- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਊਟੀ ਦੌਰਾਨ ਸਮਰਪਣ ਤੇ ਤੱਤਪਰਤਾ ਦਿਖਾਉਣ ਵਾਲੇ 14 ਰੇਲਕਰਮੀ ਸੰਰੱਖਿਆ ਪੁਰਸਕਾਰ ਨਾਲ ਸਨਮਾਨਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵਿਚ ਡਿਊਟੀ ਦੌਰਾਨ ਰੇਲ ਗੱਡੀਆਂ ਦੇ ਸੁਰੱਖਿਅਤ ਸੰਚਾਲਨ ਅਤੇ ਰੇਲ ਸੰਰੱਖਿਆ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ 14 ਰੇਲਕਰਮੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਅੱਜ 8 ਸਤੰਬਰ 2026 ਨੂੰ ਇਨ੍ਹਾਂ ਕਰਮਚਾਰੀਆਂ ਨੂੰ ਸੰਰੱਖਿਆ ਪੁਰਸਕਾਰ ਪ੍ਰਦਾਨ ਕੀਤੇ। ਇਹ ਪੁਰਸਕਾਰ ਕਰਮਚਾਰੀਆਂ ਦੀ ਸਜਗਤਾ, ਚੌਕਸੀ, ਸੂਝਬੂਝ ਅਤੇ ਰੇਲ ਸੁਰੱਖਿਆ ਪ੍ਰਤੀ ਸਮਰਪਣ ਨੂੰ ਦਰਸਾਉਂਦੇ ਹਨ। ਸਨਮਾਨਿਤ ਹੋਣ ਵਾਲਿਆਂ ਵਿਚ ਪ੍ਰੇਮਦਾਸ, ਟੈਕਨੀਸ਼ੀਅਨ-1, ਅਲਤਾਫੁਰ ਰਹਿਮਾਨ, ਟ੍ਰੈਕ ਮੇਨਟੇਨਰ, ਦਲੀਪ ਸਿੰਘ ਗੁਰਜਰ ਅਤੇ ਰਾਮ ਦਰਸ਼, ਸਟੇਸ਼ਨ ਮਾਸਟਰ, ਬੱਤੀ ਲਾਲ ਮੀਣਾ, ਗੇਟਮੈਨ, ਪੁਸ਼ਪਿੰਦਰ ਕੁਮਾਰ ਮੀਣਾ ਅਤੇ ਸਚਿਨ ਕੁਮਾਰ, ਪੁਆਇੰਟਸਮੈਨ, ਸ੍ਰੀ ਸੀਤਾ ਰਾਮ ਮਹੋਰ, ਟੈਕਨੀਸ਼ੀਅਨ-1, ਦੀਪਕ ਪ੍ਰਕਾਸ਼, ਸੀਨੀਅਰ ਟੈਕਨੀਸ਼ੀਅਨ, ਬਲਬੀਰ ਸਿੰਘ, ਟੈਕਨੀਸ਼ੀਅਨ-1, ਸ੍ਰੀ ਹਰੀ ਨਾਰਾਇਣ, ਈ.ਐੱਸ.ਐੱਮ., ਵਿਜੈ ਕੁਮਾਰ, ਪੁਆਇੰਟਸਮੈਨ, ਅਨੁਜ ਕੁਮਾਰ, ਟੈਕਨੀਸ਼ੀਅਨ-1 ਅਤੇ ਕਰਮਜੀਤ, ਐੱਮ.ਸੀ.ਐੱਮ. ਸ਼ਾਮਲ ਹਨ। ਇਨ੍ਹਾਂ ਕਰਮਚਾਰੀਆਂ ਨੇ ਟਰੇਨਾਂ ਦੇ ਸੁਰੱਖਿਅਤ ਸੰਚਾਲਨ, ਰੇਲ ਪਟੜੀਆਂ ਦੇ ਰੱਖ-ਰਖਾਅ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸਮੇਂ ਸਿਰ ਕੀਤੀ ਕਾਰਵਾਈ ਅਤੇ ਡਿਊਟੀ ਪ੍ਰਤੀ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਪੁਰਸਕਾਰ ਕਰਮਚਾਰੀਆਂ ਦੇ ਚੰਗੇ ਕੰਮ ਨੂੰ ਮਾਨਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਹੋਰ ਉਤਸ਼ਾਹ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਨ ਦਾ ਇੱਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਨਾਲ ਮੰਡਲ ਦੇ ਹੋਰ ਕਰਮਚਾਰੀਆਂ ਨੂੰ ਵੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਹੋਰ ਜ਼ਿਆਦਾ ਸਜਗਤਾ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਣਾ ਮਿਲੇਗੀ।ਸਮਾਗਮ ਦੌਰਾਨ ਸੀਨੀਅਰ ਮੰਡਲ ਸੰਰੱਖਿਆ ਅਧਿਕਾਰੀ ਰੋਹਿਤ ਵਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਅਧਿਕਾਰੀਗਣ ਵੀ ਹਾਜ਼ਰ ਰਹੇ।