ਕੈਂਪ ਦੋਰਾਨ 102 ਵਿਅਕਤੀਆਂ ਦੇ ਸਫਲ ਮੋਤੀਆਬਿੰਦ ਆਪਰੇਸ਼ਨ ਕੈਂਪ ਦੋਰਾਨ 102 ਵਿਅਕਤੀਆਂ ਦੇ ਸਫਲ ਮੋਤੀਆਬਿੰਦ ਆਪਰੇਸ਼ਨ
Publish Date: Thu, 08 Oct 2026 04:13 PM (IST)
Updated Date: Fri, 09 Oct 2026 04:03 AM (IST)
ਨਰੇਸ਼ ਕੁਮਾਰ ਕਾਮਰਾ. ਪੰਜਾਬੀ ਜਾਗਰਣ, ਫਾਜ਼ਿਲਕਾ : ਸੋਸ਼ਲ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਵੱਲੋਂ ਅੱਖਾਂ ਦੀ ਜਾਂਚ ਅਤੇ ਫੇਕੋ ਆਪਰੇਸ਼ਨ ਕੈਂਪ ਦੁੱਖ ਨਿਵਾਰਣ ਸ੍ਰੀ ਬਾਲਾਜੀ ਧਾਮ ਫਾਜ਼ਿਲਕਾ ਵਿਖੇ ਲਗਾਇਆ ਗਿਆ। ਕੈਂਪ ਐਨਆਰਆਈ ਮਧੂਸੂਦਨ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦੌਰਾਨ 450 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 102 ਮਰੀਜ਼ ਮੋਤੀਆਬਿੰਦ ਦੇ ਆਪਰੇਸ਼ਨ ਲਈ ਯੋਗ ਪਾਏ ਗਏ। ਇਨ੍ਹਾਂ ਸਾਰੇ ਮਰੀਜ਼ਾਂ ਦੇ ਲਾਇਨਜ਼ ਆਈ ਕੇਅਰ ਜੈਤੋ ਵਿਖੇ ਤਿੰਨ ਵੱਖ-ਵੱਖ ਪੜਾਵਾਂ ਵਿੱਚ ਸਫਲ ਆਪਰੇਸ਼ਨ ਕਰਵਾਏ ਗਏ। ਇਨ੍ਹਾਂ ਆਪਰੇਸ਼ਨਾਂ ਦੀ ਦੇਖ-ਰੇਖ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਕੈਂਪ ਚੇਅਰਮੈਨ ਨਰੇਸ਼ ਜੁਨੇਜਾ, ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਗੁਪਤਾ ਵੱਲੋਂ ਕੀਤੀ ਗਈ। ਲਾਇਨਜ਼ ਆਈ ਕੇਅਰ ਜੈਤੋ ਦੇ ਸੰਚਾਲਕ ਨਰੇਸ਼ ਮਿੱਤਲ ਅਤੇ ਨੇਤਰ ਮਾਹਿਰਾਂ ਦੀ ਟੀਮ ਨੇ ਸਾਰੇ ਮਰੀਜ਼ਾਂ ਦੇ ਆਪਰੇਸ਼ਨ ਕਰਵਾਏ। ਆਪਰੇਸ਼ਨ ਤੋਂ ਬਾਅਦ ਮਰੀਜ਼ਾਂ ਨੇ ਫਾਜ਼ਿਲਕਾ ਅਤੇ ਜੈਤੋ ਵਿਖੇ ਕੀਤੀ ਗਈ ਦੇਖ-ਰੇਖ ਦੀ ਸ਼ਲਾਘਾ ਕਰਦਿਆਂ ਨਜ਼ਰ ਵਿੱਚ ਸੁਧਾਰ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ। ਸੋਸਾਇਟੀ ਵੱਲੋਂ ਮਰੀਜ਼ਾਂ ਨੂੰ ਤਿੰਨੋਂ ਬੈਚਾਂ ਵਿੱਚ ਜੈਤੋ ਲਈ ਰਵਾਨਾ ਕੀਤਾ ਗਿਆ ਅਤੇ ਆਪਰੇਸ਼ਨ ਤੋਂ ਬਾਅਦ ਵਾਪਸੀ ’ਤੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ। ਸੋਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕੈਂਪ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਮਰੀਜ਼ਾਂ ਨੂੰ ਲੋੜੀਂਦੀ ਦੇਖ-ਰੇਖ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਇੱਕ ਪੇਂਡੂ ਖੇਤਰ ਨਾਲ ਸਬੰਧਤ ਵਿਅਕਤੀ ਨੇ ਆਪਰੇਸ਼ਨ ਤੋਂ ਬਾਅਦ ਨਜ਼ਰ ਵਿੱਚ ਸੁਧਾਰ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ। ਸੋਸਾਇਟੀ ਵੱਲੋਂ ਕਿਹਾ ਗਿਆ ਕਿ ਅਜਿਹੇ ਸਿਹਤ ਸੇਵਾ ਕੈਂਪ ਲੋੜਵੰਦ ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਜਾਰੀ ਰੱਖੇ ਜਾਣਗੇ।