ਦਫ਼ਤਰ ਗੁੰਮਾਨੀਵਾਲਾ ਵਿਖੇ ਵਿੱਢੀ ਸਫ਼ਾਈ ਮੁਹਿੰਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ’ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਦਫਤਰ ਗੁੰਮਾਨੀਵਾਲਾ ਵਿਖੇ ਸਫਾਈ ਅਭਿਆਨ ਚਲਾਇਆ ਗਿਆ
Publish Date: Mon, 21 Sep 2026 05:37 PM (IST)
Updated Date: Mon, 21 Sep 2026 05:38 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਬ ਡਵਿਜਨ ਜਲਾਲਾਬਾਦ ਦਫ਼ਤਰ ਵਿਖੇ ’ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਹ ਉਪਰਾਲਾ ਡਵਿਜਨ ਫਾਜਿਲਕਾ ਦੇ ਐਕਸੀਅਨ ਸਰਮੁਖ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਇੰਜੀਨੀਅਰ ਜਲਾਲਾਬਾਦ ਮਨੀਸ਼ ਕੁਮਾਰ ਦੀ ਸੁਚੱਜੀ ਰਹਿਨੁਮਾਈ ਹੇਠ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਮੁਲਾਜ਼ਮ ਉਤਸ਼ਾਹ ਨਾਲ ਹਾਜ਼ਰ ਰਹੇ, ਜਿਨ੍ਹਾਂ ਵਿੱਚ ਜੇ.ਈ. ਸੁਖਵਿੰਦਰ ਸਿੰਘ, ਜੇ.ਈ. ਪ੍ਰੀਤਮ ਸਿੰਘ, ਜੇ.ਈ. ਵਿਕਰਮ ਕਟਾਰੀਆ, ਜੇ.ਈ. ਰਜਿੰਦਰ ਸਿੰਘ, ਬੀ.ਆਰ.ਸੀ. ਅਮਨਦੀਪ ਕੰਬੋਜ, ਬੀ.ਆਰ.ਸੀ. ਪਰਮਿੰਦਰ ਕੌਰ, ਮੈਡਮ ਪਿ੍ਰਆ ਰਾਣੀ, ਮੋਟੀਵੇਟਰ ਸੁਰਿੰਦਰ ਸਿੰਘ,ਤਰਲੋਕ ਸਿੰਘ, ਗੁਰਵਿੰਦਰ ਸਿੰਘ, ਡਾਟਾ ਐਂਟਰੀ ਓਪਰੇਟਰ ਗੌਰਵ ਕੁਮਾਰ, ਬਿੱਲ ਕਲਰਕ ਸੁਖਚੈਨ ਸਿੰਘ ਸੋਢੀ ਅਤੇ ਪੰਪ ਓਪਰੇਟਰ ਰਮਨ ਕੁਮਾਰ ਵੀ ਹਾਜਰ ਰਹੇ। ਇਸ ਮੁਹਿੰਮ ਦੌਰਾਨ ਦਫ਼ਤਰ ਦੇ ਆਲੇ-ਦੁਆਲੇ ਅਤੇ ਚੁਗਿਰਦੇ ਦੀ ਬਾਰੀਕੀ ਨਾਲ ਸਾਫ਼-ਸਫ਼ਾਈ ਕੀਤੀ ਗਈ। ਬਿਮਾਰੀਆਂ ਦੀ ਰੋਕਥਾਮ ਅਤੇ ਆਲੇ-ਦੁਆਲੇ ਨੂੰ ਸਵੱਛ ਬਣਾਉਣ ਦੇ ਮਕਸਦ ਨਾਲ ਖੜ੍ਹੇ ਪਾਣੀ ਅਤੇ ਹੋਰ ਗੰਦਗੀ ਦਾ ਨਿਪਟਾਰਾ ਕਰਵਾਇਆ ਗਿਆ ਤਾਂ ਜੋ ਮੱਛਰਾਂ ਤੇ ਹੋਰ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਪ ਮੰਡਲ ਇੰਜੀਨੀਅਰ ਮਨੀਸ਼ ਕੁਮਾਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਸਾਫ ਸਫਾਈ ਲਈ ਚੱਲ ਰਹੀ ਮੁਹਿੰਮ ਇਕ ਬਹੁਤ ਹੀ ਇਕ ਸਲਾਘਾਯੋਗ ਕਦਮ ਹੈ, ਜਿਸ ਅਧੀਨ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਫਾਈ ਅਭਿਆਨ ਦਾ ਹਿੱਸਾ ਬਣਨ ਅਤੇ ਆਪਣਾ ਆਲਾ-ਦੁਆਰਾ ਸਾਫ ਸੂਥਰਾ ਰੱਖਣ ਲਈ ਬਣਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਵਾਤਾਵਰਣ ਸ਼ੁੱਧ ਅਤੇ ਸਾਫ ਸੂਥਰਾ ਬਣੇ ਅਤੇ ਬੀਮਾਰੀਆਂ ਤੋਂ ਬਚਿਆ ਜਾ ਸਕੇ।