ਫਾਜ਼ਿਲਕਾ ਵਿਖੇ ਵੱਖ-ਵੱਖ ਮੰਦਰਾਂ 'ਚ ਮਨਾਈ ਸ਼ਿਵਰਾਤਰੀ
ਫਾਜ਼ਿਲਕਾ ਵਿਖੇ ਵੱਖ-ਵੱਖ ਮੰਦਰਾਂ 'ਚ ਮਨਾਈ ਗਈ ਸ਼ਿਵਰਾਤਰੀ
Publish Date: Sun, 15 Feb 2026 05:23 PM (IST)
Updated Date: Sun, 15 Feb 2026 05:27 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਦੇਸ਼ ਭਰ ਵਿੱਚ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਤਿਓਹਾਰ ਮਹਾਂ ਸ਼ਿਵਰਾਤਰੀ ਫਾਜ਼ਿਲਕਾ ਵਿਖੇ ਵੱਖ-ਵੱਖ ਮੰਦਰਾਂ ਚ ਮਨਾਈ ਗਈ ਸ਼ਿਵਰਾਤਰੀ।ਇਹ ਦਿਨ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਲਈ ਬਹੁਤ ਹੀ ਖਾਸ ਹੁੰਦਾ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮਹਾਂ ਸ਼ਿਵਰਾਤਰੀ ਦਾ ਦਿਨ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਆਉਂਦਾ ਹੈ। ਮਾਨਤਾ ਹੈ ਕਿ ਇਸ ਦਿਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਦਿਨ ਦਾ ਮਹੱਤਵ ਇਸ ਲਈ ਹੈ ਕਿ ਇਸ ਦਿਨ ਵਰਤ ਤੇ ਪੂਜਾ ਪਾਠ ਕੀਤੇ ਜਾਂਦੇ ਹਨ, ਜਿਸ ਨਾਲ ਇਨਸਾਨ ਉੱਤੇ ਸ਼ਿਵ ਜੀ ਤੇ ਮਾਤਾ ਦੀ ਕ੍ਰਿਪਾ ਹੁੰਦੀ ਹੈ। ਮਾਨਤਾ ਹੈ ਕਿ ਜੇਕਰ ਇਸ ਦਿਨ ਸ਼ਿਵ ਅਤੇ ਪਾਰਵਤੀ ਦੀ ਪੂਜਾ ਕਰਨ ਤੇ ਮੁੰਡੇ ਅਤੇ ਕੂੜੀ ਪਸੰਦੀਦਾ ਵਰ੍ਹ ਮਿਲਦਾ ਹੈ।ਫ਼ਾਜ਼ਿਲਕਾ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਦੇਖਣ ਨੂੰ ਮਿਲੀ, ਜਿੱਥੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਮਾਹੌਲ ਸ਼ਿਵਮਈ ਹੋ ਗਿਆ । ਸ਼ਰਧਾਲੂਆਂ ਨੇ ਸ਼ਿਵਲਿੰਗ ਤੇ ਜਲ ਚੜ੍ਹਾ ਕੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਅਤੇ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਧਾਰਮਿਕ ਮਾਨਤਾਵਾਂ ਅਨੁਸਾਰ ਮਹਾਂ ਸ਼ਿਵਰਾਤਰੀ ਉਹ ਪਵਿੱਤਰ ਰਾਤ ਹੈ, ਜਦੋਂ ਭਗਵਾਨ ਸ਼ਿਵ ਜੀ ਦਾ ਮਾਤਾ ਪਾਰਵਤੀ ਜੀ ਨਾਲ ਵਿਵਾਹ ਹੋਇਆ ਸੀ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਜੀ ਨੇ ਸਮੁੰਦਰ ਮੰਥਨ ਦੌਰਾਨ ਨਿਕਲੇ ਵਿਸ਼ ਨੂੰ ਆਪਣੇ ਕੰਠ ਵਿੱਚ ਧਾਰਨ ਕਰਕੇ ਸੰਸਾਰ ਦੀ ਰੱਖਿਆ ਕੀਤੀ ਸੀ, ਜਿਸ ਕਾਰਨ ਉਹ ਨੀਲਕੰਠ ਕਹਾਉਂਦੇ ਹਨ। ਇਹ ਵੀ ਸਮਝਾਇਆ ਕਿ ਮਹਾਂ ਸ਼ਿਵਰਾਤਰੀ ਦੇ ਦਿਨ ਭਗਤਾਂ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਸ਼ੁੱਧ ਕੱਪੜੇ ਪਾ ਕੇ ਭਗਵਾਨ ਸ਼ਿਵ ਜੀ ਦੀ ਪੂਜਾ-ਅਰਾਧਨਾ ਕਰਨੀ ਚਾਹੀਦੀ ਹੈ। ਪੂਜਾ ਸਮੇਂ ਸ਼ਿਵਲਿੰਗ ਉੱਤੇ ਜਲ, ਦੁੱਧ, ਬੇਲਪੱਤਰ, ਧਤੂਰਾ ਅਤੇ ਭਸਮ ਅਰਪਣ ਕਰਨੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ “ਓਮ ਨਮ: ਸ਼ਿਵਾਯ” ਮੰਤ੍ਰ ਦਾ ਜਪ ਕਰਨਾ ਚਾਹੀਦਾ ਹੈ।। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਦੇ ਦੁੱਖ-ਕਲੇਸ਼ ਦੂਰ ਹੁੰਦੇ ਹਨ ਅਤੇ ਭਗਵਾਨ ਸ਼ਿਵ ਖੁਸ਼ ਹੂੰਦੇ ਹਨ। ਫਾਜ਼ਿਲਕਾ ਦੇ ਸਿੱਧ ਸ਼੍ਰੀ ਬਾਲਾ ਜੀ ਧਾਮ,ਸ਼੍ਰੀ ਹਨੂੰਮਾਨ ਮੰਦਰ,ਸ਼੍ਰੀ ਰਾਮ ਮੰਦਰ,ਸ਼੍ਰੀ ਦੁਰਗਿਆਣਾ ਮੰਦਰ,ਸੀਤਲਾ ਮੰਦਰ ,ਸ਼੍ਰੀ ਸੇਵਕ ਸਭਾ ਸ਼ਿਵਪੁਰੀ ਪ੍ਰਬੰਧਕ ਕਮੇਟੀ ਵਲੋਂ ਪਵਿੱਤਰ ਮਹਾਂ ਸ਼ਿਵਰਾਤਰੀ ਤਿਓਹਾਰ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸੰਦੀਪ ਕਟਾਰੀਆ,ਰਮਨ ਮੋਂਗਾ,ਅਮਿਤ ਸੇਠੀ,ਸੰਜੀਵ ਸੇਤੀਆ,ਜਤੁਲ ਗਗਨੇਜਾ,ਸੁਰਿੰਦਰ ਪਰਨਾਮੀ,ਨੀਰਜ ਸਚਦੇਵਾ,ਪਰਦੀਪ ਪਰੂਥੀ,ਬਿੱਟੂ ਦਹੁਜਾ,ਅਵਿਨਾਸ਼ ਮੋਂਗਾ ਆਦਿ ਭਗਤ ਹਾਜਰ ਸਨ।