ਜੀਏਵੀ ਜੈਨ ਆਦਰਸ਼ ਵਿਦਿਆਲਿਆ ਦਾ ਯੋਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਜੀਏਵੀ ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਦਾ ਖੇਤਰੀ ਯੋਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Sat, 22 Aug 2026 05:02 PM (IST)
Updated Date: Sat, 22 Aug 2026 05:03 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਜੀਏਵੀ ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਵਿਖੇ ਕਰਵਾਏ ਗਏ ਖੇਤਰੀ ਪੱਧਰ ਦੇ ਯੋਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੇ ਦੋ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਦੀ ਯੋਗ ਟੀਮ ਲਈ ਚੋਣ ਹੋਈ ਹੈ। ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ, ਚੇਅਰਮੈਨ ਅਨਿਲ ਜੈਨ ਤੇ ਪ੍ਰਿੰਸੀਪਲ ਨਰੇਸ਼ ਸਪੜਾ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਦਸਵੀਂ ਦੇ ਵਿਦਿਆਰਥੀ ਸ਼ੇਰਬਾਜ਼ ਕੰਬੋਜ ਤੇ ਪ੍ਰਦੀਪ ਕੁਮਾਰ ਨੇ ਆਰਟਿਸਟਿਕ ਪੇਅਰ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ। ਨੌਵੀਂ ਦੇ ਵਿਦਿਆਰਥੀਆਂ ਸ਼ੇਰਬਾਜ਼ ਸਿੰਘ ਤੇ ਸ਼ੇਜ਼ਦੀਪ ਸਿੰਘ ਨੇ ਰਿਦਮਿਕ ਸ਼੍ਰੇਣੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਰੁਹਾਨੀ, ਕੋਹਿਨੂਰ, ਵੰਸ਼ਿਕਾ ਤੇ ਪਵਨ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਸੋਨ ਤਮਗਾ ਜੇਤੂ ਸ਼ੇਰਬਾਜ਼ ਕੰਬੋਜ ਤੇ ਪ੍ਰਦੀਪ ਕੁਮਾਰ ਦੀ ਰਾਸ਼ਟਰੀ ਪੱਧਰ ਦੀ ਯੋਗ ਟੀਮ ਲਈ ਚੋਣ ਹੋਈ ਹੈ। ਦੋਵੇਂ ਵਿਦਿਆਰਥੀ ਅਗਲੇ ਮਹੀਨੇ ਪੱਛਮੀ ਬੰਗਾਲ ਵਿੱਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਯੋਗ ਮੁਕਾਬਲੇ ਵਿੱਚ ਭਾਗ ਲੈਣਗੇ। ਚੇਅਰਮੈਨ ਅਨਿਲ ਜੈਨ, ਪ੍ਰਿੰਸੀਪਲ ਨਰੇਸ਼ ਸਪੜਾ ਤੇ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਸਾਰੇ ਜੇਤੂ ਖਿਡਾਰੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।