- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਹਨੂੰਮਾਨ ਜੀ ਦਾ ਜਨਮ ਮਹੋਤਸਵ ਸਮਾਰੋਹ 2 ਅਪ੍ਰੈਲ ਨੂੰ

ਰਮਨ ਕੁਮਾਰ.ਪੰਜਾਬੀ ਜਾਗਰਣ,ਫਾਜ਼ਿਲਕਾ :ਮਹਾਮੰਡਲੇਸ਼ਵਰ 1008 ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ, ਸ਼੍ਰੀ ਹਨੂੰਮਾਨ ਜੀ ਦਾ ਜਨਮਦਿਨ 2 ਅਪ੍ਰੈਲ ਨੂੰ ਮਨਾਇਆ ਜਾਵੇਗਾ।ਜਾਣਕਾਰੀ ਦਿੰਦੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਪ੍ਰਧਾਨ ਮਹਾਵੀਰ ਪ੍ਰਸਾਦ ਦੀ ਅਗਵਾਈ ਹੇਠ ਪ੍ਰੋਗਰਾਮ ਸਵੇਰੇ 7 ਵਜੇ ਬਾਲਾਜੀ ਦੀ ਅਖੰਡ ਫੇਰੀ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ, ਸਵੇਰੇ 8 ਵਜੇ ਤੋਂ 9 ਵਜੇ ਤੱਕ ਹਵਨ-ਯੱਗ ਕੀਤਾ ਜਾਵੇਗਾ। ਸਵੇਰੇ 9 ਤੋਂ 10 ਵਜੇ ਤੱਕ, ਸ਼੍ਰੀ ਰਾਮ ਕ੍ਰਿਪਾ ਫੇਰੀ ਸੰਘ ਦੇ ਸ਼ਰਧਾਲੂ ਛੱਪਣ ਭੋਗ ਅਤੇ ਭਜਨ-ਕੀਰਤਨ ਦਾ ਆਯੋਜਨ ਕਰਨਗੇ, ਜਿਸ ਵਿੱਚ ਵਿਕਰਮ,ਨਵੀਨ ਬਜਾਜ ਅਤੇ ਸੰਨੀ ਗਿਰਧਰ ਆਪਣੀ ਭਗਤੀ ਪੇਸ਼ਕਾਰੀ ਦੇਣਗੇ। ਸਵੇਰੇ 10:15 ਵਜੇ ਆਰਤੀ ਤੋਂ ਬਾਅਦ ਖੁੱਲ੍ਹਾ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਰਾਤ 7:30 ਵਜੇ ਤੋਂ, ਸ਼੍ਰੀ ਰਾਧਾ ਮਾਧਵ ਪਰਿਵਾਰ (ਜਲਾਲਾਬਾਦ ਵਾਲੇ) ਬਾਲਾਜੀ ਦਾ ਗੁਣਗਾਨ ਕਰਨਗੇ, ਜੋ ਕਿ ਪ੍ਰਭੂ ਦੀ ਇੱਛਾ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ, ਪ੍ਰੋਗਰਾਮ ਦੀ ਸਮਾਪਤੀ ਆਰਤੀ, ਪ੍ਰਸ਼ਾਦ ਵੰਡ ਅਤੇ ਭੋਜਨ ਵੰਡ ਨਾਲ ਹੋਵੇਗੀ। ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਨਾਲ ਆਉਣ ਅਤੇ ਭਗਵਾਨ ਦਾ ਅਸ਼ੀਰਵਾਦ ਲੈਣ।