ਪਾਲ ਸਿੰਘ, ਜੋਗਿੰਦਰ ਸਿੰਘ ਬੂਈਆ ਵਾਲਾ, ਨਵਦੀਪ ਸ਼ਰਮਾ ਕਾਲਾ ਨੰਬਰਦਾਰ ਸੋਢੀ ਵਾਲਾ, ਸੁਖਦੀਪ ਸਿੰਘ ਸੀਪਾ ਮਹੀਆਂ ਵਾਲਾ, ਪ੍ਰਧਾਨ ਗੁਰਮੀਤ ਸਿੰਘ, ਪ੍ਰਧਾਨ ਸ਼ਿੰਦਰਪਾਲ ਸਿੰਘ, ਰਘਬੀਰ ਸਿੰਘ ਵਰਨਾਲਾ, ਗੁਰਪਿਆਰ ਸਿੰਘ ਮੇਹਰ ਸਿੰਘ ਵਾਲਾ, ਅਮਰਜੀਤ ਸਿੰਘ ਮੇਹਰ ਸਿੰਘ ਵਾਲਾ, ਮਲਕੀਤ ਸਿੰਘ ਖਡੂਰ, ਸੁਖਚੈਨ ਸਿੰਘ ਖਡੂਰ, ਹਰਦਿਆਲ ਸਿੰਘ, ਗੁਰਮੇਜ਼ ਸਿੰਘ ਗੋਲਾ ਸੇਖਵਾਂ, ਨੇਕ ਸਿੰਘ ਸੇਖਵਾਂ, ਆਤਮਾ ਸਿੰਘ ਸੇਖਵਾਂ ਅਤੇ ਮਨਦੀਪ ਸਿੰਘ ਜੱਸੜ ਹਾਜ਼ਰ ਸਨ।