ਨੌਜਵਾਨਾਂ ਨੂੰ ਇੱਕ ਸਹੀ ਦਿਸ਼ਾ ਦਿੰਦੇ ਖੇਡ ਟੂਰਨਾਮੈਂਟ : ਪੂਜਾ ਲੂਥਰਾ
ਖੂਈਖੇੜਾ ਫੁੱਟਬਾਲ ਟੂਰਨਾਮੈਂਟ ਵਿਖੇ ਟੀਮ ਪੂਜਾ ਲੂਥਰਾ ਨੇ ਸ਼ਿਰਕਤ ਕੀਤੀ
Publish Date: Sun, 05 Apr 2026 05:35 PM (IST)
Updated Date: Sun, 05 Apr 2026 05:37 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਪੂਜਾ ਲੂਥਰਾ ਦੀ ਅਗਵਾਈ ਹੇਠ ਟੀਮ ਪੂਜਾ ਲੂਥਰਾ ਵੱਲੋਂ ਪਿੰਡ ਖੂਈਖੇੜਾ ਵਿੱਚ ਕਰਵਾਏ ਜਾ ਰਹੇ ਕ੍ਰਿਸ਼ਨ ਲਾਲ ਮੈਮੋਰੀਅਲ ਕਲੱਬ ਦੇ 9ਵੇਂ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਟੂਰਨਾਮੈਂਟ ’ਚ ਕੁੱਲ 32 ਟੀਮਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਮੁੱਖ ਮਹਿਮਾਨ ਵਜੋਂ ਮੌਕੇ ‘ਤੇ ਪਹੁੰਚੀ ਪੂਜਾ ਲੂਥਰਾ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਪੂਜਾ ਲੂਥਰਾ ਨੇ ਪਿੰਡ ਵਾਸੀਆਂ, ਕ੍ਰਿਸ਼ਨ ਲਾਲ ਮੈਮੋਰੀਅਲ ਕਲੱਬ ਦੇ ਮੈਂਬਰਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਐਨ.ਆਰ.ਆਈ. ਭਰਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖਾਸ ਤੌਰ ‘ਤੇ ਕੁਆਟਰ ਫਾਈਨਲ ਮੈਚਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੈਚ ਬਹੁਤ ਹੀ ਰੋਮਾਂਚਕ ਰਹੇ। ਮੁਰਾਦ ਵਾਲੀ ਦੀ ਟੀਮ ਅਤੇ ਨਾਈਜੀਰੀਆ ਦੀ ਟੀਮ ਵਿਚਾਲੇ ਹੋਇਆ ਮੁਕਾਬਲਾ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ। ਅੰਤ ਵਿੱਚ ਪੂਜਾ ਲੂਥਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨਾਂ ਨੂੰ ਇੱਕ ਸਹੀ ਦਿਸ਼ਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਮੰਚ ‘ਤੇ ਦਿਖਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾਏ ਜਾਂਦੇ ਰਹਿਣਗੇ ਅਤੇ ਇਲਾਕੇ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਬਣਾਉਣ ਵਿੱਚ ਕਾਮਯਾਬ ਹੋਣਗੇ।