ਸਾਹਿਤ ਸਭਾ ਜਲਾਲਾਬਾਦ ਵੱਲੋਂ ਪ੍ਰੋ. ਬਾਈ ਭੋਲਾ ਯਮਲਾ ਨਾਲ ਰੂਬਰੂ ਤੇ ਸਨਮਾਨ ਸਮਾਗਮ ਸਾਹਿਤ ਸਭਾ ਜਲਾਲਾਬਾਦ ਵੱਲੋਂ ਪ੍ਰੋ. ਬਾਈ ਭੋਲਾ ਯਮਲਾ ਨਾਲ ਰੂਬਰੂ ਤੇ ਸਨਮਾਨ ਸਮਾਗਮ
Publish Date: Tue, 18 Aug 2026 04:19 PM (IST)
Updated Date: Tue, 18 Aug 2026 04:21 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਾਹਿਤ ਸਭਾ ਜਲਾਲਾਬਾਦ ਵੱਲੋਂ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ, ਜਲਾਲਾਬਾਦ ਵਿਖੇ ਪ੍ਰੋ. ਬਾਈ ਭੋਲਾ ਯਮਲਾ ਨਾਲ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਗੁਰਜੋਤ ਸਿੰਘ ਸੰਧੂ, ਸਹਿਜਪਾਲ ਬਰਾੜ ਅਤੇ ਭੋਲਾ ਲਾਇਲਪੁਰੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ। ਸਾਹਿਤ ਸਭਾ ਦੀ ਸਕੱਤਰ ਹਰਸ਼ਪ੍ਰੀਤ ਕੌਰ ਬੋਪਾਰਾਏ ਨੇ ਮੰਚ ਸੰਚਾਲਨ ਕਰਦਿਆਂ ਸ਼ਾਇਰੋ-ਸ਼ਾਇਰੀ ਰਾਹੀਂ ਸਮਾਗਮ ਨੂੰ ਸਾਹਿਤਕ ਰੰਗ ਦਿੱਤਾ। ਜਦੋਂ ਪ੍ਰੋ. ਬਾਈ ਭੋਲਾ ਯਮਲਾ ਨੂੰ ਮੰਚ ’ਤੇ ਸੱਦਾ ਦਿੱਤਾ ਗਿਆ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਨ੍ਹਾਂ ਨੇ ਪ੍ਰਸਿੱਧ ਪੰਜਾਬੀ ਗਾਇਕ ਲਾਲ ਚੰਦ ਯਮਲਾ ਜੱਟ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਗਾਇਕੀ ਦੀ ਤਰਜ਼ ’ਤੇ ਵੱਖ-ਵੱਖ ਗੀਤ ਪੇਸ਼ ਕੀਤੇ। ਉਨ੍ਹਾਂ ਦੀ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਤਾੜੀਆਂ ਨਾਲ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਪ੍ਰੋ. ਬਾਈ ਭੋਲਾ ਯਮਲਾ ਦੇ ਪੁੱਤਰ ਰਿਦਮ ਨੇ ਵੀ ਗੀਤ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਗੁਰਜੋਤ ਸਿੰਘ ਸੰਧੂ ਅਤੇ ਭੋਲਾ ਲਾਇਲਪੁਰੀਆ ਨੇ ਕਿਹਾ ਕਿ ਸਾਹਿਤ ਸਭਾ ਜਲਾਲਾਬਾਦ ਵੱਲੋਂ ਬਾਈ ਭੋਲਾ ਯਮਲਾ ਵਰਗੇ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨਾ ਪੰਜਾਬੀ ਸੱਭਿਆਚਾਰ ਅਤੇ ਪੁਰਾਣੇ ਵਿਰਸੇ ਨੂੰ ਸੰਭਾਲਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਲਾਕਾਰ ਆਪਣੀ ਗਾਇਕੀ ਰਾਹੀਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ। ਇਲਾਕੇ ਦੀ ਸ਼ਖ਼ਸੀਅਤ ਸਹਿਜਪਾਲ ਬਰਾੜ ਨੇ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਸਾਹਿਤ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਬਰਾੜ ਅਤੇ ਕੈਸ਼ੀਅਰ ਦੀਪਕ ਨਾਰੰਗ ਨੇ ਪਹੁੰਚੇ ਮਹਿਮਾਨਾਂ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਹਿਤਕਾਰ ਤਿਲਕ ਰਾਜ ਕਾਹਲ, ਬਲਬੀਰ ਸਿੰਘ ਰਹੇਜਾ, ਪ੍ਰਵੇਸ਼ ਖੰਨਾ, ਗੋਪਾਲ ਬਜਾਜ, ਪ੍ਰੀਤੀ ਬਬੂਟਾ, ਊਸ਼ਾ ਝਾਂਬ, ਪਰਮ ਝਾਂਬ, ਕੁਲਦੀਪ ਬਰਾੜ, ਜਸਕਰਨਜੀਤ ਸਿੰਘ, ਨੀਰਜ ਛਾਬੜਾ, ਪਰਮਜੀਤ ਧਮੀਜਾ, ਕੰਵਰ ਜਤਿੰਦਰ ਸਿੰਘ ਬੇਦੀ, ਅਮਰੀਕ ਸਿੰਘ ਬੋਪਾਰਾਏ, ਅਸ਼ੋਕ ਮੈਣੀ, ਮਦਨ ਲਾਲ ਦੂਮੜਾ, ਰੋਸ਼ਨ ਲਾਲ ਅਸੀਜਾ, ਰਜਿੰਦਰ ਸਿੰਘ ਸਿੱਧੂ, ਪ੍ਰਕਾਸ਼ ਦੋਸ਼ੀ, ਵਿਪਨ ਕੰਬੋਜ, ਗੁਰਪ੍ਰੀਤ ਸਿੰਘ ਪਰੂਥੀ, ਸਰਲੀਨਦੀਪ ਕੌਰ, ਕੁਲਵੰਤ ਸਰੋਤਾ, ਅਵਿਨਾਸ਼, ਜਸਵੀਰ ਸ਼ਰਮਾ ਦੱਦਾਹੂਰੀਆ, ਸੋਨੀ ਬਾਬਾ ਆਦਿ ਹਾਜ਼ਰ ਸਨ।