ਸਰਵਹਿੱਤਕਾਰੀ ਵਿੱਦਿਆ ਮੰਦਰ ਲਾਇਆ ਬਾਲ ਸ਼ਿਵਿਰ ਸਰਵਹਿੱਤਕਾਰੀ ਵਿੱਦਿਆ ਮੰਦਰ ਫਾਜ਼ਿਲਕਾ ਵਿਖੇ ਵਿਦਿਆ ਭਾਰਤੀ ਦੇ ਵਿਭਾਗੀ ਬਾਲ ਸ਼ਿਵਿਰ ਦਾ ਸ਼ਾਨਦਾਰ ਆਯੋਜਨ
Publish Date: Wed, 25 Nov 2026 05:06 PM (IST)
Updated Date: Wed, 25 Nov 2026 05:07 PM (IST)
ਰਮਨ ਕੁਮਾਰ, ਪੰਜਾਬੀ ਜਾਗਰਣ, ਫਾਜ਼ਿਲਕਾ : ਅਖਿਲ ਭਾਰਤੀ ਸਿੱਖਿਆ ਸੰਸਥਾ ਵਿਦਿਆ ਭਾਰਤੀ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਉਦੇਸ਼ ਨਾਲ ਕਰਵਾਏ ਜਾਂਦੇ ਵਿਭਾਗੀ ਬਾਲ ਸ਼ਿਵਿਰ ਦਾ ਸਫਲ ਆਯੋਜਨ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ, ਫਾਜ਼ਿਲਕਾ ਵਿਖੇ ਕੀਤਾ ਗਿਆ। ਮੁਕਤਸਰ ਵਿਭਾਗ ਦੇ ਇਸ ਇਕ ਰੋਜ਼ਾ ਸ਼ਿਵਿਰ ਵਿੱਚ ਵਿਭਾਗ ਅਧੀਨ ਆਉਂਦੇ 8 ਸਕੂਲਾਂ ਦੇ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਲਗਭਗ 200 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸ਼ਿਵਿਰ ਦਾ ਮੁੱਖ ਉਦੇਸ਼ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦਾ ਸਰੀਰਕ, ਬੌਧਿਕ ਅਤੇ ਸੱਭਿਆਚਾਰਕ ਵਿਕਾਸ ਕਰਨਾ ਸੀ। ਸ਼ਿਵਿਰ ਦਾ ਸ਼ੁਭ ਆਰੰਭ ਦੀਪ ਜਗਾ ਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਵਹਿੱਤਕਾਰੀ ਸਿੱਖਿਆ ਸਮਿਤੀ ਜਲੰਧਰ, ਪੰਜਾਬ ਦੇ ਮਹਾਮੰਤਰੀ ਸੰਦੀਪ ਧੂੜੀਆ, ਮੁਕਤਸਰ ਵਿਭਾਗ ਪ੍ਰਮੁੱਖ ਪੂਰਨ ਚੰਦ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੁਲਾਕੀ ਰਾਮ, ਸਕੱਤਰ ਰਵੀ ਭੂਸ਼ਣ ਡੋਡਾ, ਪ੍ਰਬੰਧਕ ਅਸ਼ੋਕ ਮੋਂਗਾ, ਸਹਿ-ਪ੍ਰਬੰਧਕ ਵਿਨੋਦ ਜੁਨੇਜਾ ਅਤੇ ਹਰੀ ਕ੍ਰਿਸ਼ਨ ਭਾਟੀਆ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਆਚਾਰੀਆ ਦੀਦੀਆਂ ਹਾਜ਼ਰ ਸਨ। ਸ਼ਿਵਿਰ ਦੌਰਾਨ ਵਿਦਿਆਰਥੀਆਂ ਲਈ ਸਰੀਰਕ, ਬੌਧਿਕ, ਸੱਭਿਆਚਾਰਕ ਅਤੇ ਮੰਚੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਆਪਣੀ ਕਲਾ, ਹੁਨਰ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਲਈ ਪ੍ਰਸਿੱਧ ਸੰਗੀਤਕਾਰ ਸਰਦਾਰ ਮਨਜਿੰਦਰ ਸਿੰਘ ਤਨੇਜਾ, ਗਾਇਕ ਰਘੁਨੰਦਨ ਸ਼ਰਮਾ, ਅਜੈ ਗੁਪਤਾ, ਰਾਜੇਸ਼ ਠਕਰਾਲ, ਵਿਨੈ ਧੂੜੀਆ, ਕੁਲਦੀਪ ਕੌਰ, ਪਾਇਲ ਗਗਨੇਜਾ, ਪਾਇਲ ਕੰਬੋਜ, ਮੇਘਾ ਬਿਹਾਨੀ ਅਤੇ ਅਰਚਨਾ ਸਾਵਨਸੁਖਾ ਨੇ ਜੱਜਾਂ ਦੀ ਭੂਮਿਕਾ ਨਿਭਾਈ। -- ਮੁਕਾਬਲਿਆਂ ਦੇ ਨਤੀਜੇ ਸ਼ਿਸ਼ੂ ਸਮੂਹ ਗਾਇਨ ਮੁਕਾਬਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਫਾਜ਼ਿਲਕਾ ਨੇ ਪਹਿਲਾ, ਐੱਸ.ਕੇ.ਜੀ. ਸਰਵਹਿੱਤਕਾਰੀ ਵਿੱਦਿਆ ਮੰਦਰ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਦੂਜਾ ਅਤੇ ਐੱਸ.ਵੀ.ਐੱਮ. ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਚਿੱਤਰਕਲਾ ਮੁਕਾਬਲੇ ਵਿੱਚ ਫਾਜ਼ਿਲਕਾ ਅਤੇ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਸਾਂਝੇ ਤੌਰ ਤੇ ਪਹਿਲਾ, ਐੱਸ.ਐੱਚ.ਵੀ.ਐੱਮ. ਮੁਕਤਸਰ ਸਾਹਿਬ ਨੇ ਦੂਜਾ ਅਤੇ ਐੱਸ.ਐੱਚ.ਵੀ.ਐੱਮ. ਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। -- ਕਬਾੜ ਤੋਂ ਜੁਗਾੜ ਮੁਕਾਬਲੇ ਵਿੱਚ ਫਾਜ਼ਿਲਕਾ ਨੇ ਪਹਿਲਾ, ਮੁਕਤਸਰ ਸਾਹਿਬ (ਪੀਐੱਸਈਬੀ) ਨੇ ਦੂਜਾ ਅਤੇ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਤੀਜਾ ਸਥਾਨ ਹਾਸਲ ਕੀਤਾ। ਮੋਨੋ ਐਕਟਿੰਗ ਵਿੱਚ ਫਾਜ਼ਿਲਕਾ ਪਹਿਲੇ ਅਤੇ ਰਾਣਾ ਦੂਜੇ ਸਥਾਨ ਤੇ ਰਿਹਾ। ਦੋਹਾ-ਚੌਪਈ ਮੁਕਾਬਲੇ ਵਿੱਚ ਫਾਜ਼ਿਲਕਾ ਨੇ ਪਹਿਲਾ, ਮੁਕਤਸਰ ਸਾਹਿਬ ਨੇ ਦੂਜਾ ਅਤੇ ਅਬੋਹਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲੇ ਵਿੱਚ ਫਾਜ਼ਿਲਕਾ ਨੇ ਪਹਿਲਾ, ਰੋਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ ਨੇ ਦੂਜਾ ਅਤੇ ਭੋਜਰਾਜ ਪਿਆਰੀ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ ਨੇ ਤੀਜਾ ਸਥਾਨ ਹਾਸਲ ਕੀਤਾ। --- ਛਦਮਵੇਸ਼ ਮੁਕਾਬਲੇ ਵਿੱਚ ਮੁਕਤਸਰ ਸਾਹਿਬ (ਸੀਬੀਐੱਸਈ) ਪਹਿਲੇ, ਜਲਾਲਾਬਾਦ ਦੂਜੇ ਅਤੇ ਅਬੋਹਰ ਤੀਜੇ ਸਥਾਨ ’ਤੇ ਰਿਹਾ। ਭਜਨ ਗਾਇਨ, ਲੋਕ ਨਾਚ, ਭਾਸ਼ਣ ਅਤੇ ਅਭਿਨੈ ਗੀਤ ਮੁਕਾਬਲਿਆਂ ਵਿੱਚ ਫਾਜ਼ਿਲਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਨ ਵਿੱਚ ਮੁਕਤਸਰ ਸਾਹਿਬ (ਸੀਬੀਐੱਸਈ) ਪਹਿਲੇ, ਫਾਜ਼ਿਲਕਾ ਦੂਜੇ ਅਤੇ ਮੁਕਤਸਰ ਸਾਹਿਬ (ਪੀਐੱਸਈਬੀ) ਤੀਜੇ ਸਥਾਨ ਤੇ ਰਿਹਾ। ਰੱਸੀ ਟੱਪਣ ਮੁਕਾਬਲੇ ਵਿੱਚ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਪਹਿਲਾ ਅਤੇ ਮੁਕਤਸਰ ਸਾਹਿਬ (ਪੀਐੱਸਈਬੀ) ਨੇ ਦੂਜਾ ਸਥਾਨ ਹਾਸਲ ਕੀਤਾ। ਸੂਰਜ ਨਮਸਕਾਰ ਮੁਕਾਬਲੇ ਵਿੱਚ ਅਬੋਹਰ ਪਹਿਲੇ, ਮੁਕਤਸਰ ਸਾਹਿਬ (ਸੀਬੀਐੱਸਈ) ਦੂਜੇ ਅਤੇ ਫਾਜ਼ਿਲਕਾ ਤੀਜੇ ਸਥਾਨ ’ਤੇ ਰਿਹਾ। ਯੋਗਾ ਪਿਰਾਮਿਡ ਵਿੱਚ ਫਾਜ਼ਿਲਕਾ ਨੇ ਪਹਿਲਾ, ਮੁਕਤਸਰ ਸਾਹਿਬ (ਪੀਐੱਸਈਬੀ) ਨੇ ਦੂਜਾ ਅਤੇ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁਹਾਗ-ਘੋੜੀਆਂ ਮੁਕਾਬਲੇ ਵਿੱਚ ਫਾਜ਼ਿਲਕਾ ਪਹਿਲੇ, ਮੁਕਤਸਰ ਸਾਹਿਬ (ਪੀਐੱਸਈਬੀ) ਦੂਜੇ ਅਤੇ ਜਲਾਲਾਬਾਦ ਤੀਜੇ ਸਥਾਨ ’ਤੇ ਰਿਹਾ। ਰੰਗੋਲੀ ਮੁਕਾਬਲੇ ਵਿੱਚ ਫਾਜ਼ਿਲਕਾ ਨੇ ਪਹਿਲਾ ਅਤੇ ਦੂਜਾ ਦੋਵੇਂ ਸਥਾਨ ਹਾਸਲ ਕੀਤੇ, ਜਦਕਿ ਮੁਕਤਸਰ ਸਾਹਿਬ (ਸੀਬੀਐੱਸਈ) ਤੀਜੇ ਸਥਾਨ ’ਤੇ ਰਿਹਾ। ਮੌਲਿਕ ਲੇਖਣ ਮੁਕਾਬਲੇ ਦੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਵਿੱਚ ਫਾਜ਼ਿਲਕਾ ਦੇ ਵਿਦਿਆਰਥੀਆਂ ਨੇ ਪਹਿਲੇ ਅਤੇ ਦੂਜੇ ਦੋਵੇਂ ਸਥਾਨ ਹਾਸਲ ਕੀਤੇ। ਹਿੰਦੀ ਵਿੱਚ ਰਾਣਾ ਨੇ ਤੀਜਾ ਅਤੇ ਪੰਜਾਬੀ ਵਿੱਚ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਅਰਾ ਲੇਖਣ ਮੁਕਾਬਲੇ ਦੇ ਅੰਗਰੇਜ਼ੀ ਅਤੇ ਹਿੰਦੀ ਵਰਗਾਂ ਵਿੱਚ ਫਾਜ਼ਿਲਕਾ ਨੇ ਪਹਿਲੇ ਅਤੇ ਦੂਜੇ ਦੋਵੇਂ ਸਥਾਨ ਹਾਸਲ ਕੀਤੇ, ਜਦਕਿ ਪੰਜਾਬੀ ਵਰਗ ਵਿੱਚ ਵੀ ਫਾਜ਼ਿਲਕਾ ਨੇ ਪਹਿਲਾ ਅਤੇ ਦੂਜਾ ਅਤੇ ਮੁਕਤਸਰ ਸਾਹਿਬ (ਸੀਬੀਐੱਸਈ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸਮਾਗਮ ਦੇ ਅੰਤ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਮਧੂ ਸ਼ਰਮਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਰਗਦਰਸ਼ਕ ਆਚਾਰੀਆਂ ਅਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਆਚਾਰੀਆ ਦੀਦੀਆਂ ਦਾ ਧੰਨਵਾਦ ਕੀਤਾ।