ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਬਹਾਲ ਕਰਾਉਣ ਤੱਕ ਹੋਣਗੇ ਵਿਰੋਧ ਪ੍ਰਦਰਸ਼ਨ : ਧਰਮੂਵਾਲਾ, ਸਟਾਲਿਨ ਡਾ.ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ ਬਹਾਲ ਕਰਾਉਣ ਤੱਕ ਸਿੱਖਿਆ ਅਦਾਰਿਆਂ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ :- ਧਰਮੂ ਵਾਲਾ, ਸਟਾਲਿਨ
Publish Date: Mon, 05 Oct 2026 05:27 PM (IST)
Updated Date: Mon, 05 Oct 2026 05:29 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿੱਚ ਸਰਕਾਰੀ ਗਰਲਸ ਕਾਲਜ ਜਲਾਲਾਬਾਦ ਵਿਚ ਸਿੱਖਿਆ ਨੀਤੀ 2020 ਦੀਆਂ ਕਾਪੀਆਂ ਸਾੜੀਆਂ ਗਈਆਂ। ਜਿਸ ਦੀ ਅਗਵਾਈ ਏ.ਆਈ.ਐਸ.ਐਫ ਕਾਲਜ ਦੀ ਆਗੂ ਮਹਿਕ, ਜਸਪ੍ਰੀਤ, ਸਿਮਰਨ ਨੇ ਕੀਤੀ। ਇਸ ਮੌਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੁਬਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲਾ ਸਕੱਤਰ ਸਟਾਲਿਨ ਲਮੋਚੜ ਹਾਜ਼ਰ ਸਨ। ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਿੱਖਿਆ ਨੀਤੀ ਦੇ ਤਹਿਤ ਵਿਦਿਅਰਥੀਆ ਨੂੰ ਵਜੀਫੇ ਦੀ ਸਹੂਲਤ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਸ ਨੀਤੀ ਦੇ ਤਹਿਤ ਪੰਜਾਬ ਦੇ ਕਾਲਜਾਂ ਵਿੱਚ ਡਾ ਭੀਮ ਰਾਓ ਅੰਬੇਡਕਰ ਪੋਰਟਲ ਨੂੰ ਮਰਜ ਕਰਕੇ ਕੇਂਦਰ ਨੇ ਇਸ ਪੋਰਟਲ ਦਾ ਕੇਂਦਰੀਕਰਨ ਕਰਕੇ ਨੈਸ਼ਨਲ ਸਕਾਲਰਸ਼ਿਪ ਪੋਰਟਲ ਵਿਚ ਕੀਤਾ ਜਾ ਰਿਹਾ ਹੈ। ਇਸ ਪੋਰਟਲ ਵਿਚ ਕਮੀ ਪਾਈ ਗਈ ਹੈ। ਕਿ ਜੇਕਰ ਵਿਦਿਆਰਥੀ ਦੀ ਰੀ-ਪੀਅਰ ਆ ਜਾਂਦੀ ਹੈ। ਤਾਂ ਉਹ ਇਸ ਸਕਾਲਰਸ਼ਿਪ ਨੂੰ ਨਹੀ ਭਰ ਸਕੇਗਾ। ਜਦ ਕਿ ਸਮੈਸਟਰ ਸਿਸਟਮ ਵਿਚ ਇਹ ਹੈ। ਕਿ ਵਿਦਿਆਰਥੀ ਦੀ ਰੀ- ਪੀਅਰ ਆ ਜਾਂਦੀ ਹੈ ਤਾਂ ਉਸਨੂੰ ਅਗਲੇ ਸਮੈਸਟਰ ਵਿਚ ਪਰਮੋਟ ਕਰ ਦਿੱਤਾ ਜਾਂਦਾ ਹੈ। ਤਾਂ ਜੋਂ ਆਪਣੀ ਪੜ੍ਹਾਈ ਨੂੰ ਪੂਰਾ ਕਰ ਸਕੇ ਪਰ ਇਸ ਕੇਂਦਰ ਸਰਕਾਰ ਨੇ ਇਸ ਪੋਰਟਲ ਵਿਚ ਕਮੀ ਪਾਂ ਕਿ ਵਿਦਿਆਰਥੀਆ ਤੋਂ ਸਿੱਖਿਆ ਦਾ ਅਧਿਕਾਰ ਖੋਹ ਰਹੀ ਹੈ। ਆਗੂ ਰਮਨ ਧਰਮੂ ਵਾਲਾ, ਸਟਾਲਿਨ ਲਮੋਚੜ ਨੇ ਪੰਜਾਬ ਸਰਕਾਰ ਤੋਂ ਵੀ ਸਪਸ਼ਟੀਕਰਨ ਮੰਗਦੇ ਹੋਏ ਕਿਹਾ। ਕਿ ਜਦੋਂ ਪੰਜਾਬ ਦੇ ਕਾਲਜਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤਾਂ ਫਿਰ ਇਹ ਕਿਸ ਆਧਾਰ ਤੇ ਪੰਜਾਬ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਭਰਨ ਤੋਂ ਰੋਕਿਆ ਜਾ ਰਿਹਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਤੇ ਜਵਾਬ ਦੇਣਾ ਹੋਏਗਾ। ਕਿ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਮ ਤੇ ਬਣੀ ਸਰਕਾਰ ਅੱਜ ਜਦੋਂ ਸਕਾਲਰਸ਼ਿਪ ਦਾ ਨਾਮ ਬਦਲਿਆ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਇਸ ਤੇ ਕਿਉਂ ਨਹੀਂ ਵਿਰੋਧ ਕਰ ਰਹੀ।ਪੰਜਾਬ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਹੋਏਗਾ ਜੇ ਵਿਦਿਆਰਥੀਆਂ ਦੇ ਹੱਕ ਵਿੱਚ ਹੈ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਮੰਗ ਕਰਦੀ ਰਹੀ ਹੈ। ਕਿ ਸਿੱਖਿਆ ਮੁਫ਼ਤ ਅਤੇ ਲਾਜ਼ਮੀ ਅਧਿਕਾਰ ਹੈ। ਇਸ ਮੌਕੇ ਏ.ਆਈ.ਐਸ.ਐਫ ਲੜਕੀਆਂ ਦੇ ਕਾਲਜ ਦੀ ਆਗੂ ਮਹਿਕ, ਜਸਪ੍ਰੀਤ, ਸਿਮਰਨ ਨੇ ਕਿਹਾ ਕਿ ਇਸ ਵਜ਼ੀਫੇ ਦੇ ਆਧਾਰ ਤੇ ਸਾਡੀ ਪੜ੍ਹਾਈ ਲਗਾਤਾਰ ਜਾਰੀ ਹੈ। ਜੇਕਰ ਵਜ਼ੀਫਾ ਨਹੀਂ ਮਿਲੇਗਾ ਤਾਂ ਸਾਨੂੰ ਘਰ ਬੈਠਣ ਲਈ ਮਜਬੂਰ ਹੋਣਾ ਪਏਗਾ। ਸਰਕਾਰ ਨੂੰ ਵਿਦਿਆਰਥੀਆਂ ਦੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿਆਂਗੇ।