- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵ.ਸੀਮਾ ਵਿੱਜ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਵਿਚ 160 ਯੂਨਿਟ ਖੂਨ ਇਕੱਤਰ

- ਐੱਨਜੀਓ ਕੋਆਰਡੀਨੇਸ਼ਨ ਕਮੇਟੀ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਾਂਝੇ ਉਪਰਾਲੇ ਨੂੰ ਹਰ ਸਿਆਸੀ
- ਸਮਾਜਿਕ ਅਤੇ ਧਾਰਮਿਕ ਵਰਗ ਦਾ ਮਿਲਿਆ ਵੱਡਾ ਸਹਿਯੋਗ, ਸੈਂਕੜੇ ਲੋਕ ਬਣੇ ਜੀਵਨਦਾਨ ਮੁਹਿੰਮ ਦੇ ਹਿੱਸੇਦਾਰ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਐੱਨਜੀਓ ਕੋਆਰਡੀਨੇਸ਼ਨ ਕਮੇਟੀ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਾਂਝੇ ਸਹਿਯੋਗ ਨਾਲ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਵਾਈਸ ਪ੍ਰਧਾਨ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਦੀ ਪਤਨੀ ਸਵ. ਸੀਮਾ ਵਿੱਜ ਦੀ ਪਵਿੱਤਰ ਯਾਦ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖ਼ੂਨਦਾਨ ਕੈਂਪ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਕਰਵਾਇਆ ਗਿਆ। ਕੈਂਪ ਦੀ ਸ਼ੁਰੂਆਤ ਬੀਡੀਪੀਓ ਜ਼ੀਰਾ ਵਿਜੇ ਵਿਕਰਾਂਤ ਪੁਰੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਅਤੇ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਆਪਣੀ ਟੀਮ ਸਮੇਤ ਪਹੁੰਚੇ ਅਤੇ ਖੂਨਦਾਨ ਕੀਤਾ। ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮਹਿਕਦੀਪ ਸਿੰਘ ਜ਼ੀਰਾ ਅਤੇ ਉਨ੍ਹਾਂ ਦੀ ਟੀਮ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਹਰਪ੍ਰੀਤ ਸਿੰਘ ਹੀਰੋ, ਪ੍ਰੀਤ ਰਾਜ ਸਿੰਘ ਹੀਰੋ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਖ਼ੂਨਦਾਨ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰੀਬ 20 ਯੂਨਿਟ ਖ਼ੂਨਦਾਨ ਕਰ ਕੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ ਗਈ।
ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਤੋਂ ਹਰਜਿੰਦਰ ਸਿੰਘ ਅਤੇ ਬ੍ਰਹਮਾ ਕੁਮਾਰੀ ਆਸ਼ਰਮ ਤੋਂ ਪਹੁੰਚੀ ਟੀਮ ਵੱਲੋਂ ਵੀ ਖ਼ੂਨਦਾਨ ਕਰ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਲੱਡ ਬੈਂਕ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ ਕੈਂਪ ਦੌਰਾਨ ਕਰੀਬ 160 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜੋ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਵਰਤਿਆ ਜਾਵੇਗਾ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਸਵ. ਸੀਮਾ ਵਿੱਜ ਦੀ ਯਾਦ ਨੂੰ ਸਮਾਜ ਸੇਵਾ ਨਾਲ ਜੋੜਨਾ ਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ। ਉੱਥੇ ਹੀ ਸ਼ੰਕਰ ਕਟਾਰੀਆ, ਗੁਰਪ੍ਰੀਤ ਸਿੰਘ ਸੇਖੋਂ, ਹਰਪ੍ਰੀਤ ਸਿੰਘ ਹੀਰੋ ਅਤੇ ਮਹਿਕਦੀਪ ਸਿੰਘ ਜ਼ੀਰਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਖ਼ੂਨਦਾਨ ਸਿਰਫ਼ ਇੱਕ ਸਮਾਜਿਕ ਜ਼ਿੰਮੇਵਾਰੀ ਨਹੀਂ, ਸਗੋਂ ਕਿਸੇ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਚਾਉਣ ਦਾ ਪਵਿੱਤਰ ਮਾਧਿਅਮ ਹੈ।
ਇਸ ਮੌਕੇ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ ਜ਼ੀਰਾ, ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ, ਜਗਦੇਵ ਸ਼ਰਮਾ ਜਰਨਲ ਸਕੱਤਰ, ਪੁਸ਼ਪਿੰਦਰ ਸਿੰਘ ਹੈਪੀ ਕੈਸ਼ੀਅਰ, ਗੁਰਬਖਸ਼ ਸਿੰਘ ਵਿੱਜ ਸਹਿ ਕੈਸ਼ੀਅਰ, ਤਰਸੇਮ ਲਾਲ ਜੁਨੇਜਾ ਚੇਅਰਮੈਨ, ਡਾ. ਪ੍ਰਦੀਪ ਪ੍ਰੋਜੈਕਟ ਇੰਚਾਰਜ, ਅਨਿਲ ਬਜਾਜ ਵਾਤਾਵਰਣ ਪ੍ਰੋਜੈਕਟ ਇੰਚਾਰਜ਼, ਸੁਖਮੀਤ ਸਿੰਘ ਫੀਜੋਥਰੈਪਿਸਟ, ਜਤਿਨ ਧਵਨ, ਰੂਪ ਲਾਲ ਵੱਤਾ ਤਲਵੰਡੀ ਭਾਈ, ਤਰਸੇਮ ਲਾਲ ਵੱਤਾ ਤਲਵੰਡੀ ਭਾਈ, ਅਪੈਕਸ ਮੈਂਬਰ ਆਰਟ ਆਫ ਲਿਵਿੰਗ ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਵੀਰ ਸਿੰਘ ਚਾਵਲਾ, ਨਰਿੰਦਰ ਸਿੰਘ ਸਿੱਖਿਆ ਪ੍ਰੋਜੈਕਟ ਇੰਚਾਰਜ, ਨਰੇਸ਼ ਜੈਨ ਬੱਲੀ, ਜਨਕ ਰਾਜ ਗੌਤਮ, ਰਜਿੰਦਰ ਬੰਸੀਵਾਲ, ਰਿਪਨ ਅਰੋੜਾ ਐਡਵਾਈਜ਼ਰ, ਸਤੀਸ਼ ਕੁਮਾਰ ਜੁਨੇਜਾ, ਸੋਮ ਲਾਲ ਬਜਾਜ, ਰਜੇਸ਼ ਕੁਮਾਰ ਮੈਣੀ, ਸੁਮਿਤ ਨਰੂਲਾ, ਕਰਨ ਅਗਰਵਾਲ, ਸੋਨੂੰ ਗੁਜਰਾਲ ਵਾਈਸ ਪ੍ਰਧਾਨ, ਮਦਨ ਲਾਲ ਬਾਵਾ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਜ਼ੀਰਾ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜ਼ੀਰਾ, ਜਸਵੰਤ ਸਿੰਘ ਨਾਮਦੇਵ, ਨਛੱਤਰ ਸਿੰਘ ਠੇਕੇਦਾਰ, ਡਾ ਹਰਦੀਪ ਸਿੰਘ, ਗੁਰਦੀਪ ਸਿੰਘ ਕਾਨੂੰਨਗੋ, ਹਰਜੀਤ ਸਿੰਘ, ਹਰਵੰਤ ਸਿੰਘ, ਜੋਗਿੰਦਰ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਮਨਮੋਹਨ ਗੁਜਰਾਲ, ਸਤੀਸ਼ ਮੋਹਨ ਦੇਵਗਨ, ਰਵਿੰਦਰ ਬੇਰੀ, ਸੁਭਾਸ਼ ਗੁਪਤਾ, ਹਰਜੀਤ ਸਿੰਘ ਇੰਚਾਰਜ ਸੀਆਈਡੀ, ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ, ਕਿਰਨ ਜਨੇਜਾ ਵਾਈਸ ਪ੍ਰਧਾਨ, ਰਜਵੰਤ ਕੌਰ, ਰਮਾ ਸ਼ਰਮਾ ਇੰਚਾਰਜ ਸਿਲਾਈ ਸੈਂਟਰ, ਅੰਜੂ ਵਰਮਾ, ਰੇਨੂੰ ਵਿੱਜ, ਊਸ਼ਾ ਰਾਣੀ, ਰੰਜੂ ਚੋਪੜਾ, ਨੀਲਮ ਰਾਣੀ, ਕ੍ਰਿਸ਼ਨਾ ਬਾਵਾ, ਸੁਮਨ ਗੌਤਮ ਅਤੇ ਸੁਮਨ ਬੰਸੀਵਾਲ ਸਮੇਤ ਹੋਰ ਹਾਜ਼ਰ ਸਨ।