5ਵੀਂ ਵਿਸ਼ਾਲ ਭਗਵਾ ਯਾਤਰਾ 31 ਮਾਰਚ ਨੂੰ
5ਵੀਂ ਵਿਸ਼ਾਲ ਭਗਵਾ ਯਾਤਰਾ 31 ਮਾਰਚ ਨੂੰ ਕੱਢੀ ਜਾਵੇਗੀ
Publish Date: Wed, 25 Mar 2026 04:32 PM (IST)
Updated Date: Wed, 25 Mar 2026 04:35 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਅੰਦਰ ਮਾਤਾ ਚਿੰਤਪੂਰਨੀ ਲੰਗਰ ਅਤੇ ਜਾਗਰਣ ਸੁਸਾਇਟੀ, ਫਾਜ਼ਿਲਕਾ ਵੱਲੋਂ 5ਵੀਂ ਵਿਸ਼ਾਲ ਭਗਵਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਿਸ਼ਾਲ ਯਾਤਰਾ 31 ਮਾਰਚ, ਮੰਗਲਵਾਰ ਨੂੰ ਸਵੇਰੇ 10 ਵਜੇ ਸ਼੍ਰੀ ਸਾਧੂ ਆਸ਼ਰਮ ਤੋਂ ਸ਼ੁਰੂ ਹੋਵੇਗੀ। ਫਾਜ਼ਿਲਕਾ ਦੇ ਸਾਧੂ ਆਸ਼ਰਮ ਵਿਖੇ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਜੀਨੀਅਰ ਦਿਨੇਸ਼ ਸ਼ਰਮਾ, ਅਵਿਨਾਸ਼ ਮੋਂਗਾ, ਜਤੁਲ ਗਗਨੇਜ ਅਤੇ ਦਰਪਨ ਸਚਦੇਵਾ ਨੇ ਦੱਸਿਆ ਕਿ ਭਗਵਾ ਯਾਤਰਾ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਬਾਜ਼ਾਰਾਂ ਅਤੇ ਗਲੀਆਂ ਵਿੱਚੋਂ ਲੰਘੇਗੀ ਅਤੇ ਸਾਧੂ ਆਸ਼ਰਮ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਤੇ ਸ਼ਹਿਰ ਵਿੱਚ ਵਿਸ਼ੇਸ਼ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇੱਕ ਸ਼ਾਨਦਾਰ ਅਤੇ ਸੁਚੱਜੇ ਢੰਗ ਨਾਲ ਯਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਬੰਧਕਾਂ ਅਨੁਸਾਰ ਯਾਤਰਾ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ।