ਰੋਟਰੀ ਕਲੱਬ ਜਲਾਲਾਬਾਦ ਵੈਸਟ ਦੇ ਕੈਂਪ ’ਚ 85 ਯੂਨਿਟ ਖ਼ੂਨਦਾਨ 85 ਯੂਨਿਟ ਖੂਨਦਾਨ ਨਾਲ ਸਫਲ ਰਿਹਾ ਰੋਟਰੀ ਕਲੱਬ ਜਲਾਲਾਬਾਦ ਵੈਸਟ ਦਾ ਬਲੱਡ ਡੋਨੇਸ਼ਨ ਕੈਂਪ
Publish Date: Mon, 07 Sep 2026 03:25 PM (IST)
Updated Date: Mon, 07 Sep 2026 03:28 PM (IST)
ਦੀਪਕ ਕੁਮਾਰ ਡੀਕੇ, ਪੰਜਾਬੀ ਜਾਗਰਣ ਮੰਡੀ ਰੋੜਾਂਵਾਲੀ : ਰੋਟਰੀ ਕਲੱਬ ਜਲਾਲਾਬਾਦ ਵੈਸਟ ਵੱਲੋਂ ਮੰਡੀ ਰੋੜਾਂਵਾਲੀ ਵਿਖੇ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਨੂੰ ਇਲਾਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ 85 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਜੈਸਰਤ ਸਿੰਘ ਸੰਧੂ, ਡਾਇਰੈਕਟਰ ਰੋਟਰੀ ਕਲੱਬ ਜਲਾਲਾਬਾਦ ਵੈਸਟ, ਗੈਸਟ ਆਫ਼ ਆਨਰ ਰੋਟੇਰੀਅਨ ਸੰਦੀਪ ਕੰਬੋਜ, ਅਸਿਸਟੈਂਟ ਗਵਰਨਰ ਅਤੇ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਸਿੰਘ, ਡਵੀਜ਼ਨ ਮੈਨੇਜਰ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖੂਨਦਾਨੀਆਂ ਦਾ ਹੌਸਲਾ ਵਧਾਇਆ ਅਤੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜੈਸਰਤ ਸਿੰਘ ਸੰਧੂ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ। ਸਾਡੇ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣ ਸਕਦਾ ਹੈ। ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਰੋਟਰੀ ਕਲੱਬ ਜਲਾਲਾਬਾਦ ਵੈਸਟ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਬੱਬਰ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਦੇ ਸੰਦੇਸ਼ ਤਹਿਤ ਸਮਾਜ ਵਿੱਚ ਸਥਾਈ ਅਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਹੈ। ਕਲੱਬ ਵੱਲੋਂ ਸਿਹਤ, ਸਿੱਖਿਆ, ਖੂਨਦਾਨ ਅਤੇ ਹੋਰ ਲੋਕ-ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਕੈਂਪ ਦੀ ਸਫਲਤਾ ਵਿੱਚ ਕਲੱਬ ਦੀ ਸਮੁੱਚੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਸੈਕਟਰੀ ਰੋਟੇਰੀਅਨ ਅਮਨਦੀਪ ਸਿੰਘ ਗੁੰਬਰ, ਫਾਈਨਾਂਸ ਸੈਕਟਰੀ ਰੋਟੇਰੀਅਨ ਨੀਰਜ ਕੁਮਾਰ ਮੱਕੜ, ਡਿਸਟ੍ਰਿਕਟ ਚੇਅਰਮੈਨ ਰੋਟੇਰੀਅਨ ਭੁਪਿੰਦਰ ਪਾਲ ਸਿੰਘ ਕਾਠਪਾਲ, ਸੀਨੀਅਰ ਮੀਤ ਪ੍ਰਧਾਨ ਰੋਟੇਰੀਅਨ ਵਿਕੇਸ਼ ਕੁਮਾਰ ਨਿਖੁੰਜ, ਪਬਲਿਕ ਰਿਲੇਸ਼ਨ ਅਫ਼ਸਰ ਰੋਟੇਰੀਅਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਡਾ. ਧੀਰਜ ਵਾਟਸ, ਜੁਆਇੰਟ ਸਕੱਤਰ ਸਤਵੰਤ ਸਿੰਘ, ਪ੍ਰੋਜੈਕਟ ਚੇਅਰਮੈਨ ਭਾਰਤ ਭੂਸ਼ਨ ਲੂਣਾ, ਪ੍ਰੋਜੈਕਟ ਚੇਅਰਮੈਨ ਗੋਰਾ ਖੇੜਾ, ਮਲਕੀਤ ਸਿੰਘ ਧਮੀਜਾ, ਜਸਪਾਲ ਸਿੰਘ ਦਰਗਨ, ਰਾਜਪ੍ਰੀਤ ਸਿੰਘ, ਜਗਮੀਤ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਪਾਹਵਾ ਸਮੇਤ ਕਲੱਬ ਦੇ ਸਾਰੇ ਮੈਂਬਰਾਂ ਨੇ ਸਰਗਰਮ ਭੂਮਿਕਾ ਨਿਭਾਈ। ਸਿਹਤ ਵਿਭਾਗ ਫਾਜ਼ਿਲਕਾ ਬਲੱਡ ਬੈਂਕ ਦੀ ਡਾ. ਮਨੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਕੈਂਪ ਦਾ ਸੰਚਾਲਨ ਕੀਤਾ।