ਬਰਨਾਲਾ ਵਿਖੇ 28 ਦੀ 'ਮਨਰੇਗਾ ਬਚਾਓ' ਰੈਲੀ ਸਬੰਧੀ ਕੀਤੀ ਲਾਮਬੰਦੀ
ਰੈਲੀ ਦੀਆਂ ਤਿਆਰੀਆਂ ਸਬੰਧੀ ਰਾਜ ਬਖ਼ਸ਼ ਕੰਬੋਜ ਨੇ ਵਰਕਰਾਂ ਨਾਲ ਮੀਟਿੰਗ ਕੀਤੀ
Publish Date: Wed, 25 Feb 2026 05:34 PM (IST)
Updated Date: Wed, 25 Feb 2026 05:37 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ. ਵਿੰਗ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਵੱਲੋਂ ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਜਾ ਰਹੀ ਮਨਰੇਗਾ ਬਚਾਓ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਸਥਿਤ ਆਪਣੇ ਦਫ਼ਤਰ ਵਿਖੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਰਾਜ ਬਖ਼ਸ਼ ਕੰਬੋਜ ਨੇ ਦੱਸਿਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਮ ਲੋਕ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਮੀਟਿੰਗ ਦੌਰਾਨ ਰਾਜ ਕੁਮਾਰ ਪੱਪੂ ਐਮ.ਸੀ., ਬਲਵਿੰਦਰ ਸਿੰਘ ਪੱਪੂ ਐਮ.ਸੀ., ਸੋਨੂੰ ਐਮ.ਸੀ., ਬਲਵੀਰ ਸਿੰਘ ਬਲਾਕ ਸੰਮਤੀ ਮੈਂਬਰ, ਚੇਅਰਮੈਨ ਜਗਨ ਨਾਥ, ਚੇਅਰਮੈਨ ਮੰਗਤ ਚੁੱਗ, ਧਰਮਪਾਲ, ਵਿਨੋਦ ਸੈਨ, ਸੁਸ਼ੀਲ ਕੁਮਾਰ ਸਰਪੰਚ ਅਤੇ ਪਰਮਜੀਤ ਸਿੰਘ ਰੀਟਾਇਰਡ ਥਾਣੇਦਾਰ ਸਮੇਤ ਹੋਰ ਕਈ ਆਗੂ ਹਾਜ਼ਰ ਸਨ।