ਸਾਹਿਤ ਸਭਾ ਜਲਾਲਾਬਾਦ ਵੱਲੋਂ ‘ਮਹਿਫ਼ਲ-ਏ-ਗ਼ਜ਼ਲ’ ਭਲ਼ਕੇ ਸਾਹਿਤ ਸਭਾ ਜਲਾਲਾਬਾਦ ਵੱਲੋਂ ਮਹਿਫ਼ਲ ਏ ਗ਼ਜ਼ਲ 30 ਅਗਸਤ ਨੂੰ
Publish Date: Fri, 28 Aug 2026 04:11 PM (IST)
Updated Date: Fri, 28 Aug 2026 04:13 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਾਹਿਤ ਸਭਾ ਜਲਾਲਾਬਾਦ ਵੱਲੋਂ ਸਾਹਿਤਕ ਅਤੇ ਸੰਗੀਤਕ ਮਾਹੌਲ ਸਿਰਜਦਿਆਂ ਗੀਤਾਂ ਅਤੇ ਗ਼ਜ਼ਲਾਂ ਦੀ ਸ਼ਾਨਦਾਰ ਸ਼ਾਮ ‘ਮਹਿਫ਼ਲ-ਏ-ਗ਼ਜ਼ਲ’ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੰਦੀਪ ਝਾਂਬ ਨੇ ਦੱਸਿਆ ਕਿ ਇਹ ਸੰਗੀਤਕ ਸਮਾਗਮ 30 ਅਗਸਤ 2026, ਦਿਨ ਐਤਵਾਰ ਨੂੰ ਸ਼ਾਮ 4:30 ਵਜੇ ਫਾਜ਼ਿਲਕਾ ਰੋਡ, ਜਲਾਲਾਬਾਦ ਸਥਿਤ ਐਵਰਗਰੀਨ ਰੈਸਟੋਰੈਂਟ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਨੰਗਲ ਤੋਂ ਪਹੁੰਚ ਰਹੇ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਸਿੰਘ ਡੋਗਰਾ ਆਪਣੀ ਸੁਰੀਲੀ ਆਵਾਜ਼ ਰਾਹੀਂ ਗ਼ਜ਼ਲਾਂ ਅਤੇ ਗੀਤ ਪੇਸ਼ ਕਰਨਗੇ। ਇਸ ਦੌਰਾਨ ਸਾਹਿਤ ਅਤੇ ਸੰਗੀਤ ਪ੍ਰੇਮੀਆਂ ਨੂੰ ਇੱਕ ਸੁਹਾਵਣਾ ਅਤੇ ਅਦਬੀ ਮਾਹੌਲ ਮਿਲੇਗਾ। ਸਾਹਿਤ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਬਰਾੜ,ਜਨਰਲ ਸਕੱਤਰ ਹਰਸ਼ਦੀਪ ਬੋਪਾਰਾਏ ਅਤੇ ਕੈਸ਼ੀਅਰ ਦੀਪਕ ਨਾਰੰਗ ਨੇ ਦੱਸਿਆ ਕਿ ‘ਮਹਿਫ਼ਲ-ਏ-ਗ਼ਜ਼ਲ’ ਕਰਵਾਉਣ ਦਾ ਮੁੱਖ ਮਕਸਦ ਸਾਹਿਤ ਅਤੇ ਸੰਗੀਤ ਪ੍ਰੇਮੀਆਂ ਨੂੰ ਇੱਕ ਸੁਹਾਵਣਾ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸੰਗੀਤਕ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਤ ਸਭਾ ਜਲਾਲਾਬਾਦ ਪਿਛਲੇ ਕਰੀਬ 47 ਸਾਲਾਂ ਤੋਂ ਲਗਾਤਾਰ ਸਾਹਿਤਕ ਅਤੇ ਅਦਬੀ ਸਮਾਗਮ ਕਰਵਾਉਂਦੀ ਆ ਰਹੀ ਹੈ ਅਤੇ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਸਭਾ ਵੱਲੋਂ ਭਵਿੱਖ ਵਿੱਚ ਵੀ ਸਾਹਿਤਕ ਗਤੀਵਿਧੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ ਗਿਆ।