- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਲਾਲਾਬਾਦ ਦੇ ਕਮਰੇਵਾਲਾ ਰੋਡ ’ਤੇ ਇੱਕ ਨਿੱਜੀ ਸਕੂਲ ਵੈਨ ਸੜਕ ਧੱਸਣ ਕਾਰਨ ਡੂੰਘੇ ਖੱਡੇ ਵਿੱਚ ਫਸ ਗਈ। ਵੈਨ ਵਿੱਚ ਸਵਾਰ ਸਕੂਲੀ ਬੱਚਿਆਂ ਵਿੱਚ ਅਚਾਨਕ ਦਹਿਸ਼ਤ ਫੈਲ ਗਈ ਅਤੇ ਉਹ ਚੀਕਾਂ ਮਾਰਨ ਲੱਗ ਪਏ।
ਬੰਪਲ ਬਠੇਜਾ.ਪੰਜਾਬੀ ਜਾਗਰਣ ਜਲਾਲਾਬਾਦ : ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਲਾਲਾਬਾਦ ਦੇ ਕਮਰੇਵਾਲਾ ਰੋਡ ’ਤੇ ਇੱਕ ਨਿੱਜੀ ਸਕੂਲ ਵੈਨ ਸੜਕ ਧੱਸਣ ਕਾਰਨ ਡੂੰਘੇ ਖੱਡੇ ਵਿੱਚ ਫਸ ਗਈ। ਵੈਨ ਵਿੱਚ ਸਵਾਰ ਸਕੂਲੀ ਬੱਚਿਆਂ ਵਿੱਚ ਅਚਾਨਕ ਦਹਿਸ਼ਤ ਫੈਲ ਗਈ ਅਤੇ ਉਹ ਚੀਕਾਂ ਮਾਰਨ ਲੱਗ ਪਏ। ਖੁਸ਼ਕਿਸਮਤੀ ਨਾਲ ਵੈਨ ਪਲਟਣ ਤੋਂ ਬਚ ਗਈ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਥਾਂ ’ਤੇ ਇਹ ਘਟਨਾ ਵਾਪਰੀ, ਉੱਥੇ ਹਾਲ ਹੀ ਵਿੱਚ ਪਾਣੀ ਦੀ ਪਾਈਪਲਾਈਨ ਵਿਛਾਉਣ ਲਈ ਖੁਦਾਈ ਕੀਤੀ ਗਈ ਸੀ। ਲਗਾਤਾਰ ਮੀਂਹ ਕਾਰਨ ਮਿੱਟੀ ਕਮਜ਼ੋਰ ਹੋ ਗਈ ਸੀ। ਜਿਵੇਂ ਹੀ ਵੈਨ ਦਾ ਟਾਇਰ ਸੜਕ ਦੇ ਉਸ ਹਿੱਸੇ ਤੋਂ ਲੰਘਿਆ, ਜ਼ਮੀਨ ਧੱਸ ਗਈ ਅਤੇ ਵੈਨ ਖੱਡੇ ਵਿੱਚ ਫਸ ਗਈ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਘਟਨਾ ਵਿੱਚ ਕਿਸੇ ਵੀ ਬੱਚੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉੱਧਰ ਨਗਰ ਕੌਂਸਲ ਮੈਂਬਰ ਹਰੀਸ਼ ਸੇਤੀਆ ਨੇ ਕਿਹਾ ਕਿ ਜਿਸ ਥਾਂ ’ਤੇ ਪਾਈਪਲਾਈਨ ਦਾ ਕੰਮ ਚੱਲ ਰਿਹਾ ਸੀ, ਉੱਥੇ ਵਾਹਨ ਚਾਲਕ ਨੂੰ ਵਧੇਰੇ ਸਾਵਧਾਨੀ ਨਾਲ ਵਾਹਨ ਚਲਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਮਿੱਟੀ ਧੱਸਣ ਨਾਲ ਇਹ ਘਟਨਾ ਵਾਪਰੀ ਹੈ।