ਬਲਾਕ ਪ੍ਰਾਇਮਰੀ ਸਿੱਖਿਆ-2 ਦੇ 14 ਅਧਿਆਪਕਾਂ ਦਾ ਚੰਗਾ ਕਾਰਗੁਜ਼ਾਰੀ ਲਈ ਸਨਮਾਨ ਬਲਾਕ ਪ੍ਰਾਇਮਰੀ ਸਿੱਖਿਆ-2 ਦੇ ਬਿਹਤਰੀਨ ਕਾਰਜ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ
Publish Date: Wed, 23 Sep 2026 04:38 PM (IST)
Updated Date: Wed, 23 Sep 2026 04:39 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਫ਼ਾਜ਼ਿਲਕਾ ਸਿੱਖਿਆ ਬਲਾਕ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਪ੍ਰਮੋਦ ਕੁਮਾਰ ਦੀ ਦੇਖ-ਰੇਖ ਹੇਠ ਅਧਿਆਪਕ ਦਿਵਸ ਸਬੰਧੀ ਸਨਮਾਨ ਸਮਾਗਮ ਸਥਾਨਕ ਸੰਜੀਵ ਪੈਲੇਸ ਵਿਖੇ ਕਰਵਾਇਆ ਗਿਆ। ਇਸ ਦੌਰਾਨ ਦੋ ਸੇਵਾਮੁਕਤ ਅਧਿਆਪਕਾਂ ਸਮੇਤ ਬਲਾਕ ਦੇ 14 ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੀਐਚਟੀ ਰਚਨਾ ਸੇਠੀ, ਸਕੂਲ ਨੰਬਰ-3 ਅਤੇ ਅਸਿਸਟੈਂਟ ਪ੍ਰੀ-ਪ੍ਰਾਇਮਰੀ ਟੀਚਰ ਈਜੀਐਸ ਮਹਿੰਦਰ ਸਿੰਘ ਨੂੰ ਸੇਵਾਮੁਕਤੀ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਦੇ 14 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਆਸਫ਼ਵਾਲਾ ਦੀ ਅਧਿਆਪਕਾ ਪੂਨਮ ਰਾਣੀ, ਨੂਰ ਮੁਹੰਮਦ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਪੂਨਮ ਰਾਣੀ, ਜੰਡਵਾਲਾ ਖਰਤਾ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਮਨ ਕੁਮਾਰ, ਸੁਰੇਸ਼ਵਾਲਾ ਸਕੂਲ ਦੀ ਅਧਿਆਪਕਾ ਸੋਨੀਆ ਰਾਣੀ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-3 ਦੀ ਅਧਿਆਪਕਾ ਕਲਪਨਾ ਨਾਗਪਾਲ, ਗੱਟੀ ਨੰਬਰ-1 ਦੇ ਅਧਿਆਪਕ ਸੰਦੀਪ ਮੱਕੜ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-2 ਦੀ ਅਧਿਆਪਕਾ ਰਜਨੀ ਕਾਲੜਾ, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ ਦੇ ਅਧਿਆਪਕ ਮਨੋਜ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਸ਼ਮਸ਼ਾਬਾਦ ਦੇ ਅਧਿਆਪਕ ਵਿਕਰਮ ਠਕਰਾਲ, ਸਰਕਾਰੀ ਪ੍ਰਾਇਮਰੀ ਸਕੂਲ ਠਗਨੀ ਦੇ ਅਧਿਆਪਕ ਅਸ਼ਵਿਨੀ ਖੁੰਗਰ, ਸਰਕਾਰੀ ਪ੍ਰਾਇਮਰੀ ਸਕੂਲ ਮੁੰਬੇਕੀ ਦੀ ਅਧਿਆਪਕਾ ਜੋਤੀ ਸ਼ਰਮਾ ਅਤੇ ਮੁਹਾਰ ਜਮਸ਼ੇਰ ਤੋਂ ਸੁਮਿਤ ਜੁਨੇਜਾ ਤੇ ਅੰਜੂ ਬਾਲਾ ਸ਼ਾਮਲ ਰਹੇ। ਸਮਾਗਮ ਦਾ ਮੰਚ ਸੰਚਾਲਨ ਸੁਨੀਲ ਵਰਮਾ ਅਤੇ ਗੋਬਿੰਦ ਕੁਮਾਰ ਨੇ ਬਾਖੂਬੀ ਕੀਤਾ। ਇਸ ਮੌਕੇ ਅਧਿਆਪਕ ਨਿਸ਼ਾਂਤ ਅਗਰਵਾਲ, ਇਨਕਲਾਬ ਗਿੱਲ, ਰਾਜਕੁਮਾਰ ਖੱਤਰੀ, ਸਵੀਕਾਰ ਗਾਂਧੀ, ਰਾਜੀਵ ਚਗਤੀ, ਸੰਜੀਵ ਅੰਗੀ, ਸੀਐਚਟੀ ਮਨੋਜ ਕੁਮਾਰ ਅੰਗੀ, ਲਵਜੀਤ ਸਿੰਘ, ਨੀਲਮ ਬਜਾਜ, ਪ੍ਰਵੀਨ ਰਾਣੀ ਅਤੇ ਸੋਨਮ ਠਕਰਾਲ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਬੀਪੀਈਓ ਪ੍ਰਮੋਦ ਕੁਮਾਰ ਅਤੇ ਸਨਮਾਨਿਤ ਅਧਿਆਪਕਾਂ ਨੇ ਕਿਹਾ ਕਿ ਬਲਾਕ ਦਾ ਹਰ ਅਧਿਆਪਕ ਮਿਹਨਤੀ ਅਤੇ ਆਪਣੇ ਅਧਿਆਪਨ ਕਾਰਜ ਪ੍ਰਤੀ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਮੌਕੇ ਹਰ ਸਾਲ ਬਿਹਤਰੀਨ ਕਾਰਜ ਕਰਨ ਵਾਲੇ ਅਧਿਆਪਕਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਪ੍ਰਕਿਰਿਆ ਤਹਿਤ ਇਹ ਸਮਾਗਮ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਜਾਰੀ ਰੱਖੇ ਜਾਣਗੇ।