ਦਾਸ ਐਂਡ ਬ੍ਰਾਊਨ ਸਕੂਲ ਵਿਖੇ 20ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਸਮਾਪਤ 20ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਦਾਸ ਐਂਡ ਬ੍ਰਾਊਨ ਸਕੂਲ ਵਿਖੇ ਸ਼ਾਨਦਾਰ ਸਮਾਪਨ
Publish Date: Sun, 23 Aug 2026 07:07 PM (IST)
Updated Date: Sun, 23 Aug 2026 07:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜ ਦਿਨਾਂ 20ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਸਮਾਪਨ ਯੁਵਾ ਸਕੇਟਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਇਆ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਆਯੋਜਿਤ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਉਮਰ ਵਰਗਾਂ ਵਿਚ ਕੁਆਡ, ਇਨਲਾਈਨ ਅਤੇ ਸਕੂਟਰ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਆਪਣੀ ਰਫ਼ਤਾਰ, ਤਕਨੀਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਪ੍ਰਤੀਯੋਗਤਾ ਵਿਚ 250 ਮੀਟਰ ਤੋਂ ਲੈ ਕੇ 1500 ਮੀਟਰ ਤੱਕ ਦੀਆਂ ਵੱਖ-ਵੱਖ ਸਪਰਧਾਵਾਂ ਵਿਚ ਖਿਡਾਰੀਆਂ ਨੇ ਮੈਡਲਾਂ ਲਈ ਜ਼ੋਰਦਾਰ ਮੁਕਾਬਲਾ ਕੀਤਾ। ਸਮਾਪਨੀ ਸਮਾਰੋਹ ਵਿੱਚ ਰੇਲਵੇ ਦੇ ਏ.ਡੀ.ਆਰ.ਐੱਮ. ਨਿਤਿਨ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸੀਨੀਅਰ ਪੱਤਰਕਾਰ ਅਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਮਹਾਸਕੱਤਰ ਮਨਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਪ੍ਰਿੰਸੀਪਲ ਡਾ. ਰੁਚੀ ਪਾਂਡੇ, ਜੀ.ਐੱਮ. ਡਾ. ਸੈਲੀਨ, ਵਿਕਰਮਾਦਿੱਤਿਆ ਸ਼ਰਮਾ, ਮਨਰੀਤ ਸਿੰਘ ਅਤੇ ਹੈੱਡ ਸਪੋਰਟਸ ਅਭਿਸ਼ੇਕ ਮਦਾਨ ਸਮੇਤ ਹੋਰ ਪਤਵੰਤੇ ਸੱਜਣ ਮੌਜ਼ੂਦ ਸਨ। ਮਹਾਸਕੱਤਰ ਮਨਜੀਤ ਸਿੰਘ ਢਿੱਲੋਂ ਨੇ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨਿਰੁਧ ਗੁਪਤਾ ਦੀ ਅਗਵਾਈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਰੋਲਰ ਸਕੇਟਿੰਗ ਨੂੰ ਮਜ਼ਬੂਤ ਮੰਚ ਮੁਹੱਈਆ ਕਰਵਾਉਣ ਅਤੇ ਯੁਵਾ ਖਿਡਾਰੀਆਂ ਨੂੰ ਅੱਗੇ ਵਧਣ ਦੇ ਅਵਸਰ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 6 ਸਾਲ ਤੋਂ ਘੱਟ ਉਮਰ ਵਰਗ ਕੁਆਡ ਵਰਗ ਵਿੱਚ ਲੜਕਿਆਂ ਦੀ 1 ਅਤੇ 2 ਲੈਪ ਸਪਰਧਾ ਵਿੱਚ ਦਾਸ ਐਂਡ ਬ੍ਰਾਊਨ ਦੇ ਰਿਸ਼ਿਕ ਅਤੇ ਲੜਕੀਆਂ ਦੀਆਂ ਦੋਵੇਂ ਸਪਰਧਾਵਾਂ ਵਿਚ ਦਿੱਲੀ ਪਬਲਿਕ ਸਕੂਲ ਦੀ ਨੇਹਮਤ ਨੇ ਸੋਨੇ ਦੇ ਮੈਡਲ ਜਿੱਤੇ। 6-8 ਸਾਲ ਕੁਆਡ ਵਰਗ ਵਿਚ ਲੜਕਿਆਂ ਦੀ 500 ਮੀਟਰ ਸਪਰਧਾ ਵਿਚ ਡੀ.ਸੀ. ਮਾਡਲ ਕੈਂਟ ਦੇ ਪੂਰਵਿਕ ਅਤੇ ਲੜਕੀਆਂ ਦੀ 250 ਤੇ 500 ਮੀਟਰ ਵਿੱਚ ਦਿੱਲੀ ਪਬਲਿਕ ਸਕੂਲ ਦੀ ਅਰਸ਼ੀਆ ਜੇਤੂ ਰਹੀ। ਇਸੇ ਉਮਰ ਵਰਗ ਦੇ ਇਨਲਾਈਨ ਮੁਕਾਬਲਿਆਂ ਵਿੱਚ ਲੜਕਿਆਂ ਦੀ 250 ਤੇ 500 ਮੀਟਰ ਵਿੱਚ ਦਾਸ ਐਂਡ ਬ੍ਰਾਊਨ ਸਕੂਲ ਦੇ ਯੁਵਾਂਸ਼ ਅਤੇ ਲੜਕੀਆਂ ਦੀਆਂ ਦੋਵੇਂ ਸਪਰਧਾਵਾਂ ਵਿੱਚ ਦਾਸ ਐਂਡ ਬ੍ਰਾਊਨ ਸਕੂਲ ਦੀ ਮਾਇਰਾ ਨੇ ਸੋਨੇ ਦੇ ਮੈਡਲ ਜਿੱਤੇ। ਸਕੂਟਰ ਵਰਗ ਵਿਚ ਲੜਕਿਆਂ ਵਿੱਚ ਦਾਸ ਐਂਡ ਬ੍ਰਾਊਨ ਸਕੂਲ ਦੇ ਸਮਰਪ੍ਰਤਾਪ ਅਤੇ ਲੜਕੀਆਂ ਵਿਚ ਰੂਹਾਂਜੀਤ ਨੇ ਬਾਜ਼ੀ ਮਾਰੀ। 8-10 ਸਾਲ ਕੁਆਡ ਵਰਗ ਵਿਚ ਲੜਕਿਆਂ ਦੀ 1000 ਮੀਟਰ ਵਿੱਚ ਵਿਵੇਕਾਨੰਦ ਵਰਲਡ ਸਕੂਲ ਦੇ ਗੁਰਸਹਿਨੂਰ ਅਤੇ ਲੜਕੀਆਂ ਦੀ 500 ਤੇ 1000 ਮੀਟਰ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੀ ਸਿਹਰਨਾਜ਼ ਨੇ ਗੋਲਡ ਮੈਡਲ ਜਿੱਤੇ। ਇਨਲਾਈਨ ਵਿੱਚ ਲੜਕਿਆਂ ਦੀ 500 ਮੀਟਰ ਵਿੱਚ ਤਨਿਸ਼ ਅਤੇ 1000 ਮੀਟਰ ਵਿਚ ਦਾਸ ਐਂਡ ਬ੍ਰਾਊਨ ਸਕੂਲ ਦਾ ਸਮਰਥਵੀਰ ਜੇਤੂ ਰਹੇ। ਲੜਕੀਆਂ ਦੀ 500 ਤੇ 1000 ਮੀਟਰ ਵਿੱਚ ਵਿਵੇਕਾਨੰਦ ਵਰਲਡ ਸਕੂਲ ਦੀ ਮਨਰੀਤ ਕੌਰ ਨੇ ਸੋਨੇ ਦਾ ਮੈਡਲ ਹਾਸਲ ਕੀਤਾ। ਸਕੂਟਰ ਵਰਗ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੀ ਗੁਰਸਾਂਝ ਕੌਰ ਨੇ ਸੋਨੇ ਦਾ ਮੈਡਲ ਜਿੱਤਿਆ। 10-12 ਸਾਲ ਕੁਆਡ ਵਰਗ ਵਿੱਚ ਲੜਕਿਆਂ ਦੀ 500 ਮੀਟਰ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਦਿਵਰਾਜ ਅਤੇ 1500 ਮੀਟਰ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੇ ਪਾਰਥ ਨੇ ਸੋਨਾ ਜਿੱਤਿਆ। ਲੜਕੀਆਂ ਵਿੱਚ 500 ਤੇ 1000 ਮੀਟਰ ਵਿੱਚ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਦੀ ਪ੍ਰਿਸ਼ਾ ਅਤੇ 1500 ਮੀਟਰ ਵਿੱਚ ਦਿੱਲੀ ਪਬਲਿਕ ਸਕੂਲ ਦੀ ਭਾਵਿਕਾ ਜੇਤੂ ਬਣੀ। ਇਨਲਾਈਨ ਵਰਗ ਵਿਚ ਲੜਕਿਆਂ ਦੀ 500 ਮੀਟਰ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੇ ਇੰਦਰਪਾਲ ਅਤੇ 1500 ਮੀਟਰ ਵਿੱਚ ਦਿੱਲੀ ਪਬਲਿਕ ਸਕੂਲ ਦੇ ਮਨਕਰਨ ਨੇ ਸੋਨੇ ਦਾ ਮੈਡਲ ਜਿੱਤਿਆ। ਲੜਕੀਆਂ ਦੀ 500 ਮੀਟਰ ਵਿਚ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਦੀ ਪ੍ਰਿਸ਼ਾ ਅਤੇ 1000 ਤੇ 1500 ਮੀਟਰ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੀ ਪਾਰਥਦੀਪ ਨੇ ਬਾਜ਼ੀ ਮਾਰੀ। 12-15 ਸਾਲ ਕੁਆਡ ਵਰਗ ਵਿੱਚ ਲੜਕਿਆਂ ਦੀ 500 ਤੇ 1500 ਮੀਟਰ ਵਿੱਚ ਵਿਵੇਕਾਨੰਦ ਵਰਲਡ ਸਕੂਲ ਦੇ ਆਦਿਸ਼ ਅਤੇ 1000 ਮੀਟਰ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਏਕਮਦੀਪ ਜੇਤੂ ਰਹੇ। ਲੜਕੀਆਂ ਵਿੱਚ 500 ਮੀਟਰ ਵਿਚ ਡੀ.ਸੀ.ਐੱਮ. ਕੈਂਟ ਦੀ ਗੁਰਲੀਨ, 1000 ਮੀਟਰ ਵਿੱਚ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਦੀ ਹਰਗੁਣਦੀਪ ਅਤੇ 1500 ਮੀਟਰ ਵਿੱਚ ਗੁਰਲੀਨ ਨੇ ਸੋਨੇ ਦਾ ਮੈਡਲ ਜਿੱਤਿਆ। ਇਨਲਾਈਨ ਵਰਗ ਵਿਚ ਲੜਕਿਆਂ ਦੀ 500 ਮੀਟਰ ਵਿੱਚ ਦਾਸ ਐਂਡ ਬ੍ਰਾਊਨ ਸਕੂਲ ਦੇ ਅਬੀਰ ਅਤੇ 1000 ਤੇ 1500 ਮੀਟਰ ਵਿੱਚ ਡੀ.ਸੀ.ਐੱਮ. ਕੈਂਟ ਦੇ ਯੁਵਰਾਜ ਨੇ ਸੋਨੇ ਦਾ ਮੈਡਲ ਹਾਸਲ ਕੀਤਾ। ਲੜਕੀਆਂ ਦੀ 500 ਤੇ 1500 ਮੀਟਰ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੀ ਸਿਹਮਲਪ੍ਰੀਤ ਅਤੇ 1000 ਮੀਟਰ ਵਿਚ ਹਰਨੂਰ ਜੇਤੂ ਰਹੀਆਂ। 15-18 ਸਾਲ ਕੁਆਡ ਵਰਗ ਵਿਚ ਲੜਕਿਆਂ ਦੀ 500 ਤੇ 1000 ਮੀਟਰ ਵਿੱਚ ਪਾਰਸ ਅਤੇ 1500 ਮੀਟਰ ਵਿਚ ਆਰਵ ਨੇ ਸੋਨੇ ਦਾ ਮੈਡਲ ਜਿੱਤਿਆ। ਲੜਕੀਆਂ ਦੀ 500 ਤੇ 1000 ਮੀਟਰ ਵਿੱਚ ਦਾਸ ਐਂਡ ਬ੍ਰਾਊਨ ਸਕੂਲ ਦੀ ਜਪਨੀਤ ਜੇਤੂ ਰਹੀ। ਇਨਲਾਈਨ ਵਰਗ ਵਿੱਚ ਲੜਕਿਆਂ ਦੀ 500 ਤੇ 1000 ਮੀਟਰ ਵਿੱਚ ਏਕਮ ਅਤੇ 1500 ਮੀਟਰ ਵਿੱਚ ਗੁਰੂ ਤੇਗ ਬਹਾਦਰ ਸਕੂਲ ਦੇ ਗੁਰਸਹਿਨੂਰ ਨੇ ਸੋਨੇ ਦਾ ਮੈਡਲ ਜਿੱਤਿਆ। 18 ਸਾਲ ਤੋਂ ਵੱਧ ਉਮਰ ਵਰਗ ਇਨਲਾਈਨ ਵਿਚ 500 ਤੇ 1000 ਮੀਟਰ ਦੋਵੇਂ ਸਪਰਧਾਵਾਂ ਵਿਚ ਦਾਸ ਐਂਡ ਬ੍ਰਾਊਨ ਸਕੂਲ ਦੇ ਗੁਰਲਾਗਨ ਨੇ ਸੋਨੇ ਦਾ ਮੈਡਲ ਹਾਸਲ ਕੀਤਾ। ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਟੀਮ ਫ਼ਿਰੋਜ਼ਪੁਰ ਥੰਡਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲਾ ਆਪਣੇ ਨਾਮ ਕੀਤਾ। ਖਡਾਰੀਆਂ ਨੇ ਪੂਰੇ ਟੂਰਨਾਮੈਂਟ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਖੇਡ ਹੁਨਰ ਦਾ ਪ੍ਰਗਟਾਵਾ ਕੀਤਾ। ਸਮਾਪਨੀ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਮਹਿਮਾਨਾਂ ਨੇ ਸਨਮਾਨਿਤ ਕੀਤਾ। ਪ੍ਰਬੰਧਕਾਂ ਨੇ ਪ੍ਰਤੀਯੋਗਤਾ ਦੇ ਸਫ਼ਲ ਆਯੋਜਨ ਲਈ ਤਕਨੀਕੀ ਅਧਿਕਾਰੀਆਂ, ਕੋਚਾਂ, ਮਾਪਿਆਂ, ਵਾਲੰਟੀਅਰਾਂ ਅਤੇ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਨਿਰੰਤਰ ਅਭਿਆਸ ਕਰਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।