ਅਧਿਆਪਕ ਦਿਵਸ ਮੌਕੇ ਰੀ-ਯੂਨੀਅਨ ਮੀਟ ਕਰਵਾਈ ਅਧਿਆਪਕ ਦਿਵਸ ਮੌਕੇ 2006 ਬੈਚ ਵੱਲੋਂ ਰੀ-ਯੂਨੀਅਨ ਮੀਟ
Publish Date: Sat, 05 Sep 2026 05:30 PM (IST)
Updated Date: Sat, 05 Sep 2026 05:31 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਅਧਿਆਪਕ ਦਿਵਸ ਮੌਕੇ ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਵਿਖੇ ਸਾਲ 2006 ਬੈਚ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਰੀ-ਯੂਨੀਅਨ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 2006 ਬੈਚ ਦੇ ਵਿਦਿਆਰਥੀ ਲੰਬੇ ਸਮੇਂ ਬਾਅਦ ਇਕੱਠੇ ਹੋਏ ਅਤੇ ਇੱਕ-ਦੂਜੇ ਨਾਲ ਮੁਲਾਕਾਤ ਕਰਕੇ ਸਕੂਲ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਲਵਿਸ਼ ਚੁਚਰਾ, ਵਿਆਪਕ ਨਾਰੰਗ ਨੇ ਦੱਸਿਆ ਕਿ ਅਧਿਆਪਕ ਦਿਵਸ ਦੇ ਮੌਕੇ ’ਤੇ ਰੀ-ਯੂਨੀਅਨ ਮੀਟ ਕਰਵਾਉਣ ਦਾ ਮੁੱਖ ਉਦੇਸ਼ ਆਪਣੇ ਸਕੂਲੀ ਦਿਨਾਂ ਦੀਆਂ ਯਾਦਾਂ ਨੂੰ ਮੁੜ ਸਾਂਝਾ ਕਰਨਾ ਅਤੇ ਉਸ ਸਮੇਂ ਦੇ ਅਧਿਆਪਕਾਂ ਵੱਲੋਂ ਦਿੱਤੀ ਸਿੱਖਿਆ ਤੇ ਮਾਰਗਦਰਸ਼ਨ ਲਈ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਨਾ ਸੀ। ਉਨ੍ਹਾਂ ਕਿਹਾ ਕਿ ਸਕੂਲ ਦੇ ਦਿਨ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਪਲਾਂ ਵਿੱਚੋਂ ਇੱਕ ਹੁੰਦੇ ਹਨ ਅਤੇ ਸਾਲਾਂ ਬਾਅਦ ਜਦੋਂ ਪੁਰਾਣੇ ਸਾਥੀ ਇੱਕੋ ਥਾਂ ਇਕੱਠੇ ਹੁੰਦੇ ਹਨ ਤਾਂ ਬਚਪਨ ਦੀਆਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆਂ ਹਨ। ਰੀ-ਯੂਨੀਅਨ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਸਕੂਲੀ ਸਮੇਂ ਨਾਲ ਜੁੜੀਆਂ ਯਾਦਾਂ ਇੱਕ-ਦੂਜੇ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨਿਰਮਾਣ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਵਿਦਿਆਰਥੀਆਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਕਰਦੇ ਹਨ। ਇਸ ਮੌਕੇ 2006 ਬੈਚ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਸਮੇਤ ਅਧਿਆਪਕ ਊਸ਼ਾ ਪੇੜੀਵਾਲ, ਕਮਲਜੀਤ ਕੌਰ, ਸੁਮਨ ਅਗਰਵਾਲ, ਸੁਨੀਤਾ ਧਵਨ, ਸੰਤੋਸ਼ ਮਦਾਨ, ਮਧੂ ਮਹਿਤਾ, ਜਸਵਿੰਦਰ ਕੌਰ, ਸੀਮਾ ਸ਼ਰਮਾ ਅਤੇ ਡੀਪੀ ਕੁਲਦੀਪ ਭੰਡਾਰੀ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੇ ਪੁਰਾਣੇ ਵਿਦਿਆਰਥੀਆਂ ਵੱਲੋਂ ਦਿੱਤੇ ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਦੌਰਾਨ 2006 ਬੈਚ ਦੇ ਮੈਂਬਰਾਂ ਨੇ ਆਪਸੀ ਪਿਆਰ, ਸਾਂਝ ਅਤੇ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਭਾਵੇਂ ਸਕੂਲ ਤੋਂ ਵਿਦਾਈ ਲਏ ਨੂੰ ਕਈ ਸਾਲ ਬੀਤ ਚੁੱਕੇ ਹਨ, ਪਰ ਸਕੂਲ ਅਤੇ ਅਧਿਆਪਕਾਂ ਨਾਲ ਜੁੜੀਆਂ ਯਾਦਾਂ ਅੱਜ ਵੀ ਉਨ੍ਹਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਇਸ ਰੀ-ਯੂਨੀਅਨ ਨੇ ਪੁਰਾਣੇ ਦੋਸਤਾਂ ਨੂੰ ਇੱਕ ਵਾਰ ਫਿਰ ਇਕੱਠੇ ਹੋਣ ਅਤੇ ਆਪਣੇ ਸਾਂਝੇ ਸਕੂਲੀ ਸਫ਼ਰ ਨੂੰ ਯਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਅੰਕੁਸ਼ ਅਨੇਜਾ, ਕੌਸ਼ਲ ਖੁਰਾਣਾ, ਅਰਜੁਨ ਧਵਨ, ਪ੍ਰਿਸ ਬਜਾਜ, ਅੰਕਿਤ ਗਰੋਵਰ, ਰਿਤੇਸ਼ ਗਰਗ, ਵਿਕਾਸ ਠਕਰਾਲ ਸਮੇਤ 2006 ਬੈਚ ਦੇ ਹੋਰ ਸਾਬਕਾ ਵਿਦਿਆਰਥੀ ਵੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਮਿਲਦੇ ਰਹਿਣ ਅਤੇ ਸਕੂਲ ਨਾਲ ਆਪਣਾ ਨਾਤਾ ਮਜ਼ਬੂਤ ਬਣਾਈ ਰੱਖਣ ਦਾ ਫ਼ੈਸਲਾ ਕੀਤਾ।