- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਜਾਯੋਗੀ ਨਿਰਮਲ ਨਾਥ ਜੀ ਮਹਾਰਾਜ ਅਤੇ ਰਮਿੰਦਰ ਸਿੰਘ ਆਵਲਾ
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਜਾਯੋਗੀ ਨਿਰਮਲ ਨਾਥ ਨਾਲ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ, ਸਮੁੱਚੀ ਮਾਨਵਤਾ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਆਵਲਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਉਨ੍ਹਾਂ ਲਈ ਸ਼ਰਧਾ ਅਤੇ ਰੂਹਾਨੀ ਸਕੂਨ ਨਾਲ ਜੁੜਿਆ ਹੋਇਆ ਸੁਭਾਗਮਈ ਪਲ ਹੈ। ਗੁਰੂ ਘਰ ਦੀ ਪਵਿੱਤਰਤਾ, ਗੁਰਬਾਣੀ ਦਾ ਇਲਾਹੀ ਕੀਰਤਨ ਅਤੇ ਇੱਥੋਂ ਮਿਲਣ ਵਾਲੀ ਰੂਹਾਨੀ ਸ਼ਾਂਤੀ ਮਨੁੱਖ ਨੂੰ ਜੀਵਨ ਵਿੱਚ ਨਿਮਰਤਾ, ਸੇਵਾ ਅਤੇ ਪਰਉਪਕਾਰ ਦੇ ਮਾਰਗ