ਪੀਰ ਬਾਬਾ ਮੌਜਦੀਨ ਸੁਸਾਇਟੀ ਨੇ ਕਰਵਾਏ ਸਮੂਹਿਕ ਅਨੰਦ ਕਾਰਜ 12 ਲੋੜਵੰਦ ਧੀਆਂ ਦੀ ਝੋਲੀ ਪਈਆਂ ਖੁਸ਼ੀਆਂ,ਸੇਵਾ ਨੇ ਜੋੜੇ ਨਵੇਂ ਰਿਸ਼ਤੇ
Publish Date: Mon, 17 Aug 2026 04:34 PM (IST)
Updated Date: Mon, 17 Aug 2026 04:36 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੀਰ ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਜ਼ੀਰਾ ਵੱਲੋਂ 12 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ। ਉਪਰੰਤ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ‘ਆਪ’ ਦੇ ਯੂਥ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ, ਕਾਂਗਰਸ ਦੇ ਮਹਿਕਦੀਪ ਸਿੰਘ ਜ਼ੀਰਾ, ਭਾਜਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਵਾਰਿਸ ਪੰਜਾਬ ਦੇ ਹਰਜਿੰਦਰ ਸਿੰਘ ਸੰਧੂ, ਮਿਸਲ ਸਤਲੁਜ ਦੇ ਦਵਿੰਦਰ ਸਿੰਘ ਸੇਖੋ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਆਦਿ ਪਹੁੰਚੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ, ਉਪ ਪ੍ਰਧਾਨ ਰਾਜੀਵ ਸ਼ਰਮਾ ਭੋਲਾ,ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ,ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ,ਸੈਕਟਰੀ ਹਰਬੰਸ ਸਿੰਘ ਸੇਖਾ, ਰਿਟਾ:ਲੈਕ ਨਰਿੰਦਰ ਸਿੰਘ, ਅਸ਼ੋਕ ਕਥੂਰੀਆ ਮਾਸਟਰ ਸੁਭਾਸ਼ ਗੁਪਤਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੁਖਦੇਵ ਸਿੰਘ ਸਨ੍ਹੇਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਸੇਵਾ ਮੁਕਤ ਹੈਡਮਾਸਟਰ ਜਗਦੇਵ ਸ਼ਰਮਾ,ਚਰਨਪ੍ਰੀਤ ਸਿੰਘ ਸੋਨੂੰ, ਸੰਦੀਪ ਸ਼ਰਮਾ ਪ੍ਰਧਾਨ ਸਾਈਂ ਮੰਦਰ,ਗੁਰਬਖਸ਼ ਸਿੰਘ ਵਿੱਜ, ਅਸ਼ੋਕ ਕੁਮਾਰ ਘੁਰਕੀ,ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਨਵਜੋਤ ਨੀਲੇਵਾਲਾ, ਪ੍ਰਧਾਨ ਪੰਜਾਬ ਅਰੋੜਾ ਸਭਾ ਚਰਨਜੀਤ ਸਿੰਘ ਸਿੱਕੀ, ਬਖਸ਼ੀਸ਼ ਸਿੰਘ, ਅਸ਼ੋਕ ਹੰਸ, ਅਸ਼ੋਕ ਮਨਚੰਦਾ, ਹਰੀਸ਼ ਤਾਂਗਰਾ, ਸੁਨੀਲ ਬਾਰੀਆ, ਕਪਿਲ ਜਨੇਜਾ ਆਦਿ ਤੋਂ ਇਲਾਵਾ ਪੀਰ ਬਾਬਾ ਮੌਜਦੀਨ ਲੰਗਰ ਕਮੇਟੀ ਦੇ ਸੇਵਾਦਾਰ ਪ੍ਰਿੰਸ ਘੁਰਕੀ, ਸੌਰਵ ਘੁਰਕੀ, ਨੀਲਕਮਲ ਸ਼ਰਮਾ, ਮਨਪ੍ਰੀਤ ਸਿੰਘ, ਰਾਹੁਲ ਰਾਜਦੇਵ, ਅਨੀਕੇਤ ਖੁੱਲਰ, ਅੰਕੁਸ਼ ਅਨੇਜਾ, ਸ਼ੈਰੀ ਚੋਪੜਾ, ਸ਼ਿਵਾਮ ਕਠਪਾਲ, ਰਵੀ ਕੁਮਾਰ,ਗੌਰਵ ਗੌੜ ਜੌਲੀ, ਜੋਗਿੰਦਰ ਸਿੰਘ ਹੀਰ, ਗੁਰਪ੍ਰੀਤ ਸਿੰਘ ਸਿੱਧੂ, ਰਾਜੂ ਜ਼ੀਰਾ, ਗੁਰਪ੍ਰੀਤ ਗੋਪੀ, ਦੀਪੂ ਮਨਚੰਦਾ, ਹਰਪ੍ਰੀਤ ਹੈਪੀ, ਸਾਜਨ ਰਾਜਦੇ, ਭੋਲਾ ਰੈਡੀਮੇਡ, ਵਿਸ਼ਾਲ,ਮਨੀ ਰਾਜਦੇ, ਗੌਰਵ ਗੋਰੀ, ਵਿਨੋਦ ਅਨੇਜਾ, ਵਿੱਕੀ ਸੇਠੀ,ਅਰੁਣ ਕੁਮਾਰ ਅਤੇ ਕੁਲਬੀਰ ਮੁਹੰਮਦ ਹਾਜ਼ਰ ਸਨ।